ਰਿਲੀਜ਼ ਤੋਂ ਪਹਿਲਾਂ ਹੀ 2.0 ਨੇ ਇੰਝ ਕਮਾਏ 370 ਕਰੋੜ ਰੁਪਏ
ਰਿਲੀਜ਼ ਤੋਂ ਪਹਿਲਾਂ ਹੀ 2.0 ਨੇ ਇੰਝ ਕਮਾਏ 370 ਕਰੋੜ ਰੁਪਏ : ਭਾਰਤੀ ਸਿਨੇਮਾ ਦੇ ਇਤਿਹਾਸ ਦੀ ਸਭ ਤੋਂ ਵੱਡੀ ਫਿਲਮ 2.0 ਜਿਸ 'ਚ ਨਾਇਕ ਦੀ ਭੂਮਿਕਾ ਸੁਪਰਸਟਾਰ ਰਜਨੀ ਕਾਂਥ ਅਤੇ ਨੈਗੇਟਿਵ ਰੋਲ ਅਕਸ਼ੇ ਕੁਮਾਰ ਨਿਭਾ ਰਹੇ ਹਨ। ਇਸ ਫਿਲਮ ਦਾ ਦਰਸ਼ਕਾਂ ਵੱਲੋਂ ਕਾਫੀ ਲੰਬੇ ਸਮੇਂ ਤੋਂ ਇੰਤਜ਼ਾਰ ਕੀਤਾ ਜਾ ਰਿਹਾ ਹੈ। ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਹੀ ਹੁਣ ਤੱਕ 370 ਕਰੋੜ ਦੇ ਕਰੀਬ ਕਮਾਈ ਕਰ ਲਈ ਹੈ।
https://twitter.com/akshaykumar/status/1066564638559612929
ਫਿਲਮ ਨੇ ਰਿਲੀਜ਼ ਤੋਂ ਪਹਿਲਾਂ ਕਿਵੇਂ ਕਮਾਏ ਕਰੋੜਾਂ
ਜਿਵੇਂ ਕਿ ਸਭ ਨੂੰ ਪਤਾ ਹੀ ਹੈ ਕਿ ਫਿਲਮ ਲਿਕਾ ਪ੍ਰੋਡਕਸ਼ਨ ਦੇ ਬੈਨਰ ਹੇਠ ਬਣੀ ਹੈ। ਲਿਕਾ ਪ੍ਰੋਡਕਸ਼ਨ ਨੇ ਫਿਲਮ 2.0 ਦੇ ਸੈਟੇਲਾਈਟ ਰਾਈਟਸ 120 ਕਰੋੜ ਰੁਪਏ 'ਚ ਅਤੇ ਡਿਜਿਟਲ ਰਾਈਟਸ 60 ਕਰੋੜ 'ਚ ਵੇਚੇ ਹਨ। ਉੱਥੇ ਹੀ ਨਾਰਥ ਬੈਲਟ ਦੇ ਰਾਈਟਸ ਲਿਕਾ ਪ੍ਰੋਡਕਸ਼ਨ ਨੇ 80 ਕਰੋੜ , ਆਂਦਰਾਂ ਪ੍ਰਦੇਸ਼/ਤੇਲੰਗਾਨਾ ਦੇ ਰਾਈਟਸ 70 ਕਰੋੜ , ਕਰਨਾਟਕਾ 25 ਕਰੋੜ ਅਤੇ ਕੇਰਲਾ ਰਾਈਟਸ 15 ਕਰੋੜ ਦੇ ਵਿਚ ਵੇਚੇ ਗਏ ਹਨ। ਇਹ ਤਾਂ ਸੀ ਫਿਲਮ ਦੇ ਸੈਟੇਲਾਈਟ ਅਤੇ ਡਿਜਿਟਲ ਰਾਈਟਸ ਦੀ ਕਮਾਈ। ਇਸ ਤੋਂ ਇਲਾਵਾ ਫਿਲਮ ਦੇ ਪਹਿਲੇ ਹਫਤੇ ਦੀ ਕਮਾਈ ਦਾ ਅਨੁਮਾਨ 130 ਕਰੋੜ ਰੁਪਏ ਦਾ ਲਗਾਇਆ ਜਾ ਰਿਹਾ।
ਹੋਰ ਪੜ੍ਹੋ : ਅਕਸ਼ੇ ਕੁਮਾਰ ਦੀ ਸਾਊਥ ਦੀ ਡੈਬਿਊ ਫ਼ਿਲਮ ਦਾ ਟੀਜ਼ਰ ਹੋਇਆ ਰਿਲੀਜ਼
ਜ਼ਿਕਰ ਯੋਗ ਹੈ 2.0 ਫਿਲਮ 500 ਕਰੋੜ ਦੇ ਵਿਸ਼ਾਲ ਬਜਟ 'ਚ ਬਣੀ ਹੈ। ਫਿਲਮ 29 ਨਵੰਬਰ ਨੂੰ ਸਿਨੇਮਾ ਘਰਾਂ ਦੀਆਂ ਸਕਰੀਨ ਤੇ ਧਮਾਲ ਪਾਉਣ ਲਈ ਆ ਰਹੀ ਹੈ। ਅਕਸ਼ੇ ਕੁਮਾਰ ਵੱਲੋਂ ਫਿਲਮ ਦਾ ਟੀਜ਼ਰ ਵੀ ਟਵੀਟ ਕੀਤਾ ਗਿਆ ਹੈ ਜਿਸ 'ਚ ਉਹ ਬਹੁਤ ਹੀ ਖਤਰਨਾਕ ਦਿਖਾਈ ਦੇ ਰਹੇ ਹਨ। ਟੀਜ਼ਰ ਨੂੰ ਦਰਸ਼ਕਾਂ ਵੱਲੋਂ ਬਹੁਤ ਹੀ ਪਸੰਦ ਕੀਤਾ ਜਾ ਰਿਹਾ ਹੈ।