ਬਾਗ਼ੀਆਂ ਦੇ ਸੰਘਰਸ਼ 'ਤੇ ਅਧਾਰਿਤ ਬਾ-ਕਮਾਲ ਪੰਜਾਬੀ ਫ਼ਿਲਮ 'ਬਾਗ਼ੀ ਦੀ ਧੀ' ਦਾ ਪੋਸਟਰ ਹੋਇਆ ਰਿਲੀਜ਼, ਜਾਣੋਂ ਕਦੋਂ ਹੋਵੇਗੀ ਰਿਲੀਜ਼
'Baghi Di Dhee' Movie Release Date, Star Cast: ਜਿੱਥੇ ਪੰਜਾਬੀ ਦਰਸ਼ਕ ਪਿਛਲੇ ਲੰਬੇ ਸਮੇਂ ਤੋਂ ਵਧੀਆ ਕੰਟੈਂਟ ਦੀ ਭਾਲ ਕਰ ਰਹੇ ਹਨ ਜਿਸ ਕਰਕੇ ਉਨ੍ਹਾਂ ਦੀ ਪੰਜਾਬੀ ਫਿਲਮਾਂ ਵਿੱਚ ਦਿਲਚਸਪੀ ਘੱਟਣੀ ਸ਼ੁਰੂ ਹੋ ਗਈ ਹੈ। ਕਹਿੰਦੇ ਨੇ ਕਿ ਕੰਟੈਂਟ ਹੀ ਸਭ ਕੁਝ ਹੁੰਦਾ ਹੈ ਤੇ ਇੱਕ ਚੰਗਾ ਕੰਟੈਂਟ ਦਰਸ਼ਕਾਂ ਨੂੰ ਆਪਣੇ ਵੱਲ ਆਪ ਆਕਰਸ਼ਿਤ ਕਰਦਾ ਹੈ। ਇਸ ਦੌਰਾਨ, ਪੀਟੀਸੀ ਮੋਸ਼ਨ ਪਿਕਚਰਜ਼ ਇੱਕ ਮਿਆਰੀ ਫਿਲਮ, 'ਬਾਗ਼ੀ ਦੀ ਧੀ', ਲੈ ਕੇ ਆ ਰਿਹਾ ਹੈ ਜਿਸ ਤਰ੍ਹਾਂ ਦੇ ਕੰਟੈਂਟ ਲਈ ਪੰਜਾਬ ਦੇ ਦਰਸ਼ਕ ਬਹੁਤ ਲੰਬੇ ਸਮੇਂ ਤੋਂ ਇੰਤਜਾਰ ਕਰ ਰਹੇ ਸਨ।
ਮਾਰਕੀਟ ਵਿੱਚ ਚੰਗੇ ਕੰਟੈਂਟ ਦੀ ਘਾਟ ਕਰਕੇ ਲੋਕਾਂ ਦੀ ਫਿਲਮਾਂ ਦੇਖਣ ਦੀ ਰੂਚੀ ਘਟਣੀ ਸ਼ੁਰੂ ਹੋ ਗਈ ਸੀ ਪਰ 'ਬਾਗੀ ਦੀ ਧੀ' ਇਸ ਦਿਲਚਸਪੀ ਨੂੰ ਮੁੜ ਸੁਰਜੀਤ ਕਰਨ ਜਾ ਰਹੀ ਹੈ, ਕਿਉਂਕਿ ਪੀਟੀਸੀ ਮੋਸ਼ਨ ਪਿਕਚਰਜ਼ ਦੁਆਰਾ ਪੇਸ਼ ਕੀਤੀ ਗਈ ਇਹ ਫਿਲਮ ਪੰਜਾਬੀ ਮਨੋਰੰਜਨ ਦੀ ਦੁਨੀਆ ਵਿੱਚ ਇੱਕ ਵੱਖਰਾ ਮਾਪਦੰਡ ਸਥਾਪਤ ਕਰਨ ਨੂੰ ਤਿਆਰ ਹੈ।
ਹੋਰ ਪੜ੍ਹੋ : ਕਿਸ-ਕਿਸ ਨੂੰ ਯਾਦ ਹੈ ਨੱਬੇ ਦੇ ਦਹਾਕੇ ਦੇ ਇਸ ਫ਼ਨਕਾਰ ਬਾਰੇ, ਦੋ ਆਵਾਜ਼ਾਂ ‘ਚ ਗਾਉਣ ਕਰਕੇ ਸੀ ਪ੍ਰਸਿੱਧ
Image Source: PTC Motion Pictures
ਤੁਸੀਂ ਪ੍ਰਸਿੱਧ ਕਹਾਣੀ 'ਬਾਗ਼ੀ ਦੀ ਧੀ' ਪੜ੍ਹਿਆ ਵੀ ਹੋਣਾ ਹੈ ਤੇ ਇਸ 'ਤੇ ਅਧਾਰਿਤ ਕਈ ਨਾਟਕ ਵੀ ਦੇਖੇ ਹੋਣਗੇ ਪਰ ਆਉਣ ਵਾਲੀ ਪੰਜਾਬੀ ਫਿਲਮ 'ਬਾਗ਼ੀ ਦੀ ਧੀ' 'ਗਦਰੀ ਲਹਿਰ' ਦੀਆਂ ਡੂੰਘੀਆਂ ਭਾਵਨਾਵਾਂ ਨੂੰ ਦਰਸਾਉਣ ਦਾ ਵਾਅਦਾ ਕਰਦੀ ਹੈ। ਦੱਸ ਦਈਏ ਕਿ ਫ਼ਿਲਮ ਪ੍ਰਸਿੱਧ ਲੇਖਕ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਵਲੋਂ ਲਿਖੀ ਕਹਾਣੀ ‘ਬਾਗ਼ੀ ਦੀ ਧੀ’ 'ਤੇ ਅਧਾਰਿਤ ਹੈ।
Image Source: PTC Motion Pictures
ਪੀਟੀਸੀ ਨੈਟਵਰਕ ਦੇ ਪ੍ਰੈਜ਼ੀਡੈਂਟ ਅਤੇ ਐੱਮ ਡੀ ਰਬਿੰਦਰ ਨਾਰਾਇਣ ਵੱਲੋਂ ਪ੍ਰੋਡਿਊਸ ਕੀਤੀ ਗਈ ਫ਼ਿਲਮ 'ਬਾਗ਼ੀ ਦੀ ਧੀ' ਨੂੰ ਆਖਰਕਾਰ ਆਪਣੀ ਰਿਲੀਜ਼ ਡੇਟ ਮਿਲ ਗਈ ਹੈ, ਅਤੇ ਇਹ ਬਹੁਤ ਜਲਦੀ ਤੁਹਾਡੇ ਨੇੜਲੇ ਸਿਨੇਮਾ ਘਰਾਂ ਵਿੱਚ ਆ ਰਹੀ ਹੈ। ਇਸ ਦੌਰਾਨ ਫ਼ਿਲਮ ਦਾ ਪਹਿਲਾ ਪੋਸਟਰ ਵੀ ਜਾਰੀ ਕਰ ਦਿੱਤਾ ਗਿਆ ਹੈ ।
ਇਸ ਫ਼ਿਲਮ ਦੀ ਕਹਾਣੀ ਆਜ਼ਾਦੀ ਦੀ ਲੜਾਈ ਲੜਨ ਵਾਲੇ ਇੱਕ ਗਦਰੀ ਯੋਧੇ ਦੀ ਚੌਦਾਂ ਸਾਲਾਂ ਦੀ ਧੀ ਦੇ ਆਲੇ ਦੁਆਲੇ ਘੁੰਮਦੀ ਹੈ। ਫ਼ਿਲਮ ਗਦਰ ਲਹਿਰ ‘ਤੇ ਅਧਾਰਿਤ ਹੈ ਜੋ ਕਿ ਗੁਲਾਮੀ ਦੇ ਚੰਗੁਲ ਤੋਂ ਆਜ਼ਾਦ ਕਰਵਾਉਣ ਦੇ ਲਈ ਭਾਰਤੀਆਂ ਦੇ ਹੌਸਲੇ, ਬਹਾਦਰੀ ਅਤੇ ਦ੍ਰਿੜ ਇਰਾਦੇ ਨੂੰ ਦਰਸਾਉਂਦੀ ਹੈ । ਜਲਦ ਹੀ ਇਸ ਫ਼ਿਲਮ ਨੂੰ ਤੁਸੀਂ ਵੱਡੇ ਪਰਦੇ ‘ਤੇ ਵੇਖ ਸਕੋਗੇ ।
Image Source: PTC Motion Pictures
‘ਪੀਟੀਸੀ ਮੋਸ਼ਨ ਪਿਕਚਰਜ਼’ ਦੀ ਇਸ ਫ਼ਿਲਮ ਦੇ ਮੁੱਖ ਕਿਰਦਾਰਾਂ ‘ਚ ਕੁਲਜਿੰਦਰ ਸਿੱਧੂ ਅਤੇ ਦਿਲਨੂਰ ਕੌਰ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ । ਫ਼ਿਲਮ ਇਸੇ ਸਾਲ 25 ਨਵੰਬਰ 2022 ਨੂੰ ਰਿਲੀਜ਼ ਹੋਵੇਗੀ।
ਫ਼ਿਲਮ ਦਾ ਨਿਰਦੇਸ਼ਨ ਉੱਘੇ ਫ਼ਿਲਮ ਨਿਰਦੇਸ਼ਕ ਮੁਕੇਸ਼ ਗੌਤਮ ਦੁਆਰਾ ਕੀਤਾ ਗਿਆ ਹੈ ਜਦੋਂ ਕਿ ਪੀਟੀਸੀ ਨੈਟਵਰਕ ਦੇ ਪ੍ਰੈਜ਼ੀਡੈਂਟ ਅਤੇ ਐੱਮ ਡੀ ਰਬਿੰਦਰ ਨਾਰਾਇਣ ਵੱਲੋਂ ਇਸ ਫ਼ਿਲਮ ਨੂੰ ਪ੍ਰੋਡਿਊਸ ਕੀਤਾ ਗਿਆ ਹੈ। ਗੌਰਤਲਬ ਹੈ ਕਿ ਇਸ ਫਿਲਮ ਦੀ ਝਲਕ ਦੇਖਣ ਤੋਂ ਬਾਅਦ ਹਰ ਕਿਸੇ ਨੇ ਇਸ ਫ਼ਿਲਮ ਦੀ ਬੜੀ ਤਾਰੀਫ ਕੀਤੀ ਹੈ ਤੇ ਕਈਆਂ ਨੇ ਤਾਂ ਇਹ ਵੀ ਕਿਹਾ ਕਿ ਇਹ ਫ਼ਿਲਮ ਹੁਣ ਤੱਕ ਦੀ ਸਭ ਤੋਂ ਬਿਹਤਰੀਨ ਪੰਜਾਬੀ ਫ਼ਿਲਮ ਹੋਵੇਗੀ।