ਧੀਰੇਂਦਰ ਸ਼ਾਸਤਰੀ ਦੀ ਸ਼ਰਨ ‘ਚ ਗਏ ਸਨ ਇੰਦਰਜੀਤ ਨਿੱਕੂ, ਉਸ ਬਾਬੇ ਨੂੰ ਮਾਈਂਡ ਰੀਡਰ ਨੇ ਦਿੱਤੀ ਚੁਣੌਤੀ

Reported by: PTC Punjabi Desk | Edited by: Shaminder  |  January 25th 2023 12:50 PM |  Updated: January 25th 2023 12:50 PM

ਧੀਰੇਂਦਰ ਸ਼ਾਸਤਰੀ ਦੀ ਸ਼ਰਨ ‘ਚ ਗਏ ਸਨ ਇੰਦਰਜੀਤ ਨਿੱਕੂ, ਉਸ ਬਾਬੇ ਨੂੰ ਮਾਈਂਡ ਰੀਡਰ ਨੇ ਦਿੱਤੀ ਚੁਣੌਤੀ

ਬਾਗੇਸ਼ਵਰ ਧਾਮ ਦੇ ਧੀਰੇਂਦਰ ਸ਼ਾਸਤਰੀ (Dheerendra Shastri) ਇਨ੍ਹੀਂ ਦਿਨੀਂ ਚਰਚਾ ‘ਚ ਹਨ । ਧੀਰੇਂਦਰ ਸ਼ਾਸਤਰੀ ਦੇ ਵੱਲੋਂ ਚਮਤਕਾਰ ਅਤੇ ਰਿੱਧੀਆਂ ਸਿੱਧੀਆਂ ਦੀ ਪ੍ਰਾਪਤੀ ਦਾ ਦਾਅਵਾ ਕੀਤਾ ਗਿਆ ਸੀ । ਜਿਸ ਤੋਂ ਬਾਅਦ ਸੁਹਾਨੀ ਸ਼ਾਹ (Suhani Shah)  ਨਾਮ ਦੀ ਮਾਈਂਡ ਰੀਡਰ (Mind Reader) ਨੇ ਉਨ੍ਹਾਂ ਦੇ ਦਾਅਵੇ ਨੂੰ ਖਾਰਿਜ ਕੀਤਾ ਹੈ ।

dheerendra shastri image Source : Google

ਹੋਰ ਪੜ੍ਹੋ : ਮਾਪਿਆਂ ਨੂੰ ਯਾਦ ਕਰਕੇ ਭਾਵੁਕ ਹੋਏ ਦਰਸ਼ਨ ਔਲਖ, ਕਿਹਾ ‘ਮਾਂ ਤੋਂ ਬਾਅਦ ਦੁਆਵਾਂ ਕੋਈ ਨਹੀਂ ਦਿੰਦਾ ਅਤੇ ਪਿਤਾ ਤੋਂ ਬਾਅਦ….’

ਸੁਹਾਨੀ ਸ਼ਾਹ ਨੇ ਕਿਹਾ ਕਿ ਮਾਈਂਡ ਰੀਡ ਕਰਨ ਦੇ ਕਈ ਸਾਇੰਟੀਫਿਕ ਤਰੀਕੇ ਹੁੰਦੇ ਹਨ।ਸੁਹਾਨੀ ਸ਼ਾਹ ਨੇ ਧੀਰੇਂਦਰ ਸ਼ਾਸਤਰੀ ਦੇ ਚਮਤਕਾਰ ਨੂੰ ਮਾਈਂਡ ਰੀਡ ਕਰਨਾ ਦੱਸਿਆ ਹੈ । ਸੁਹਾਨੀ ਸ਼ਾਹ ਨੇ ਦੱਸਿਆ ਕਿ ਅਜਿਹਾ ਕਰਨ ਤੋਂ ਪਹਿਲਾਂ ਇਹ ਸਮਝਣਾ ਪੈਂਦਾ ਹੈ ਕਿ ਵਿਅਕਤੀ ਉਸ ਵਰਤਮਾਨ ਸਮੇਂ ‘ਚ ਕਿਸ ਹਾਲਾਤ ‘ਚ ਹੈ ।

dheerendra shastri Image Source : Google

ਹੋਰ ਪੜ੍ਹੋ : ਏਪੀ ਢਿੱਲੋਂ ਆਪਣੇ ਪਿੰਡ ਵਾਲੇ ਸਕੂਲ ‘ਚ ਪਹੁੰਚਿਆ, ਸਕੂਲ ਦੇ ਦਿਨਾਂ ਦੀਆਂ ਯਾਦਾਂ ਕੀਤੀਆਂ ਤਾਜ਼ੀਆਂ

ਇਸ ਦੇ ਨਾਲ ਉਹ ਉਸ ਸਮੇਂ ਕੀ ਸੋਚ ਸਕਦਾ ਹੈ । ਉਸ ਨੇ ਕਿਹਾ ਕਿ ਵਿਅਕਤੀ ਦੇ ਬੈਕਗਰਾਊਂਡ ‘ਚ ਵੇਖ ਕੇ ਵੀ ਬਹੁਤ ਕੁਝ ਸਮਝਿਆ ਜਾ ਸਕਦਾ ਹੈ ।ਸੁਹਾਨੀ ਦੇ ਮੁਤਾਬਕ ਲੋਕ ਇਸੇ ਨੂੰ ਚਮਤਕਾਰ ਸਮਝ ਲੈਂਦੇ ਹਨ । ਦੱਸ ਦਈਏ ਕਿ ਬੀਤੇ ਸਾਲ ਇੰਦਰਜੀਤ ਨਿੱਕੂ ਵੀ ਬਾਗੇਸ਼ਵਰ ਧਾਮ ਆਪਣੀਆਂ ਸਮੱਸਿਆਵਾਂ ਨੂੰ ਲੈ ਕੇ ਪਹੁੰਚੇ ਸਨ ।

Suhani Shah- Image Source : Instagram

ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ ਸੀ ਅਤੇ ਇਸੇ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਪੰਜਾਬੀ ਇੰਡਸਟਰੀ ਦੇ ਕਈ ਸਿਤਾਰੇ ਗਾਇਕ ਦੀ ਮਦਦ ਦੇ ਲਈ ਅੱਗੇ ਆਏ ਸਨ । ਸੋਸ਼ਲ ਮੀਡੀਆ ‘ਤੇ ਇਨ੍ਹੀਂ ਦਿਨੀਂ ਬਾਗੇਸ਼ਵਰ ਧਾਮ ਦੀ ਖੂਬ ਚਰਚਾ ਹੋ ਰਹੀ ਹੈ ।

 

View this post on Instagram

 

A post shared by Suhani Shah (@thesuhanishah)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network