'ਬਾਗ਼ੀ ਦੀ ਧੀ’ ਨੂੰ ਮਿਲਣ ਦੀ ਵੱਧ ਰਹੀ ਹੈ ਤਾਂਘ, ਕਿਉਂਕਿ ਉਸ ਦਾ ਕਹਿਣਾ ਹੈ, "ਬਸ ਇਹੀ ਪਛਾਣ ਹੈ ਮੇਰੀ"
'Baghi Di Dhee' movie release date: ਆਮਤੌਰ 'ਤੇ ਹਰ ਕਿਸੇ ਦੀ ਕੋਈ ਨਾ ਕੋਈ ਪਛਾਣ ਹੁੰਦੀ ਹੀ ਹੈ ਪਰ 'ਬਾਗ਼ੀ ਦੀ ਧੀ' ਦੀ ਪਛਾਣ ਸਿਰਫ ਇਹ ਸੀ ਕਿ ਉਹ ਇੱਕ ਬਾਗ਼ੀ ਦੀ ਧੀ ਸੀ। ਪੀਟੀਸੀ ਮੋਸ਼ਨ ਪਿਕਚਰਜ਼ ਇੱਕ ਬਾਕਮਾਲ ਫਿਲਮ ਲੈ ਕੇ ਆ ਰਿਹਾ ਹੈ, ਜਿਸ ਵਿੱਚ ਤੁਸੀਂ 'ਬਾਗ਼ੀ ਦੀ ਧੀ' ਨੂੰ ਵੱਡੇ ਪਰਦੇ 'ਤੇ ਮਿਲ ਸਕਦੇ ਹੋ ਅਤੇ ਉਸ ਦੇ ਦਰਦ ਨੂੰ ਮਹਿਸੂਸ ਕਰ ਸਕਦੇ ਹੋ।
ਇਹ ਫਿਲਮ ਨਾ ਸਿਰਫ਼ ਅੰਗਰੇਜ਼ੀ ਹਕੂਮਤ ਦੇ ਖਿਲਾਫ਼ ਬਾਗ਼ੀਆਂ ਦੇ ਸੰਘਰਸ਼ ਦੀ ਕਹਾਣੀ ਹੈ ਸਗੋਂ ਇਹ 'ਬਾਗ਼ੀ ਦੀ ਧੀ' ਦੇ ਦਰਦ ਅਤੇ ਸੰਗਠਨ ਦੇ ਅੰਦਰ ਰਚੀ ਗਈ ਸਾਜ਼ਿਸ਼ ਬਾਰੇ ਵੀ ਹੈ। ਇਹ ਫਿ਼ਲਮ ਪੰਜਾਬ ਦੇ ਉੱਘੇ ਲੇਖਕ ਗਿਆਨੀ ਗੁਰਮੁਖ ਸਿੰਘ ਮੁਸਾਫ਼ਿਰ ਵਲੋਂ ਲਿਖੀ ਕਹਾਣੀ ‘ਬਾਗ਼ੀ ਦੀ ਧੀ’ 'ਤੇ ਅਧਾਰਿਤ ਹੈ।
ਹੋਰ ਪੜ੍ਹੋ : ‘ਬਾਗੀ ਦੀ ਧੀ’ ਫ਼ਿਲਮ ਦੇ ਪੋਸਟਰ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਜਾਣੋਂ ਕਦੋਂ ਰਿਲੀਜ਼ ਹੋਵੇਗੀ ਫ਼ਿਲਮ
Image Source: PTC Motion Pictures
ਤੁਸੀਂ ਆਪਣੇ ਵਿਰੋਧੀਆਂ ਨਾਲ ਲੜ੍ਹ ਸਕਦੇ ਹੋ ਪਰ ਜੇਕਰ ਤੁਹਾਡਾ ਆਪਣਾ ਸੰਗਠਨ ਹੀ ਕਮਜ਼ੋਰ ਹੋਵੇ ਤਾਂ ਤੁਸੀਂ ਕਾਮਯਾਬ ਨਹੀਂ ਹੋ ਸਕਦੇ। 'ਗ਼ਦਰ ਲਹਿਰ' ਦੌਰਾਨ 'ਬਾਗ਼ੀਆਂ' ਦਾ ਸੰਘਰਸ਼ ਸਿਰਫ਼ ਅੰਗਰੇਜ਼ਾਂ ਵਿਰੁੱਧ ਹੀ ਨਹੀਂ ਸੀ, ਸਗੋਂ ਉਨ੍ਹਾਂ ਖ਼ਿਲਾਫ਼ ਵੀ ਸੀ ਜੋ ਆਪਣਿਆਂ ਖਿਲਾਫ਼ ਹੀ ਸਾਜ਼ਿਸ਼ ਰੱਚ ਰਹੇ ਸਨ।
Image Source: PTC Motion Pictures
'ਬਾਗ਼ੀ ਦੀ ਧੀ' ਵਰਗੀ ਫਿਲਮ ਤੁਹਾਨੂੰ ਵੱਡੇ ਪਰਦੇ 'ਤੇ ਹਰ ਰੋਜ਼ ਦੇਖਣ ਨੂੰ ਨਹੀਂ ਮਿਲਦੀ। ਤੁਸੀਂ 'ਬਾਗ਼ੀ ਦੀ ਧੀ' ਨੂੰ ਹੁਣ ਤੱਕ ਸਿਰਫ਼ ਕਿਤਾਬਾਂ ਅਤੇ ਨਾਟਕਾਂ ਰਾਹੀਂ ਮਿਲੇ ਹੋਵੋਗੇ ਪਰ ਹੁਣ ਉਸ ਨੂੰ ਵੱਡੇ ਪਰਦੇ 'ਤੇ ਮਿਲਣ ਦੀ ਵਾਰੀ ਹੈ। ਤਾਂਘ ਵੱਧ ਰਹੀ ਹੈ 'ਬਾਗ਼ੀ ਦੀ ਧੀ' ਨੂੰ ਮਿਲਣ ਦੀ ਕਿਓਂਕਿ ਉਸ ਦਾ ਕਹਿਣਾ ਹੈ, "ਬਸ ਇਹੀ ਪਛਾਣ ਹੈ ਮੇਰੀ"
Image Source: PTC Motion Pictures
'ਬਾਗ਼ੀ ਦੀ ਧੀ' 25 ਨਵੰਬਰ 2022 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੌਰਾਨ, ਫਿਲਮ ਦਾ ਤੀਜਾ ਪੋਸਟਰ ਰਿਲੀਜ਼ ਕਰ ਦਿੱਤਾ ਗਿਆ ਹੈ ਜਿਸ ਵਿੱਚ ਕੁਲਜਿੰਦਰ ਸਿੰਘ ਸਿੱਧੂ, ਦਿਲਨੂਰ ਕੌਰ, ਅਤੇ ਵਕਾਰ ਸ਼ੇਖ ਦਿਖਾਈ ਦੇ ਰਹੇ ਹਨ। ਮੁਕੇਸ਼ ਗੌਤਮ ਦੁਆਰਾ ਨਿਰਦੇਸ਼ਿਤ, ਫਿਲਮ 'ਬਾਗ਼ੀ ਦੀ ਧੀ' ਦੇ ਨਿਰਮਾਤਾ ਹਨ ਰਬਿੰਦਰ ਨਾਰਾਇਣ।
ਹੋਰ ਪੜ੍ਹੋ : Baghi Di Dhee movie: ਯੋਧਿਆਂ ਦੀ ਸੰਘਰਸ਼ ਗਾਥਾ, ‘ਬਾਗ਼ੀ ਦੀ ਧੀ’, ਜਲਦ ਤੁਹਾਡੇ ਨਜ਼ਦੀਕੀ ਸਿਨੇਮਾ ਘਰਾਂ ‘ਚ