ਜਦੋਂ ਐਕਟਰ ਤੋਂ ਬਿੰਨੂ ਢਿੱਲੋਂ ਬਣ ਗਏ ਐਂਕਰ ਅਤੇ ਕੀਤਾ ਟਿਕਟੈਕ 

Reported by: PTC Punjabi Desk | Edited by: Shaminder  |  October 25th 2018 11:09 AM |  Updated: October 25th 2018 11:09 AM

ਜਦੋਂ ਐਕਟਰ ਤੋਂ ਬਿੰਨੂ ਢਿੱਲੋਂ ਬਣ ਗਏ ਐਂਕਰ ਅਤੇ ਕੀਤਾ ਟਿਕਟੈਕ 

ਬਿੰਨੂ ਢਿੱਲੋਂ ਕਿਸੇ ਪਹਿਚਾਣ ਦੇ ਮੁਹਤਾਜ਼ ਨਹੀਂ ਹਨ । ਕਦੇ ਐਕਟਰ 'ਤੇ ਕਦੇ ਆਪਣੀ ਕਮੇਡੀ ਨਾਲ ਲੋਕਾਂ ਦੇ ਢਿੱਡੀਂ ਪੀੜਾਂ ਪਾਉਣ ਵਾਲੇ ਕਮੇਡੀਅਨ ਅਤੇ ਕਦੇ ਭੰਗੜੇ ਦੇ ਕਿੰਗ । ਪਰ ਇਸ ਵਾਰ ਉਹ ਨਾਂ ਤਾਂ ਕਿਸੇ ਐਕਟਰ ਦੇ ਤੌਰ 'ਤੇ ਸਾਡੇ ਸਾਹਮਣੇ ਆਏ ਨੇ ਅਤੇ ਨਾਂ ਹੀ ਕੋਈ ਕਮੇਡੀਅਨ ਬਣ ਕੇ ਸਾਡੇ ਸਾਹਮਣੇ ਆਏ ਹਨ । ਇਸ ਵਾਰ ਉਹ ਬਣ ਗਏ ਨੇ ਐਂਕਰ ਅਤੇ ਉਨ੍ਹਾਂ ਨੇ ਕਿਸ ਤਰ੍ਹਾਂ ਉਨ੍ਹਾਂ ਨੇ ਐਂਕਰ ਬਣ ਕੇ ਦੇ ਦਿੱਤੀ ਵੱਡੇ-ਵੱਡੇ ਐਂਕਰਸ ਨੂੰ ਮਾਤ ।ਬਿੰਨੂ ਢਿੱਲੋਂ ਐਂਕਰ! ਸੁਣ ਕੇ ਤੁਹਾਨੂੰ ਝਟਕਾ ਜ਼ਰੂਰ ਲੱਗਿਆ ਹੋਵੇਗਾ ।

ਹੋਰ ਵੇਖੋ : ਮਾਰਨਿੰਗ ਵਾਕ ‘ਤੇ ਨਿਕਲੇ ਬਿੰਨੂ ਢਿੱਲੋਂ,ਵੀਡਿਓ ਕੀਤਾ ਸਾਂਝਾ

https://www.instagram.com/p/BpWXTeondJZ/?hl=en&taken-by=ptc.network

ਜੀ ਨਹੀਂ ਉਹ ਐਂਕਰ ਤਾਂ ਬਣੇ ਨੇ ਪਰ ਸਿਰਫ ਆਪਣੀ ਫਿਲਮ  'ਬੈਂਡ ਵਾਜੇ' ਲਈ । ਇਸ ਫਿਲਮ ਬਾਰੇ ਜਾਣਕਾਰੀ ਦੇਣ ਲਈ ਉਹ ਖੁਦ ਐਂਕਰ ਬਣ ਗਏ ਅਤੇ ਪੀਟੀਸੀ ਦੀ ਮਾਈਕ ਆਈ ਡੀ  ਲੈ ਕੇ ਖੁਦ ਜਾਣਕਾਰੀ ਦੇਣ ਲੱਗ ਪਏ । ਬਿੰਨੂ ਢਿੱਲੋਂ ਨੇ ਦੱਸਿਆ ਕਿ ਇਸ ਫਿਲਮ ਉਹ ਖੁਦ ਅਤੇ ਮੈਂਡੀ ਤੱਖੜ ਮੁੱਖ ਭੂਮਿਕਾ 'ਚ ਨਜ਼ਰ ਆਉਣਗੇ ।ਇਸ ਫਿਲਮ ਦੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਇਸ ਫਿਲਮ ਦੀ ਕਹਾਣੀ ਵੈਭਵ ਨੇ ਲਿਖੀ ਹੈ ਜਦਕਿ ਪ੍ਰੋਡਿਊਸਰ ਹਨ ਜਤਿੰਦਰ ਸ਼ਾਹ ਅਤੇ ਪੂਜਾ ਗੁਜਰਾਲ ।

Binnu Dhillon Talks About His Next Film ‘Band Vaaje’ Binnu Dhillon Talks About His Next Film ‘Band Vaaje’

ਇਸ ਫਿਲਮ ਨੂੰ ਡਾਇਰੈਕਟ ਕਰਨਗੇ ਸਮੀਪ ਕੰਗ ਅਤੇ ਇਸ ਫਿਲਮ ਦੀ ਜ਼ਿਆਦਾਤਰ ਸ਼ੂਟਿੰਗ ਇੰਗਲੈਂਡ 'ਚ ਹੋਵੇਗੀ ਜਦਕਿ ਪੰਜਾਬ ਦੇ ਕਈ ਹਿੱਸਿਆਂ 'ਚ ਵੀ ਜਨਵਰੀ ਦੇ ਮਹੀਨੇ  'ਚ ਸ਼ੂਟਿੰਗ ਕੀਤੀ ਜਾਵੇਗੀ ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network