B'day Special : ਜਾਣੋ ਕਿੰਝ ਫ਼ਿਲਮਾਂ ਦੇ ਕਲੈਪਰ ਬੁਆਏ ਤੋਂ ਗੀਤਕਾਰ ਬਣੇ ਜਾਵੇਦ ਅਖ਼ਤਰ
ਬਾਲੀਵੁੱਡ ਦੇ ਮਸ਼ਹੂਰ ਗੀਤਕਾਰ ਜਾਵੇਦ ਅਖਤਰ ਦਾ ਅੱਜ ਜਨਮਦਿਨ ਹੈ। ਜਾਵੇਦ ਸਾਹਿਬ ਇਸ ਸਾਲ ਆਪਣਾ 75ਵਾਂ ਜਨਮਦਿਨ ਮਨਾ ਰਹੇ ਹਨ। ਗੀਤਕਾਰ ਬਨਣ ਦੇ ਲਈ ਜਾਵੇਦ ਅਖਤਰ ਨੂੰ ਬਹੁਤ ਸੰਘਰਸ਼ ਕਰਨਾ ਪਿਆ। ਆਓ ਉਨ੍ਹਾਂ ਦੇ ਜਨਮਦਿਨ ਦੇ ਮੌਕੇ 'ਤੇ ਜਾਣਦੇ ਹਾਂ ਕਿ ਉਨ੍ਹਾਂ ਫ਼ਿਲਮਾਂ ਦੇ ਕਲੈਪਰ ਬੁਆਏ ਤੋਂ ਗੀਤਕਾਰ ਬਨਣ ਤੱਕ ਦਾ ਸਫ਼ਰ ਕਿੰਝ ਤੈਅ ਕੀਤਾ।
ਗੀਤਕਾਰ ਜਾਵੇਦ ਅਖਤਰ ਦਾ ਜਨਮ 17 ਜਨਵਰੀ 1945 ਨੂੰ ਗਵਾਲੀਅਰ, ਮੱਧ ਪ੍ਰਦੇਸ਼ ਵਿੱਚ ਹੋਇਆ ਸੀ। ਜਾਵੇਦ ਅਖਤਰ ਦਾ ਅਸਲੀ ਨਾਂਅ ਜਾਦੂ ਹੈ। ਜਾਵੇਦ ਦੇ ਪਿਤਾ ਜਾਨ ਨਿਸਾਰ ਅਖਤਰ ਹਿੰਦੀ ਸਿਨੇਮਾ ਦੇ ਮਸ਼ਹੂਰ ਗੀਤਕਾਰ ਸਨ ਅਤੇ ਉਨ੍ਹਾਂ ਦੀ ਮਾਂ ਸੈਫੀਆ ਅਖਤਰ ਇੱਕ ਗਾਇਕਾ-ਲੇਖਕ ਸੀ। ਜਾਵੇਦ ਅਖਤਰ ਨੇ ਬਹੁਤ ਛੋਟੀ ਉਮਰ ਵਿੱਚ ਆਪਣੀ ਮਾਂ ਨੂੰ ਗੁਆ ਦਿੱਤਾ ਅਤੇ ਇਸ ਤੋਂ ਬਾਅਦ ਉਨ੍ਹਾਂ ਦੇ ਪਿਤਾ ਨੇ ਦੂਜਾ ਵਿਆਹ ਕਰ ਲਿਆ।
ਜਾਵੇਦ ਜਦੋਂ ਫਿਲਮਾਂ 'ਚ ਕਰੀਅਰ ਬਣਾਉਣ ਲਈ ਮੁੰਬਈ ਆਏ ਤਾਂ ਉਨ੍ਹਾਂ ਕੋਲ ਖਾਣ ਲਈ ਵੀ ਪੈਸੇ ਨਹੀਂ ਸਨ। ਉਨ੍ਹਾਂ ਨੂੰ ਕਮਾਲ ਅਮਰੋਹੀ ਦੇ ਸਟੂਡੀਓ ਵਿੱਚ ਰਹਿਣ ਦੀ ਥਾਂ ਮਿਲ ਗਈ। ਹਿੰਦੀ ਫਿਲਮ ਜਗਤ 'ਚ ਕੰਮ ਲੈਣ ਲਈ ਉਨ੍ਹਾਂ ਨੂੰ ਕਾਫੀ ਸੰਘਰਸ਼ ਕਰਨਾ ਪਿਆ।ਕੁਝ ਸਮੇਂ ਬਾਅਦ ਜਾਵੇਦ ਨੂੰ ਫਿਲਮਾਂ ਵਿੱਚ ਕਲੈਪਰ ਬੁਆਏ ਦਾ ਕੰਮ ਮਿਲ ਗਿਆ।
ਹੋਰ ਪੜ੍ਹੋ : ਵਿਰਾਟ ਵੱਲੋਂ ਕਪਤਾਨੀ ਛੱਡਣ 'ਤੇ ਭਾਵੁਕ ਹੋਈ ਅਨੁਸ਼ਕਾ ਸ਼ਰਮਾ, ਸੋਸ਼ਲ ਮੀਡੀਆ 'ਤੇ ਕਹੀ ਦਿਲ ਦੀ ਗੱਲ
ਸਲੀਮ ਖਾਨ ਨਾਲ ਉਨ੍ਹਾਂ ਦੀ ਮੁਲਾਕਾਤ ਫਿਲਮ 'ਸਰਹਦੀ ਲੁਟੇਰਾ' ਦੀ ਸ਼ੂਟਿੰਗ ਦੌਰਾਨ ਹੋਈ ਸੀ। ਸਲੀਮ ਖਾਨ ਅਤੇ ਜਾਵੇਦ ਅਖਤਰ ਦੀ ਜੋੜੀ ਨੇ ਇੰਡਸਟਰੀ ਨੂੰ ਸ਼ੋਲੇ, ਬਾਰਾਤ ਅਤੇ ਦੀਵਾਰ ਵਰਗੀਆਂ ਕਈ ਦਮਦਾਰ ਕਹਾਣੀਆਂ ਦਿੱਤੀਆਂ ਹਨ। ਦੋਹਾਂ ਨੇ ਮਿਲ ਕੇ ਲਗਭਗ 24 ਫਿਲਮਾਂ ਲਈ ਸਕ੍ਰਿਪਟਾਂ ਲਿਖੀਆਂ, ਜਿਨ੍ਹਾਂ ਵਿੱਚ ਸਿਰਫ 4 ਕਹਾਣੀਆਂ ਫਲਾਪ ਹੋਈਆਂ। ਉਨ੍ਹਾਂ ਦੋਹਾਂ ਵੱਲੋਂ ਲਿਖੀਆਂ 20 ਕਹਾਣੀਆਂ ਨੇ ਪਰਦੇ 'ਤੇ ਧੂਮ ਮਚਾ ਦਿੱਤੀ। ਹਾਲਾਂਕਿ, 1982 ਵਿੱਚ, ਜਾਵੇਦ ਅਤੇ ਸਲੀਮ ਕੁਝ ਨਿੱਜੀ ਕਾਰਨਾਂ ਕਰਕੇ ਇੱਕ ਦੂਜੇ ਤੋਂ ਵੱਖ ਹੋ ਗਏ ਸਨ।
ਜਾਵੇਦ ਅਖਤਰ ਦੀ ਪਹਿਲੀ ਪਤਨੀ ਦਾ ਨਾਂ ਹਨੀ ਇਰਾਨੀ ਹੈ। ਫਿਲਮ 'ਸੀਤਾ ਔਰ ਗੀਤਾ' ਦੌਰਾਨ ਜਾਵੇਦ ਦੀ ਮੁਲਾਕਾਤ ਹਨੀ ਇਰਾਨੀ ਨਾਲ ਹੋਈ ਸੀ। ਫਿਲਮ ਦੇ ਹਿੱਟ ਹੋਣ ਦੀ ਸ਼ਰਤ 'ਤੇ ਜਿੱਤ ਕੇ ਜਾਵੇਦ ਨੇ ਹਨੀ ਨਾਲ ਵਿਆਹ ਕੀਤਾ ਸੀ। ਦੋਹਾਂ ਦੀ ਉਮਰ 'ਚ 10 ਸਾਲ ਦਾ ਫਰਕ ਸੀ, ਪਰ ਦੋਵੇਂ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਨ। ਕੁਝ ਸਾਲਾਂ ਬਾਅਦ ਜਾਵੇਦ ਨੂੰ ਚੰਗਾ ਕੰਮ ਮਿਲਣ ਲੱਗਾ। ਜਲਦੀ ਹੀ ਹਨੀ ਬੇਟੀ ਜ਼ੋਇਆ ਦੀ ਮਾਂ ਬਣ ਗਈ। ਹਨੀ ਅਤੇ ਜਾਵੇਦ 1974 ਵਿੱਚ ਇੱਕ ਬੇਟੇ ਫਰਹਾਨ ਅਖਤਰ ਦੇ ਮਾਤਾ-ਪਿਤਾ ਬਣੇ।
1970 'ਚ ਜਾਵੇਦ ਦਾ ਦਿਲ ਕੈਫੀ ਆਜ਼ਮੀ ਦੀ ਬੇਟੀ ਅਤੇ ਮਸ਼ਹੂਰ ਅਦਾਕਾਰਾ ਸ਼ਬਾਨਾ ਆਜ਼ਮੀ 'ਤੇ ਆ ਗਿਆ। ਜਦੋਂ ਹਨੀ ਨੂੰ ਉਨ੍ਹਾਂ ਦੇ ਅਫੇਅਰ ਦੀ ਖਬਰ ਮਿਲੀ ਤਾਂ ਘਰ 'ਚ ਰੋਜ਼ਾਨਾ ਝਗੜੇ ਹੁੰਦੇ ਸਨ ਪਰ ਜਾਵੇਦ ਹਨੀ ਨੂੰ ਛੱਡਣਾ ਨਹੀਂ ਚਾਹੁੰਦੇ ਸਨ, ਇਸ ਲਈ ਹਨੀ ਨੇ ਉਸ ਨੂੰ ਸ਼ਬਾਨਾ ਕੋਲ ਜਾਣ ਅਤੇ ਬੱਚਿਆਂ ਦੀ ਚਿੰਤਾ ਨਾ ਕਰਨ ਲਈ ਕਿਹਾ। ਇਸ ਤੋਂ ਬਾਅਦ ਜਾਵੇਦ ਨੇ ਹਨੀ ਤੋਂ ਤਲਾਕ ਲੈ ਲਿਆ। 6 ਸਾਲ ਦੇ ਅਫੇਅਰ ਤੋਂ ਬਾਅਦ ਜਾਵੇਦ ਨੇ 1984 'ਚ ਸ਼ਬਾਨਾ ਨਾਲ ਵਿਆਹ ਕੀਤਾ।
ਹੋਰ ਪੜ੍ਹੋ : 'ਕਹੋ ਨਾ ਪਿਆਰ ਹੈ' ਫੇਮ ਗੀਤਕਾਰ ਇਬ੍ਰਾਹਿਮ ਅਸ਼ਕ ਦਾ ਕੋਰੋਨਾ ਕਾਰਨ ਹੋਇਆ ਦੇਹਾਂਤ
ਬਾਲੀਵੁੱਡ ਵਿੱਚ ਉਨ੍ਹਾਂ ਦੀ ਕਲਾ ਲਈ, ਉਨ੍ਹਾਂ ਨੂੰ ਸਾਹਿਤ ਅਕਾਦਮੀ, ਪਦਮ ਸ਼੍ਰੀ, ਪਦਮ ਭੂਸ਼ਣ ਵਰਗੇ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਗਿਆ ਹੈ। ਇੰਨਾ ਹੀ ਨਹੀਂ ਉਨ੍ਹਾਂ ਨੂੰ ਉਨ੍ਹਾਂ ਦੇ ਗੀਤਾਂ ਅਤੇ ਲੇਖਾਂ ਲਈ ਨੈਸ਼ਨਲ ਐਵਾਰਡ ਨਾਲ ਵੀ ਸਨਮਾਨਿਤ ਕੀਤਾ ਜਾ ਚੁੱਕਾ ਹੈ।