'ਬਾਗ਼ੀ ਦੀ ਧੀ' ਲੈ ਕੇ ਆ ਰਹੀ ਹੈ ਆਪਣੀ ਬਹਾਦਰੀ ਦੀ ਗਾਥਾ; ਜਾਣੋ ਕਦੋਂ ਰਿਲੀਜ਼ ਹੋਵੇਗਾ ਟ੍ਰੇਲਰ
'Baghi Di Dhee' movie trailer release date: ਪੀਟੀਸੀ ਮੋਸ਼ਨ ਪਿਕਚਰਜ਼ ਅਤੇ ਪੀਟੀਸੀ ਪੰਜਾਬੀ ਦੀ ਫ਼ਿਲਮ ‘ਬਾਗ਼ੀ ਦੀ ਧੀ’ ਦਾ ਦਰਸ਼ਕਾਂ ਨੂੰ ਬੜੀ ਹੀ ਬੇਸਬਰੀ ਦੇ ਨਾਲ ਇੰਤਜ਼ਾਰ ਹੈ । ਇੰਤਜ਼ਾਰ ਦੀਆਂ ਘੜੀਆਂ ਜਲਦ ਹੀ ਖਤਮ ਹੋਣ ਜਾ ਰਹੀਆਂ ਹਨ। ਜੀ ਹਾਂ, 'ਬਾਗ਼ੀ ਦੀ ਧੀ' ਲੈ ਕੇ ਆ ਰਹੀ ਹੈ ਆਪਣੀ ਬਹਾਦਰੀ ਦੀ ਗਾਥਾ, 25 ਨਵੰਬਰ ਨੂੰ ਸਿਨੇਮਾ ਘਰਾਂ 'ਚ। ਪਰ ਉਸ ਤੋਂ ਪਹਿਲਾਂ 'ਬਾਗ਼ੀ ਦੀ ਧੀ' ਦੀ ਇੱਕ ਛੋਟੀ ਜਿਹੀ ਝਲਕ ਜ਼ਰੂਰ ਦੇਖਿਓ 5 ਨਵੰਬਰ ਨੂੰ ਜਦੋਂ ਦਰਸ਼ਕਾਂ ਨੂੰ ਵੇਖਣ ਨੂੰ ਮਿਲੇਗਾ ਫ਼ਿਲਮ ਦਾ ਟ੍ਰੇਲਰ ।
Image Source: PTC Motion Pictures
ਹੋਰ ਪੜ੍ਹੋ : ਗਾਇਕ ਲਾਭ ਹੀਰਾ ਦਾ ਨਵਾਂ ਗੀਤ ‘ਦਲੇਰ ਬੰਦੇ’ ਰਿਲੀਜ਼, ਕਰਤਾਰ ਚੀਮਾ ਦੀ ਦਲੇਰੀ ਨੇ ਕਰਵਾਈ ਅੱਤ
ਦੱਸ ਦਈਏ ਕਿ ਪੰਜਾਬ ਦੇ ਪ੍ਰਸਿੱਧ ਲੇਖਕ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਵਲੋਂ ਲਿਖੀ ਕਹਾਣੀ ‘ਬਾਗ਼ੀ ਦੀ ਧੀ’ ਨੂੰ ਪੰਜਾਬ ਦੇ ਉੱਘੇ ਨਿਰਦੇਸ਼ਕ ਮੁਕੇਸ਼ ਗੌਤਮ ਵੱਡੇ ਪਰਦੇ 'ਤੇ ਲੈ ਕੇ ਆ ਰਹੇ ਹਨ । ਫ਼ਿਲਮ 25 ਨਵੰਬਰ ਨੂੰ ਸਿਨੇਮਾਂ ਘਰਾਂ ‘ਚ ਰਿਲੀਜ਼ ਹੋਵੇਗੀ । ਇਹ ਫ਼ਿਲਮ ਬ੍ਰਿਟਿਸ਼ ਸਾਮਰਾਜ ਦੇ ਖਿਲਾਫ਼ ਇਨਕਲਾਬੀਆਂ ਦੇ ਸੰਘਰਸ਼ ਦੇ ਆਲੇ ਦੁਆਲੇ ਘੁੰਮਦੀ ਹੈ ਤੇ ਦਰਸਾਉਂਦੀ ਹੈ ‘ਬਾਗ਼ੀ ਦੀ ਧੀ’ ਦਾ ਦਰਦ 'ਤੇ ਉਸਦਾ ਸੰਘਰਸ਼।
Image Source: PTC Motion Pictures
ਹੋਰ ਪੜ੍ਹੋ : ਇੰਦਰਜੀਤ ਨਿੱਕੂ ਦਾ ਅੱਜ ਹੈ ਜਨਮ ਦਿਨ, ਜਨਮਦਿਨ ‘ਤੇ ਜਾਣੋਂ ਕਿਵੇਂ ਬਣਾਈ ਇੰਡਸਟਰੀ ‘ਚ ਪਛਾਣ
ਫ਼ਿਲਮ ਦਾ ਨਿਰਦੇਸ਼ਨ ਮੁਕੇਸ਼ ਗੌਤਮ ਵੱਲੋਂ ਕੀਤਾ ਗਿਆ ਹੈ ਜਦੋਂਕਿ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਹੈ ਪੀਟੀਸੀ ਨੈੱਟਵਰਕ ਦੇ ਪ੍ਰੈਜ਼ੀਡੈਂਟ ਅਤੇ ਮੈਨੇਜਿੰਗ ਡਾਇਰੈਕਟਰ ਰਾਬਿੰਦਰ ਨਰਾਇਣ ਨੇ। ਫ਼ਿਲਮ ‘ਚ ਕੁਲਜਿੰਦਰ ਸਿੰਘ ਸਿੱਧੂ, ਦਿਲਨੂਰ ਕੌਰ ਉਰਫ਼ ਏਂਜਲ, ਵਕਾਰ ਸ਼ੇਖ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ।
Image Source: PTC Motion Pictures
ਪੀਟੀਸੀ ਪੰਜਾਬੀ ਆਪਣੇ ਦਰਸ਼ਕਾਂ ਦੇ ਮਨੋਰੰਜਨ ਦੇ ਲਈ ਮਿਆਰੀ ਪ੍ਰੋਗਰਾਮ ਤੇ ਫ਼ਿਲਮਾਂ ਲੈ ਕੇ ਆਉਂਦਾ ਹੈ । ਦਰਸ਼ਕਾਂ ਦੇ ਹਰ ਵਰਗ ਦਾ ਖ਼ਿਆਲ ਰੱਖਦੇ ਹੋਏ ਜਾਣਕਾਰੀ ਅਤੇ ਮਨੋਰੰਜਨ ਭਰਪੂਰ ਪੋ੍ਰਗਰਾਮ ਪੇਸ਼ ਕੀਤੇ ਜਾਂਦੇ ਹਨ ।
View this post on Instagram