ਬਲਜੀਤ ਕੌਰ ਨੇ ਰਚਿਆ ਇਤਿਹਾਸ! 25 ਦਿਨਾਂ ਵਿੱਚ 8 ਹਜ਼ਾਰ ਮੀਟਰ ਦੀ 4 ਚੋਟੀ ਚੜ੍ਹਾਈ ਕਰਨ ਵਾਲੀ ਬਣੀ ਪਹਿਲੀ ਭਾਰਤੀ
Baljeet Kaur first Indian Mountaineer to scale four 8,000-metre peaks within a month: ਬੇ ਹਿਮਤੇ ਸਿਕਵੇ ਕਰਨ ਮਕਦਰ ਤੇ ਊਗਣੇ ਵਾਲੇ ਊਗ ਪੈਦੇ ਸ਼ੀਨਾ ਪਾੜ ਕੇ ਪਥਰਾ ਜੀ ਹਾਂ ਇਹ ਕਹਾਵਤ ਸੱਚ ਕਰ ਦਿਖਾਇਆ ਹੈ, ਹਿਮਾਚਲ ਦੀ ਰਹਿਣ ਵਾਲੀ ਬਲਜੀਤ ਕੌਰ ਨੇ। ਜੀ ਹਾਂ ਬਲਜੀਤ ਕੌਰ ਨੇ ਮੁਟਿਆਰਾਂ ਦਾ ਨਾਮ ਰੌਸ਼ਨ ਕਰ ਦਿੱਤਾ ਹੈ। ਐਤਵਾਰ ਨੂੰ ਉਨ੍ਹਾਂ ਨੇ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਚਾਰ 8 ਹਜ਼ਾਰ ਮੀਟਰ ਉੱਚੀਆਂ ਚੋਟੀਆਂ ਨੂੰ ਸਰ ਕਰਨ ਵਾਲੀ ਪਹਿਲੀ ਭਾਰਤੀ ਪਰਬਤਰੋਹੀ ਬਣ ਗਈ ਜਦੋਂ ਉਸ ਨੇ 8,516 ਮੀਟਰ ਉੱਚੀ ਦੁਨੀਆ ਦੇ ਚੌਥੇ ਸਭ ਤੋਂ ਉੱਚੇ ਪਹਾੜ ਮਾਊਂਟ ਲਹੋਤਸੇ ਨੂੰ ਸਰ ਕੀਤਾ।
ਹੋਰ ਪੜ੍ਹੋ : ਸੋਸ਼ਲ ਮੀਡੀਆ ਉੱਤੇ ਕੰਗਨਾ ਰਣੌਤ ਦੀ 'ਧਾਕੜ' ਨੂੰ ਲੈ ਕੇ ਬਣ ਰਹੇ ਨੇ ਖੂਬ ਮੀਮਜ਼, ਹੱਸ-ਹੱਸ ਹੋ ਜਾਵੋਗੇ ਲੋਟਪੋਟ
ਐਵਰੈਸਟ-ਲਹੋਤਸੇ ਦੀ ਯਾਤਰਾ ਪੂਰੀ ਕਰਦੇ ਹੋਏ, ਬਲਜੀਤ ਕੌਰ ਐਤਵਾਰ ਸਵੇਰੇ ਸਥਾਨਕ ਸਮੇਂ ਅਨੁਸਾਰ 05:50 'ਤੇ ਲਹੋਤਸੇ ਦੇ ਸਿਖ਼ਰ 'ਤੇ ਪਹੁੰਚੀ। ਇੱਕ ਦਿਨ ਪਹਿਲਾਂ, ਉਸ ਨੇ ਸ਼ਨੀਵਾਰ ਨੂੰ ਸਥਾਨਕ ਸਮੇਂ ਅਨੁਸਾਰ ਤੜਕੇ 4.30 ਵਜੇ ਮਾਉਂਟ ਐਵਰੈਸਟ ਨੂੰ ਸਰ ਕੀਤਾ ਸੀ।
ਸੋਸ਼ਲ ਮੀਡੀਆ ਉੱਤੇ ਬਲਜੀਤ ਕੌਰ ਨੂੰ ਵਧਾਈਆਂ ਦੇਣ ਵਾਲੇ ਮੈਸੇਜਾਂ ਦਾ ਤਾਂਤਾ ਲੱਗ ਗਿਆ ਹੈ। ਹਰ ਕੋਈ ਪਰਬਤਾਰੋਹੀ ਬਲਜੀਤ ਕੌਰ ਦੀ ਤਾਰੀਫ ਕਰ ਰਿਹਾ ਹੈ।
ਦੱਸ ਦਈਏ 27 ਸਾਲਾ ਬਲਜੀਤ ਕੌਰ ਨੇ ਨੇਪਾਲ ਵਿਚ ਚੱਲ ਰਹੇ ਚੜ੍ਹਾਈ ਸੀਜ਼ਨ ਦੌਰਾਨ 25 ਦਿਨਾਂ ਦੇ ਅੰਦਰ ਇਹ ਚੜ੍ਹਾਈ ਚੜ੍ਹੀ ਹੈ। ਪਿਛਲੇ ਮਹੀਨੇ 28 ਅਪ੍ਰੈਲ ਨੂੰ ਕੌਰ ਨੇ 8,091 ਮੀਟਰ 'ਤੇ ਦੁਨੀਆ ਦੇ 10ਵੇਂ ਸਭ ਤੋਂ ਉੱਚੇ ਪਰਬਤ ਅੰਨਪੂਰਨਾ ਨੂੰ ਸਰ ਕੀਤਾ ਅਤੇ 12 ਮਈ ਨੂੰ ਉਸਨੇ 8,586 ਮੀਟਰ 'ਤੇ ਤੀਜੇ ਸਭ ਤੋਂ ਉੱਚੇ ਪਹਾੜ ਕੰਚਨਜੰਗਾ ਨੂੰ ਸਰ ਕੀਤਾ।
ਬਲਜੀਤ ਕੌਰ, ਜੋ ਹਿਮਾਚਲ ਪ੍ਰਦੇਸ਼ ਦੇ ਸੋਲਨ ਦੀ ਰਹਿਣ ਵਾਲੀ ਹੈ, ਉਸ ਨੇ ਵੀ ਪਿਛਲੇ ਸਾਲ ਦੁਨੀਆ ਦੇ ਸੱਤਵੇਂ ਸਭ ਤੋਂ ਉੱਚੇ ਪਹਾੜ ਧੌਲਾਗਿਰੀ (8,167 ਮੀਟਰ) ਦੀ ਚੜ੍ਹਾਈ ਚੜ੍ਹੀ ਸੀ ਅਤੇ ਰਾਜਸਥਾਨ ਦੀ ਗੁਣਾਬਾਲਾ ਸ਼ਰਮਾ ਦੇ ਨਾਲ ਪੁਮੋਰੀ ਪਹਾੜ (7,161 ਮੀਟਰ) 'ਤੇ ਚੜ੍ਹਨ ਵਾਲੀ ਪਹਿਲੀ ਭਾਰਤੀ ਔਰਤ ਬਣ ਗਈ ਹੈ।
ਕੌਰ ਨੂੰ ਵਧਾਈ ਦਿੰਦਿਆਂ ਇੰਡੀਅਨ ਮਾਊਂਟੇਨੀਅਰਿੰਗ ਫਾਊਂਡੇਸ਼ਨ ਦੀ ਪ੍ਰਧਾਨ ਹਰਸ਼ਵੰਤੀ ਬਿਸ਼ਟ ਨੇ ਕਿਹਾ ਕਿ ਉਸ ਦੀ ਇਸ ਪ੍ਰਾਪਤੀ ਨਾਲ ਭਾਰਤ ਵਿਚ ਔਰਤਾਂ ਦੀ ਪਰਬਤਾਰੋਹੀ ਨੂੰ ਹੁੰਗਾਰਾ ਮਿਲੇਗਾ।
View this post on Instagram