ਕਹਾਣੀ ਉਸ ਸ਼ਹੀਦ ਦੀ ਜਿਸ ਨੇ ਦੇਸ਼ ਲਈ 12 ਸਾਲ ਦੀ ਉਮਰ ਵਿੱਚ ਹੱਸਦੇ ਹੱਸਦੇ ਸ਼ਹੀਦੀ ਦੇ ਦਿੱਤੀ !

Reported by: PTC Punjabi Desk | Edited by: Rupinder Kaler  |  June 29th 2021 01:20 PM |  Updated: June 29th 2021 02:48 PM

ਕਹਾਣੀ ਉਸ ਸ਼ਹੀਦ ਦੀ ਜਿਸ ਨੇ ਦੇਸ਼ ਲਈ 12 ਸਾਲ ਦੀ ਉਮਰ ਵਿੱਚ ਹੱਸਦੇ ਹੱਸਦੇ ਸ਼ਹੀਦੀ ਦੇ ਦਿੱਤੀ !

ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਸਾਰੇ ਭਾਰਤੀਆਂ ਨੇ ਆਪਣੀਆਂ ਜਾਨਾਂ ਕੁਰਬਾਨ ਕੀਤੀਆਂ ਸਨ । ਇਹਨਾਂ ਲੋਕਾਂ ਵਿੱਚੋਂ ਅਸੀਂ ਬਹੁਤ ਸਾਰੇ ਲੋਕਾਂ ਨੂੰ ਜਾਣਦੇ ਹਾਂ ਤੇ ਬਹੁਤ ਸਾਰੇ ਗੁੰਮਨਾਮ ਹਨ । ਅਜਿਹੇ ਹੀ ਇੱਕ ਸ਼ਹੀਦ ਦੀ ਕਹਾਣੀ ਤੁਹਾਨੂੰ ਸੁਣਾਉਂਦੇ ਹਾਂ ਜਿਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਸਭ ਤੋਂ ਛੋਟੀ ਉਮਰ ਦਾ ਸ਼ਹੀਦ ਸੀ । ਇਸ ਸ਼ਹੀਦ ਦਾ ਨਾਂਅ ਬਾਜੀ ਰਾਊਤ ਸੀ । ਇਹਨਾਂ ਬਾਰੇ ਕਿਹਾ ਜਾਂਦਾ ਹੈ ਕਿ ਇਹ ਸਭ ਤੋਂ ਘੱਟ ਉਮਰ ਦੇ ਸ਼ਹੀਦ ਸਨ ।

ਹੋਰ ਪੜ੍ਹੋ :

ਗਾਇਕ ਭੁਪਿੰਦਰ ਗਿੱਲ ਨੇ ਗੁਰਦੁਆਰਾ ਸਾਹਿਬ ‘ਚ ਟੇਕਿਆ ਮੱਥਾ, ਸਰਬੱਤ ਦੇ ਭਲੇ ਲਈ ਕੀਤੀ ਅਰਦਾਸ

 

ਬਾਜੀ ਰਾਊਤ ਦਾ ਜਨਮ ਉੜੀਸਾ ਦੇ ਡੇਕਨਾਲ ਵਿੱਚ 1926 ਨੂੰ ਹੋਇਆ ਸੀ । ਬਚਪਨ ਵਿੱਚ ਹੀ ਉਹਨਾ ਦੇ ਪਿਤਾ ਦਾ ਦਿਹਾਂਤ ਹੋ ਗਿਆ ਸੀ । ਉਹਨਾਂ ਦੀ ਮਾਂ ਨੇ ਹੀ ਰਾਊਤ ਦਾ ਪਾਲਣ ਪੋਸ਼ਣ ਕੀਤਾ ਸੀ । ਰਾਊਤ ਥੋੜਾ ਵੱਡਾ ਹੋਇਆ ਤਾਂ ਕਿਸ਼ਤੀ ਚਲਾਉਣ ਲੱਗਾ । ਉਸ ਸਮੇਂ ਲੋਕਾਂ ਦਾ ਆਪਣੇ ਰਾਜਾ ਪ੍ਰਤੀ ਬਹੁਤ ਗੁੱਸਾ ਸੀ ਕਿਉਂਕਿ ਉਹ ਲੋਕਾਂ ਤੇ ਆਲਤੂ ਫਾਲਤੂ ਕਰ ਲਗਾ ਕੇ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦਾ ਸੀ । ਸ਼ੰਕਰ ਪ੍ਰਤਾਪ ਸਿੰਘਦੇਵ ਨਾਂ ਦਾ ਇਹ ਰਾਜਾ ਲੋਕਾਂ ਨੂੰ ਬਹੁਤ ਪਰੇਸ਼ਾਨ ਕਰਦਾ ਸੀ ।

ਉਸ ਸਮੇਂ ਇੱਕ ਕ੍ਰਾਂਤੀਕਾਰੀ ਹੋਇਆ ਕਰਦੇ ਸਨ ਜਿੰਨ੍ਹਾ ਦਾ ਨਾਂਅ ਵੈਸ਼ਨਵ ਚਰਨ ਪਟਨਾਇਕ ਸੀ । ਪਿਆਰ ਨਾਲ ਉਹਨਾਂ ਨੂੰ ਵੀਰ ਵੈਸ਼ਨਵ ਕਹਿੰਦੇ ਸਨ । ਉਹਨਾਂ ਨੇ ਇੱਕ ਸੰਗਠਨ ਬਣਾਇਆ ਸੀ ਜਿਸ ਨਾਲ ਉਹ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਕੋਸ਼ਿਸ਼ਾਂ ਕਰਦੇ ਰਹਿੰਦੇ । ਇਸ ਦਲ ਵਿੱਚ ਬੱਚਿਆਂ ਨੂੰ ਵੀ ਸ਼ਾਮਿਲ ਕੀਤਾ ਗਿਆ ਸੀ ਜਿਸ ਨੂੰ ਕਿ ਵਾਨਰ ਸੈਨਾ ਕਿਹਾ ਜਾਂਦਾ ਸੀ । ਬਾਜੀ ਰਾਊਤ ਵੀ ਇਸ ਦਾ ਹਿੱਸਾ ਸਨ । ਜਦੋਂ ਇਸ ਸੰਗਠਨ ਦੀਆਂ ਗਤਵਿਧੀਆਂ ਵੱਧਣ ਲੱਗੀਆਂ ਤਾਂ ਰਾਜਾ ਸ਼ੰਕਰ ਪ੍ਰਤਾਪ ਸਿੰਘਦੇਵ ਨੇ ਅੰਗਰੇਜ਼ਾਂ ਨਾਲ ਮਿਲ ਕੇ ਇੱਕ ਸਾਜਿਸ਼ ਰਚੀ । ਉਹਨਾਂ ਨੇ 250 ਬਰਤਾਨੀ ਫੌਜੀਆਂ ਨੂੰ ਕ੍ਰਾਂਤੀਕਾਰੀਆਂ ਨੂੰ ਲੱਭਣ ਤੇ ਲਗਾ ਦਿੱਤਾ । ਇਹਨਾਂ ਫੌਜੀਆਂ ਨੇ ਕੁਝ ਕ੍ਰਾਂਤੀਕਾਰੀਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਕੁਝ ਨੂੰ ਸ਼ਹੀਦ ਕਰ ਦਿੱਤਾ । ਇਸੇ ਦੌਰਾਨ ਅੰਗਰੇਜ਼ਾਂ ਨੂੰ ਪਤਾ ਲੱਗਿਆ ਕਿ ਵੀਰ ਵੈਸ਼ਣਵ ਭੁਵਨ ਪਿੰਡ ਵਿੱਚ ਛੁਪਿਆ ਹੋਇਆ ਹੈ । ਪਰ ਅੰਗਰੇਜ਼ਾਂ ਦੇ ਪਹੁੰਚਣ ਤੋਂ ਪਹਿਲਾਂ ਹੀ ਵੀਰ ਵੈਸ਼ਣਵ ਉਥੋਂ ਫਰਾਰ ਹੋ ਗਏ । ਇਸ ਦੌਰਾਨ ਅੰਗਰੇਜ਼ਾਂ ਨੂੰ ਪਤਾ ਲੱਗਿਆ ਕਿ ਵੀਰ ਵੈਸ਼ਣਵ ਬ੍ਰਹਾਣੀ ਨਦੀ ਪਾਰ ਕਰ ਗਏ ਹਨ । 10 ਅਕਤੂਬਰ 1938 ਦਾ ਦਿਨ ਸੀ, ਇਸ ਦਿਨ ਰਾਤ ਨੂੰ ਨਦੀ ਤੇ ਪਹਿਰਾ ਦੇਣ ਦੀ ਵਾਰੀ ਬਾਜੀ ਰਾਊਤ ਦੀ ਸੀ । ਅੰਗਰੇਜ਼ ਫੌਜੀਆਂ ਨੇ ਰਾਊਤ ਨੂੰ ਨਦੀ ਪਾਰ ਕਰਵਾਉਣ ਲਈ ਕਿਹਾ ਪਰ ਰਾਊਤ ਨੇ ਅਜਿਹਾ ਕਰਨ ਤੋਂ ਮਨਾ ਕਰ ਦਿੱਤਾ ।

 

ਜਦੋਂ ਰਾਊਤ ਨਹੀਂ ਮੰਨੇ ਤਾਂ ਅੰਗਰੇਜ਼ਾਂ ਨੇ ਉਹਨਾਂ ਨੂੰ ਬੰਦੂਕ ਦੇ ਬੱਟ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ । ਉਹ ਉੱਚੀ ਉੱਚੀ ਚੀਕਦੇ ਰਹੇ ਤਾਂ ਜੋ ਉਹਨਾਂ ਦੇ ਪਿੰਡ ਵਾਲਿਆਂ ਨੂੰ ਪਤਾ ਲੱਗ ਸਕੇ । ਇਸ ਤੋਂ ਪਹਿਲਾਂ ਪਿੰਡ ਵਾਲੇ ਪਹੁੰਚਦੇ ਅੰਗਰੇਜਾਂ ਨੇ ਰਾਊਤ ਨੂੰ ਗੋਲੀ ਮਾਰ ਕੇ ਸ਼ਹੀਦ ਕਰ ਦਿੱਤਾ । ਗੋਲੀ ਦੀ ਆਵਾਜ਼ ਸੁਣਦੇ ਹੀ ਪਿੰਡ ਦੇ ਲੋਕ ਨਦੀ ਤੇ ਪਹੁੰਚ ਗਏ । ਲੋਕਾਂ ਦੇ ਗੁੱਸੇ ਨੂੰ ਦੇਖਕੇ ਅੰਗਰੇਜ਼ ਉੱਥੋਂ ਭੱਜ ਗਏ । ਵੀਰ ਵੈਸ਼ਣਵ ਰਾਊਤ ਦੀ ਲਾਸ਼ ਨੂੰ ਰੇਲ ਰਾਹੀਂ ਕੱਟਕ ਲੈ ਗਏ । ਜਿਥੇ ਰਾਊਤ ਦੀ ਸ਼ਵ ਯਾਤਰਾ ਕੱਢੀ ਗਈ ਜਿਸ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਸ਼ਾਮਿਲ ਹੋਏ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network