ਬਾਦਸ਼ਾਹ ਦੇ ਨਵੇਂ ਗੀਤ ‘ਪਾਣੀ ਪਾਣੀ’ ਦਾ ਟੀਜ਼ਰ ਰਿਲੀਜ਼
ਬਾਦਸ਼ਾਹ ਦੇ ਨਵੇਂ ਗੀਤ ‘ਪਾਣੀ ਪਾਣੀ’ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ‘ਚ ਬਾਦਸ਼ਾਹ ਦੇ ਨਾਲ ਜੈਕਲੀਨ ਫਰਨਾਡੇਜ਼ ਨਜ਼ਰ ਆਏਗੀ । ਪੂਰਾ ਗੀਤ ਤੁਸੀਂ 9 ਜੂਨ ਨੂੰ ਸੁਣ ਸਕਦੇ ਹੋ । ਫ਼ਿਲਹਾਲ ਇਸ ਗੀਤ ਦਾ ਟੀਜ਼ਰ ਦਰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ । ਇਸ ਤੋਂ ਪਹਿਲਾਂ ਦੋਵੇ ਗੈਂਦਾ ਫੂਲ ਗੀਤ ‘ਚ ਨਜ਼ਰ ਆਏ ਸਨ । ਬਾਦਸ਼ਾਹ ਦੀ ਗੱਲ ਕਰੀਏ ਤਾਂ ਕੁਝ ਦਿਨ ਪਹਿਲਾਂ ਉਨ੍ਹਾਂ ਨੇ ਇੱਕ ਗੀਤ ਰਿਲੀਜ਼ ਕੀਤਾ ਸੀ । ਜਿਸ ‘ਚ ਸ਼ਹਿਨਾਜ਼ ਗਿੱਲ ਨਜ਼ਰ ਆਈ ਸੀ ।
Image From Badshah Song Teaser
ਹੋਰ ਪੜ੍ਹੋ : ਅਦਾਕਾਰ ਸੁਨੀਲ ਸ਼ੈੱਟੀ ਕੋਰੋਨਾ ਮਰੀਜ਼ਾਂ ਦੀ ਕਰਨਗੇ ਮਦਦ, ਦਵਾਈਆਂ ਕਰਵਾਉਣਗੇ ਉਪਲਬਧ
ਰੈਪਰ ਬਾਦਸ਼ਾਹ ਤੇ ਬਾਲੀਵੁੱਡ ਅਭਿਨੇਤਰੀ ਜੈਕਲੀਨ ਫਰਨਾਂਡੀਜ਼ ਇਕ ਵਾਰ ਫਿਰ ਤੋਂ ਦਰਸ਼ਕਾਂ ਦੇ ਦਿਲਾਂ ਨੂੰ ਮੋਹਣ ਲਈ ਤਿਆਰ ਹੈ। '
ਗਾਣੇ ਦੇ ਟੀਜ਼ਰ 'ਚ ਦੋਵਾਂ ਸਿਤਾਰਿਆਂ ਦੀ ਜੋੜੀ ਸ਼ਾਨਦਾਰ ਲੱਗ ਰਹੀ ਹੈ। ਇਸ ਗਾਣੇ ਦੀ ਸ਼ੂਟਿੰਗ ਪੂਰੀ ਤਰ੍ਹਾਂ ਨਵੇਂ ਸਥਾਨ 'ਤੇ ਕੀਤੀ ਗਈ ਹੈ, ਤਾਂ ਜੋ ਦਰਸ਼ਕਾਂ ਨੂੰ ਨਵਾਂ ਤਜਰਬਾ ਮਿਲ ਸਕੇ।
View this post on Instagram
ਤੁਹਾਨੂੰ ਦੱਸ ਦੇਈਏ ਕਿ ਦੋਵੇਂ ਸਿਤਾਰਿਆਂ ਨੇ ਇਸ ਤੋਂ ਪਹਿਲਾਂ ਗਾਣੇ 'ਗੇਂਦਾ ਫੂਲ' 'ਚ ਇਕੱਠੇ ਕੰਮ ਕੀਤਾ ਸੀ। ਦਰਸ਼ਕਾਂ ਨੇ ਉਨ੍ਹਾਂ ਦੀ ਜੋੜੀ ਨੂੰ ਬਹੁਤ ਪਸੰਦ ਕੀਤਾ।