ਕਰੋੜਾਂ ਦੀ ਮਾਲਕ ਹੈ ਅਦਾਕਾਰਾ ਸੋਨਮ ਬਾਜਵਾ , ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਕਰਦੀ ਸੀ ਇਹ ਕੰਮ

Reported by: PTC Punjabi Desk | Edited by: Shaminder  |  November 12th 2022 01:25 PM |  Updated: November 12th 2022 01:25 PM

ਕਰੋੜਾਂ ਦੀ ਮਾਲਕ ਹੈ ਅਦਾਕਾਰਾ ਸੋਨਮ ਬਾਜਵਾ , ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਕਰਦੀ ਸੀ ਇਹ ਕੰਮ

ਸੋਨਮ ਬਾਜਵਾ (Sonam Bajwa ) ਨੇ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਏਅਰ ਹੋਸਟੈੱਸ ਕੀਤੀ ਸੀ । ਉਸ ਨੇ ਕਦੇ ਸੋਚਿਆ ਵੀ ਨਹੀਂ ਸੀ ਕਿ ਉਹ ਫ਼ਿਲਮਾਂ ‘ਚ ਕੰਮ ਕਰੇਗੀ । ਕਿਉੇਂਕਿ ਉਸ ਦੇ ਮਾਪੇ ਚਾਹੁੰਦੇ ਸਨ ਕਿ ਉਹ ਡਾਕਟਰ ਬਣੇ, ਪਰ ਉਹ ਜ਼ਿੰਦਗੀ ‘ਚ ਕੁਝ ਬਣਨਾ ਚਾਹੁੰਦੀ ਸੀ ਅਤੇ ਨਾਮ ਕਮਾਉਣਾ ਚਾਹੁੰਦੀ ਸੀ ।

sonam bajwa ,,,,.-m image From vikas mann song

ਹੋਰ ਪੜ੍ਹੋ : ਸਾਨੀਆ ਮਿਰਜ਼ਾ ਅਤੇ ਸ਼ੋਇਬ ਦੇ ਦਰਮਿਆਨ ਇਸ ਵਜ੍ਹਾ ਕਰਕੇ ਹੋਣ ਜਾ ਰਿਹਾ ਤਲਾਕ !

ਜਿਸ ਤੋਂ ਬਾਅਦ ਉਸ ਨੇ ਮਾਡਲਿੰਗ ਦੀ ਦੁਨੀਆ ‘ਚ ਕਦਮ ਰੱਖਿਆ ਅਤੇ ਇੱਥੋਂ ਹੀ ਉਸ ਨੂੰ ਫ਼ਿਲਮ ਦਾ ਆਫਰ ਆਇਆ ।  ‘ਬੈਸਟ ਆਫ਼ ਲੱਕ’ ਦੇ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕਰਨ ਵਾਲੀ ਸੋਨਮ ਬਾਜਵਾ ਦਾ ਨਾਮ ਪੰਜਾਬੀ ਇੰਡਸਟਰੀ ਦੀਆਂ ਸਭ ਤੋਂ ਮਹਿੰਗੀਆਂ ਅਭਿਨੇਤੀਆਂ ‘ਚ ਆਉਂਦਾ ਹੈ ।

Sonam-Bajwa Image Source: Instagram

ਹੋਰ ਪੜ੍ਹੋ : ਆਪਣੇ ਚਾਹੁਣ ਵਾਲਿਆਂ ਨੂੰ ਧਰਮਿੰਦਰ ਨੇ ਦਿੱਤਾ ਖ਼ਾਸ ਸੁਨੇਹਾ, ਕਿਹਾ ‘ਯੇ ਵਕਤ ਬੈਠਨੇ ਕਾ ਨਹੀਂ’

ਪਰ 2013  ‘ਚ ਆਈ ਫ਼ਿਲਮ ‘ਪੰਜਾਬ 1984’ ਦੇ ਨਾਲ ਉਨ੍ਹਾਂ ਨੂੰ ਇੰਡਸਟਰੀ ‘ਚ ਪਛਾਣ ਮਿਲੀ । ਇਸ ਤੋਂ ਇਲਾਵਾ ਉਸ ਨੇ ਤੇਲਗੂ, ਤਮਿਲ ਫ਼ਿਲਮਾਂ ‘ਚ ਵੀ ਕੰਮ ਕੀਤਾ ਹੈ । ਸੋਨਮ ਬਾਜਵਾ ਨੇ ਹੁਣ ਤੱਕ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ ਅਤੇ ਉਹ ਇੱਕ ਫ਼ਿਲਮ ਦੇ ਲਈ 2  ਤੋਂ 4  ਕਰੋੜ ਰੁਪਏ ਚਾਰਜ ਕਰਦੀ ਹੈ ।

inside image of sonam bajwa

ਉਸ ਦੀ ਕੁੱਲ ਜਾਇਦਾਦ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਟਸ ਮੁਤਾਬਕ ਉਸ ਦੇ ਕੋਲ ਪੰਜ ਮਿਲੀਅਨ ਡਾਲਰ ਯਾਨਿ 40 ਕਰੋੜ ਰੁਪਏ ਦੀ ਜਾਇਦਾਦ ਹੈ । ਇਸ ਤੋਂ ਇਲਾਵਾ ਸੋਨਮ ਬਾਜਵਾ ਨੂੰ ਲਗਜ਼ਰੀ ਕਾਰਾਂ ਦਾ ਵੀ ਸ਼ੌਕ ਹੈ ਅਤੇ ਉਸ ਦੇ ਕੋਲ ਕਈ ਲਗਜ਼ਰੀ ਕਾਰਾਂ ਹਨ ।

 

View this post on Instagram

 

A post shared by Sonam Bajwa (@sonambajwa)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network