ਬਾਦਸ਼ਾਹ ਨੇ ਫ਼ਿਲਮਾਂ 'ਚ ਮਿਲਣ ਵਾਲੇ ਕਿਰਦਾਰਾਂ ਨੂੰ ਲੈ ਕੇ ਕੀਤਾ ਵੱਡਾ ਖੁਲਾਸਾ , ਜਾਣੋ ਕੀ ਕਿਹਾ
Badshah talk about Film roles he offered: ਬਾਲੀਵੁੱਡ ਦੇ ਮਸ਼ਹੂਰ ਰੈਪਰ ਬਾਦਸ਼ਾਹ ਨੇ ਹਾਲ ਹੀ ਵਿੱਚ ਖਾਨਦਾਨੀ ਸ਼ਫਾਖਾਨਾ ਨਾਲ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਹੈ। ਬਾਦਸ਼ਾਹ ਨੇ ਇਸ ਵਿੱਚ ਗੱਭਰੂ ਘਟਕ ਦਾ ਕਿਰਦਾਰ ਅਦਾ ਕੀਤਾ ਹੈ। ਹਾਲ ਹੀ ਵਿੱਚ ਬਾਦਸ਼ਾਹ ਨੇ ਖ਼ੁਦ ਦੇ ਅਦਾਕਾਰੀ ਕਰੀਅਰ ਬਾਰੇ ਖੁੱਲ੍ਹ ਕੇ ਗੱਲਬਾਤ ਕੀਤੀ ਅਤੇ ਦੱਸਿਆ ਕਿ ਉਨ੍ਹਾਂ ਨੂੰ ਪਹਿਲਾਂ ਵੀ ਕਈ ਫ਼ਿਲਮਾਂ ਆਫਰ ਹੋਇਆ ਸਨ, ਪਰ ਉਸ ਨੇ ਉਨ੍ਹਾਂ ਫ਼ਿਲਮਾਂ ਨੂੰ ਕਰਨ ਤੋਂ ਮਨਾ ਕਰ ਦਿੱਤਾ। ਕਿਉਂਕਿ ਉਸ ਨੂੰ ਦਿੱਤੇ ਜਾਣ ਵਾਲੇ ਕਿਰਦਾਰ ਉਸ ਨੂੰ ਪਸੰਦ ਨਹੀਂ ਆਏ।
image From instagram
ਬਾਦਸ਼ਾਹ ਨੇ ਇਹ ਵੀ ਖੁਲਾਸਾ ਕੀਤਾ ਕਿ ਉਸ ਨੂੰ ਅਕਸ਼ੈ ਕੁਮਾਰ ਦੀ ਫ਼ਿਲਮ ਗੁੱਡ ਨਿਊਜ਼ ਵਿੱਚ ਅਦਾਕਾਰੀ ਤੋਂ ਕਿਉਂ ਇਨਕਾਰ ਕੀਤਾ। ਬਾਅਦ ਵਿੱਚ ਬਾਦਸ਼ਾਹ ਦੀ ਥਾਂ ਇਹ ਕਿਰਦਾਰ ਦਿਲਜੀਤ ਦੋਸਾਂਝ ਨੂੰ ਦੇ ਦਿੱਤਾ ਗਿਆ ਸੀ। ਬਾਦਸ਼ਾਹ ਨੇ ਇਹ ਖੁਲਾਸੇ ਐਮਾਜ਼ਾਨ ਮਿਨੀ ਟੀਵੀ 'ਤੇ ਕੋਰਟਰੂਮ ਕਾਮੇਡੀ ਵਿੱਚ ਕੀਤੇ।
ਕਾਮੇਡੀ ਕੋਰਟਰੂਮ ਡਰਾਮਾ ਕੇਸ ਤੋ ਬੰਨਤਾ ਹੈ ਦੇ ਨਵੇਂ ਐਪੀਸੋਡ ਵਿੱਚ ਰੈਪਰ ਬਾਦਸ਼ਾਹ ਨੂੰ 'ਜਨਤਾ ਦਾ ਵਕੀਲ' ਰਿਤੇਸ਼ ਦੇਸ਼ਮੁਖ ਵੱਲੋਂ ਲਗਾਏ ਗਏ ਸਾਰੇ ਹਾਸੋਹੀਣੇ ਇਲਜ਼ਾਮਾਂ ਤੋਂ ਆਪਣਾ ਬਚਾਅ ਕਰਨਾ ਹੈ। ਉਸ ਨੇ ਆਪਣੇ ਕਰੀਅਰ ਦੇ ਵਿਕਲਪਾਂ ਅਤੇ ਸੁਰ (ਮੈਲੋਡੀ) ਤੋਂ ਬਿਨਾਂ ਗਾਉਣ ਬਾਰੇ ਮਜ਼ਾਕ ਕੀਤਾ।
image From instagram
ਜੱਜ ਕਪਿਲ ਕੁਸ਼ਾ ਅੱਗੇ ਆਪਣਾ ਪੱਖ ਰੱਖਦੇ ਹੋਏ ਬਾਦਸ਼ਾਹ ਨੇ ਸੋਨਾਕਸ਼ੀ ਸਿਨਹਾ-ਸਟਾਰਰ, ਖਾਨਦਾਨੀ ਸ਼ਫਾਖਾਨਾ ਨਾਲ ਬਾਲੀਵੁੱਡ ਵਿੱਚ ਆਪਣੀ ਅਦਾਕਾਰੀ ਦੀ ਸ਼ੁਰੂਆਤ ਕਰਨ ਬਾਰੇ ਗੱਲ ਕੀਤੀ। ਬਾਦਸ਼ਾਹ ਨੇ ਕਿਹਾ, “ਮੈਨੂੰ ਸਭ ਤੋਂ ਪਹਿਲਾਂ ਫ਼ਿਲਮ ਦਿ ਲਸਟ ਸਟੋਰੀਜ਼, ਆਫ਼ਰ ਹੋਈ ਸੀ। ਜਿਸ ਵਿੱਚ ਮੈਨੂੰ ਵਿੱਕੀ ਕੌਸ਼ਲ ਦਾ ਕਿਰਦਾਰ ਦਿੱਤਾ ਗਿਆ, ਕਿ ਉਹ ਵਿਅਕਤੀ ਆਪਣੀ ਪਤਨੀ ਨੂੰ ਸੰਤੁਸ਼ਟ ਨਹੀਂ ਕਰ ਪਾਉਂਦਾ। ਇਸ ਲਈ ਮੈਂ ਇਸ ਫ਼ਿਲਮ ਨੂੰ ਠੁਕਰਾ ਦਿੱਤਾ।
ਬਾਦਸ਼ਾਹ ਨੇ ਅੱਗੇ ਕਿਹਾ, “ਦੂਜੀ ਭੂਮਿਕਾ ਮੈਨੂੰ ਗੁੱਡ ਨਿਊਜ਼ ਫਿਲਮ ਦੀ ਪੇਸ਼ਕਸ਼ ਕੀਤੀ ਗਈ ਸੀ, ਮੈਨੂੰ ਦਿਲਜੀਤ ਪਾਜੀ ਦੀ ਭੂਮਿਕਾ ਦੀ ਪੇਸ਼ਕਸ਼ ਕੀਤੀ ਗਈ ਸੀ, ਜਿਸ ਵਿੱਚ ਇੱਕ ਪਤੀ ਦੀ ਭੂਮਿਕਾ ਅਦਾ ਕਰਨੀ ਸੀ ਤੇ ਉਹ ਨਿੱਜੀ ਕਾਰਨਾ ਦੇ ਚੱਲਦੇ ਬੱਚੇ ਪੈਦਾ ਕਰਨ ਵਿੱਚ ਅਸਮਰਥ ਸੀ। ਇਸ ਲਈ ਮੈਂ ਇਸ ਕਿਰਦਾਰ ਨੂੰ ਕਰਨ ਤੋਂ ਇਨਕਾਰ ਕਰ ਦਿੱਤਾ।
image From instagram
ਹੋਰ ਪੜ੍ਹੋ: ਫ਼ਿਲਮ ਐਮਰਜੈਂਸੀ ਤੋਂ ਮਿਲਿੰਦ ਸੋਮਨ ਦਾ ਫਰਸਟ ਲੁੱਕ ਆਇਆ ਸਾਹਮਣੇ, ਜਾਣੋ ਕਿਸ ਅਹਿਮ ਕਿਰਦਾਰ ਨੂੰ ਨਿਭਾਉਣਗੇ ਮਿਲਿੰਦ
ਇਸ ਮਗਰੋਂ ਬਾਦਸ਼ਾਹ ਕਹਿੰਦੇ ਹਨ ਕਿ ਜਦੋਂ ਉਨ੍ਹਾਂ ਨੂੰ ਅਜਿਹਾ ਹੀ ਤੀਜ਼ਾ ਰੋਲ ਆਫਰ ਹੋਇਆ ਤਾਂ ਉਹ ਸੋਚਣ ਲੱਗੇ ਕਿ ਕੀ ਮੇਰੇ ਚਿਹਰੇ ਉੱਤੇ ਅਜਿਹਾ ਕੁਝ ਲਿਖਿਆ ਹੋਇਆ ਹੈ? ਇਸ ਲਈ ਮੈਂ ਇਹ ਫਿਲਮ ਇਨ੍ਹਾਂ ਬੇਕਾਰ ਜੋਕਸ ਨੂੰ ਹਟਾਉਣ ਲਈ ਕੀਤੀ। ਮੈਨੂੰ ਨਹੀਂ ਪਤਾ ਸੀ ਕੀ ਇਸ ਨਾਲ ਮੇਰਾ ਐਕਟਿੰਗ ਕਰੀਅਰ ਤਬਾਹ ਹੋ ਜਾਵੇਗਾ।
View this post on Instagram