ਗਾਇਕ ਬੱਬੂ ਮਾਨ ਨੇ ਲੁਧਿਆਣਾ ਵਿੱਚ ਖੋਲੇ ਦਿਲ ਦੇ ਰਾਜ਼, ਦੇਖੋ ਵੀਡਿਓ  

Reported by: PTC Punjabi Desk | Edited by: Rupinder Kaler  |  December 05th 2018 02:52 PM |  Updated: December 05th 2018 02:52 PM

ਗਾਇਕ ਬੱਬੂ ਮਾਨ ਨੇ ਲੁਧਿਆਣਾ ਵਿੱਚ ਖੋਲੇ ਦਿਲ ਦੇ ਰਾਜ਼, ਦੇਖੋ ਵੀਡਿਓ  

ਪਾਲੀਵੁੱਡ ਲਗਾਤਾਰ ਤਰੱਕੀ ਦੀ ਰਾਹ ਤੇ ਚੱਲ ਰਿਹਾ ਹੈ । ਹੁਣ ਪਾਲੀਵੁੱਡ ਵਿੱਚ ਕਮੇਡੀ ਫਿਲਮਾਂ ਤੋਂ ਹੱਟ ਕੇ ਕੁਝ ਨਵੇਂ ਤਜ਼ਰਬੇ ਕੀਤੇ ਜਾ ਰਹੇ ਹਨ  ਤੇ ਇਹਨਾਂ ਤਜ਼ਰਬਿਆਂ ਵਿੱਚ  ਬਹੁਤ ਵੱਡਾ ਹੱਥ ਸਿੰਗਰ, ਰਾਈਟਰ, ਐਕਟਰ ਬੱਬੂ ਮਾਨ ਦਾ ਵੀ ਹੈ। ਬੱਬੂ ਮਾਨ ਹੁਣ ਤੱਕ ਪਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦੇ ਚੁੱਕੇ ਹਨ । ਇਸ ਸਾਲ ਬੱਬੂ ਮਾਨ ਤੇ ਡਾਇਰੈਕਟਰ ਮੁਸ਼ਤਾਕ ਪਾਸ਼ਾ 'ਬਣਜਾਰਾ: ਦ ਟਰੱਕ ਡਰਾਈਵਰ' ਲੈ ਕੇ ਆ ਰਹੇ ਹਨ। ਇਸ ਫਿਲਮ ਵਿੱਚ ਬੱਬੂ ਮਾਨ ਨਾਲ ਰਾਣਾ ਰਣਬੀਰ, ਸ਼ਰਧਾ ਆਰੀਆ, ਜੀਆ ਮੁਸਤਫਾ ਤੇ ਸਾਰਾ ਖੱਤਰੀ ਵੀ ਨਜ਼ਰ ਆਉਣਗੇ।

ਹੋਰ ਵੇਖੋ : ਦਿਲਜੀਤ ਦੋਸਾਂਝ ਜਿਉਂਦਾ ਹੈ ਮਹਾਰਾਜਿਆਂ ਵਰਗੀ ਜ਼ਿੰਦਗੀ ,ਵੇਖੋ ਦਿਲਜੀਤ ਦਾ ਖਾਸ ਵੀਡਿਓ

ਇਸ ਫਿਲਮ ਦਾ ਟ੍ਰੇਲਰ ਰਿਲੀਜ਼ ਚੁੱਕਿਆ ਹੈ ਜਿਸ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ । ਇਸ ਟ੍ਰੇਲਰ ਨੂੰ ਦੇਖ ਕੇ ਪਤਾ ਲਗਦਾ ਹੈ ਕਿ ਇਸ ਫਿਲਮ ਵਿੱਚ ੩ ਪੀੜੀਆਂ ਦੀ ਕਹਾਣੀ ਨੂੰ ਬਿਆਨ ਕੀਤਾ ਗਿਆ ਹੈ। ਇਸ ਦੀ ਖਾਸ ਗੱਲ ਹੈ ਕਿ ਫ਼ਿਲਮ ਵਿੱਚ ਤਿੰਨ ਪੀੜੀਆਂ ਦੀ ਕਹਾਣੀ ਦਾ ਲੀਡ ਰੋਲ ਬੱਬੂ ਮਾਨ ਹੀ ਨਿਭਾਉਣਗੇ।

ਹੋਰ ਵੇਖੋ : ਇੰਤਜ਼ਾਰ ਦੀਆਂ ਘੜੀਆਂ ਹੋਈਆਂ ਖਤਮ ,ਰਣਜੀਤ ਬਾਵਾ ‘ਕੰਗਣ’ ਨਾਲ ਸਰੋਤਿਆਂ ਦੇ ਹੋਣਗੇ ਰੁਬਰੂ

https://www.youtube.com/watch?v=T6pvEL7lsT0

ਵੈਸੇ ਤਾਂ ਬੱਬੂ ਮਾਨ ਨੂੰ ਫਿਲਮ ਦੀ ਪ੍ਰਮੋਸ਼ਨ ਕਰਨ ਦੀ ਲੋੜ ਨਹੀਂ ਕਿਉਂਕਿ ਉਹਨਾਂ ਦੀ ਫੈਨ ਫਾਲੋਵਰ ਹੀ ਬਹੁਤ ਹਨ ਜਿਨ੍ਹਾਂ ਨੂੰ ਬੱਬੂ ਮਾਨ ਦੇ ਗੀਤਾਂ ਤੇ ਫਿਲਮਾ ਦਾ ਹਮੇਸ਼ਾ ਇੰਤਜ਼ਾਰ ਰਹਿੰਦਾ ਹੈ ਪਰ ਇਸ ਦੇ ਬਾਵਜੂਦ ਉਹ ਲੁਧਿਆਣਾ ਪਹੁੰਚੇ। ਜਿੱਥੇ ਉਨ੍ਹਾਂ ਨਾਲ ਫ਼ਿਲਮ ਦੀ ਸਟਾਰ ਕਾਸਟ ਤੇ ਡਾਇਰੈਕਟਰ-ਪ੍ਰੋਡਿਊਸਰ ਵੀ ਮੌਜੂਦ ਸੀ।ਇੱਥੇ ਉਹਨਾਂ ਨੇ ਪੱਤਰਕਾਰਾਂ ਦੇ ਹਰ ਸਵਾਲ ਦਾ ਜ਼ਵਾਬ ਦਿੱਤਾ ।  ਫ਼ਿਲਮ 7 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ।

ਹੋਰ ਵੇਖੋ : ਖੂਬ ਜੱਚਦੀ ਹੈ ਕਪਿਲ ਸ਼ਰਮਾ ਦੀ ਲਾੜੀ, ਦੇਖੋ ਬੈਂਗਲ ਸੈਰੇਮਨੀ ਦੀ ਵੀਡਿਓ


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network