ਫਿਲਮ ਬੈਂਡ ਵਾਜੇ ਦਾ ਪਹਿਲਾ ਗਾਣਾ ਹੋਇਆ ਰਿਲੀਜ਼, ਬਿੰਨੂ ਢਿੱਲੋਂ ਤੇ ਮੈਂਡੀ ਤੱਖਰ ਨੂੰ ਕਿਉਂ ਨਹੀਂ ਆ ਰਹੀ ਨੀਂਦ, ਦੇਖੋ ਵੀਡੀਓ
ਫਿਲਮ ਬੈਂਡ ਵਾਜੇ ਦਾ ਪਹਿਲਾ ਗਾਣਾ ਹੋਇਆ ਰਿਲੀਜ਼, ਬਿੰਨੂ ਢਿੱਲੋਂ ਤੇ ਮੈਂਡੀ ਤੱਖਰ ਨੂੰ ਕਿਉਂ ਨਹੀਂ ਆ ਰਹੀ ਨੀਂਦ, ਦੇਖੋ ਵੀਡੀਓ : ਬਿੰਨੂ ਢਿੱਲੋਂ ਅਤੇ ਮੈਂਡੀ ਤੱਖਰ ਸਟਾਰਰ ਫਿਲਮ ਬੈਂਡ ਵਾਜੇ ਦਾ ਪਹਿਲਾ ਗੀਤ ਰਿਲੀਜ਼ ਹੋ ਚੁੱਕਿਆ ਹੈ ਗਾਣੇ ਦਾ ਨਾਮ ਹੈ 'ਨੀਂਦ ਨਾ ਆਵੇ'। ਇਹ ਗਾਣਾ ਰੋਮੈਂਟਿਕ ਸੌਂਗ ਹੈ ਜਿਸ 'ਚ ਬਿੰਨੂ ਢਿੱਲੋਂ ਅਤੇ ਮੈਂਡੀ ਤੱਖਰ ਦੀ ਸ਼ਾਨਦਾਰ ਕੈਮਿਸਟਰੀ ਦੇਖਣ ਨੂੰ ਮਿਲ ਰਹੀ ਹੈ।
ਗਾਣੇ ਨੂੰ ਆਵਾਜ਼ ਦਿੱਤਾ ਹੈ ਬਾਲੀਵੁੱਡ ਦੀ ਨਾਮਵਰ ਗਾਇਕਾ ਸੁਨਿਧੀ ਚੌਹਾਨ ਅਤੇ ਪੰਜਾਬ ਦੇ ਫੇਮਸ ਗਾਇਕ ਗੁਰਸ਼ਬਦ ਨੇ। ਗਾਣੇ ਦੇ ਬੋਲ ਵੀ ਦਿਲ ਨੂੰ ਛੂਹਣ ਵਾਲੇ ਹਨ ਜੋ ਹਰਮਨਜੀਤ ਨੇ ਲਿਖੇ ਹਨ। ਮਿਊਜ਼ਿਕ ਦੀ ਗੱਲ ਕੀਤੀ ਜਾਵੇ ਤਾਂ ਸੰਗੀਤ ਦਿੱਤਾ ਹੈ ਪੰਜਾਬ ਦੇ ਦਿੱਗਜ ਮਿਊਜ਼ਿਕ ਡਾਇਰੈਕਟਰ ਜਤਿੰਦਰ ਸ਼ਾਹ ਹੋਰਾਂ ਨੇ। ਫਿਲਮ ਬੈਂਡ ਵਾਜੇ 15 ਮਾਰਚ ਨੂੰ ਰਿਲੀਜ਼ ਹੋਣ ਵਾਲੀ ਹੈ। ਇਸ ਮੂਵੀ ਦੇ ਪ੍ਰੋਡਿਊਸਰ ਜਤਿੰਦਰ ਸ਼ਾਹ ਤੇ ਪੂਜਾ ਗੁਜਰਾਲ ਹਨ।
ਹੋਰ ਵੇਖੋ : ਕਾਲਾ ਸ਼ਾਹ ਕਾਲਾ ਦੇ ਪਹਿਲੇ ਗਾਣੇ 'ਚ ਵੱਜੀਆਂ ਬਿੰਨੂ ਢਿੱਲੋਂ ਦੇ ਵਿਆਹ ਦੀਆਂ ਪੀਪਣੀਆਂ, ਦੇਖੋ ਵੀਡੀਓ
ਇਸ ਮੂਵੀ ਨੂੰ ਸਮੀਪ ਕੰਗ ਡਾਇਰੈਕਟ ਕਰ ਰਹੇ ਹਨ। ਮੂਵੀ ਦੀ ਕਹਾਣੀ ਵੈਭਵ ਵੱਲੋਂ ਲਿਖੀ ਗਈ ਹੈ।ਫਿਲਮ ‘ਚ ਬਿੰਨੂ ਢਿੱਲੋਂ ਅਤੇ ਮੈਂਡੀ ਤੱਖਰ ਤੋਂ ਇਲਾਵਾ ਜਸਵਿੰਦਰ ਭੱਲਾ, ਗੁਰਪ੍ਰੀਤ ਘੁੱਗੀ, ਸਮੀਪ ਕੰਗ, ਨਿਰਮਲ ਰਿਸ਼ੀ, ਰੁਪਿੰਦਰ ਰੂਪੀ, ਸੀਮਾ ਕੌਸ਼ਲ, ਮੰਨਤ ਸਿੰਘ ਅਤੇ ਰੀਤ ਸੋਹਲ ਹੋਰਾਂ ਨੇ ਵੀ ਅਹਿਮ ਭੂਮਿਕਾ ਨਿਭਾਈ ਹੈ। ਦੇਖਣਾ ਹੋਵੇਗਾ ਵੱਡੀ ਸਟਾਰ ਕਾਸਟ ਨੂੰ ਦਰਸ਼ਕਾਂ ਦਾ ਕਿੰਨ੍ਹਾ ਕੁ ਪਿਆਰ ਮਿਲਦਾ ਹੈ।