ਬਾਦਸ਼ਾਹ ਨੇ ਵੀਡੀਓ ਸ਼ੇਅਰ ਕਰਕੇ ਦੱਸਿਆ ਉਹ ਕਿਉਂ ਨਹੀਂ ਕਰਦੇ ਡਾਂਸ
ਇੰਡੀਅਨ ਰੈਪਰ ਬਾਦਸ਼ਾਹ ਜਿਹਨਾਂ ਨੇ ਆਪਣੀ ਗਾਇਕੀ ਦੇ ਨਾਲ ਸਭ ਦਾ ਦਿਲ ਜਿੱਤਿਆ ਹੋਇਆ ਹੈ। ਬਾਦਸ਼ਾਹ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਬੀਤੇ ਕੁਝ ਦਿਨ ਪਹਿਲਾਂ ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ‘ਚ ਬਾਦਸ਼ਾਹ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ ਤੇ ਨਾਲ ਹੀ ਕੈਪਸ਼ਨ ‘ਚ ਉਹਨਾਂ ਨੇ ਲਿਖਿਆ ਹੈ, ‘ਜਿਹੜੇ ਲੋਕ ਮੈਨੂੰ ਪੁੱਛਦੇ ਨੇ ਮੈਂ ਕਿਉਂ ਨਹੀਂ ਨੱਚਦਾ... ਆ ਦੇਖੋ’
ਹੋਰ ਵੇਖੋ:ਨੇਹਾ ਕੱਕੜ ਨੇ ਮਾਰਸ਼ਮੈਲੋ ਨਾਲ ‘ਕੋਕਾ ਕੋਲਾ ਤੂੰ’ ਗੀਤ ‘ਤੇ ਕੀਤੀ ਮਸਤੀ, ਦੇਖੋ ਵੀਡੀਓ
ਇਸ ਵੀਡੀਓ ‘ਚ ਬਾਦਸ਼ਾਹ ਆਪਣੇ ਗੀਤ ਉੱਤੇ ਨੱਚਦੇ ਨਜ਼ਰ ਆ ਰਹੇ ਹਨ। ਦੱਸ ਦਈਏ ਬਾਦਸ਼ਾਹ ਸ਼ਰਮੀਲੇ ਸੁਭਾਅ ਦੇ ਮਾਲਿਕ ਨੇ ਤੇ ਉਹ ਨੱਚਣ ਟੱਪਣ ਤੋਂ ਕੁਝ ਦੂਰੀ ਹੀ ਰੱਖਦੇ ਨੇ। ਜਿਸ ਦੇ ਚਲਦੇ ਉਨ੍ਹਾਂ ਨੂੰ ਬਹੁਤ ਹੀ ਘੱਟ ਨੱਚਦੇ ਹੋਏ ਦੇਖਿਆ ਗਿਆ ਹੈ।
ਗੱਲ ਕਰਦੇ ਹਾਂ ਬਾਦਸ਼ਾਹ ਦੇ ਵਰਕ ਫਰੰਟ ਦੀ ਤਾਂ ਬਾਦਸ਼ਾਹ ਪੰਜਾਬੀ ਇੰਡਸਟਰੀ ਨੂੰ 'ਦੋ ਦੂਣੀ ਪੰਜ' ਵਰਗੀ ਹਿੱਟ ਮੂਵੀ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਬਹੁਤ ਜਲਦ ਬਾਲੀਵੁੱਡ ‘ਚ ਬਤੌਰ ਅਦਾਕਾਰ ਐਂਟਰੀ ਕਰਨ ਜਾ ਰਹੇ ਹਨ। ਜਿਸ ‘ਚ ਉਹਨਾ ਦਾ ਸਾਥ ਦੇਣਗੇ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਸੋਨਾਕਸ਼ੀ ਸਿੰਨਾ। ਬਾਦਸ਼ਾਹ ਦੇ ਫੈਨਜ਼ ਉਹਨਾਂ ਦੀ ਇਸ ਮੂਵੀ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।