ਪੰਜਾਬੀ ਇੰਡਸਟਰੀ ਦੀ ਗੁਲਾਬੀ ਕਵੀਨ ਜੈਸਮੀਨ ਸੈਂਡਲਾਸ ਨੇ ਕੱਢਿਆ ਰੋਮਾਂਟਿਕ ਗੀਤ
ਜਾਬੀ ਇੰਡਸਟਰੀ ਦੀ ਗੁਲਾਬੀ ਕਵੀਨ ਯਾਨੀ ਕਿ ਜੈਸਮੀਨ ਸੈਂਡਲਾਸ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਲੈ ਕੇ ਆ ਰਹੇ ਨੇ । ਇਨ੍ਹਾਂ ਗੀਤਾਂ ਨੂੰ ਸਰੋਤਿਆਂ ਦਾ ਵੀ ਭਰਵਾਂ ਹੁੰਗਾਰਾ ਮਿਲ ਰਿਹਾ ਹੈ ।ਜੈਸਮੀਨ ਸੈਂਡਲਾਸ ਨੇ ਇੱਕ ਹੋਰ ਗੀਤ ਕੱਢਿਆ ਹੈ ।ਜਿਸ ਨੂੰ ‘ਬਰਸਾਤ’ ਟਾਈਟਲ ਦੇ ਹੇਠ ਰਿਲੀਜ਼ ਕੀਤਾ ਗਿਆ ਹੈ । ਇਹ ਇੱਕ ਰੋਮਾਂਟਿਕ ਗੀਤ ਹੈ ਜਿਸ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ਕਿ “ਇਹ ਗਾਣਾ ਬਹੁਤ ਹੀ ਖ਼ਾਸ ਵਿਅਕਤੀ ਲਈ ਲਿਖਿਆ ਗਿਆ ਸੀ ਸ਼ਾਇਦ ਮੈਂ ਉਸ ਨੂੰ ਮਿਲ ਗਈ ਹਾਂ, ਸ਼ਾਇਦ ਉਹ ਮੈਨੂੰ ਨਹੀਂ ਮਿਲਿਆ।
https://www.instagram.com/p/CBWcmWiFknA/
ਸਮਾਂ ਦੱਸੇਗਾ, ਮੈਂ ਬਹੁਤ ਖੁਸ਼ ਹਾਂ ਕਿ ਮੈਂ ਇਹ ਗਾਣਾ ਲਿਖਿਆ ਹੈ ‘ਬਰਸਾਤ’। ਗੀਤ ਦੇ ਬੋਲ ਖੁਦ ਜੈਸਮੀਨ ਨੇ ਲਿਖੇ ਨੇ ਅਤੇ ਮਿਊਜ਼ਿਕ ਇਟੈਂਸ ਨੇ ਦਿੱਤਾ ਹੈ । ਇਹ ਇੱਕ ਰੋਮਾਂਟਿਕ ਗੀਤ ਹੈ । ਜਿਸ ਨੂੰ ਸਰੋਤਿਆਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ ।
ਜੈਸਮੀਨ ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਗਾਇਕ ਗੈਰੀ ਸੰਧੂ ਨਾਲ ਉਨ੍ਹਾਂ ਦੀ ਬਿਹਤਰੀਨ ਟਿਊਨਿੰਗ ਸੀ। ਪਰ ਦੋਵੇਂ ਇੱਕ ਦੂਜੇ ਤੋਂ ਵੱਖ ਹੋ ਚੁੱਕੇ ਨੇ ।