ਪੰਜਾਬੀ ਸੰਗੀਤ ਜਗਤ ਤੋਂ ਬੁਰੀ ਖ਼ਬਰ, ਗਾਇਕ ਕਾਬਲ ਰਾਜਸਥਾਨੀ ਦਾ ਦਿਹਾਂਤ
ਪੰਜਾਬੀ ਸੰਗੀਤ ਜਗਤ ਤੋਂ ਇੱਕ ਬਹੁਤ ਹੀ ਮੰਦਭਾਗੀ ਖ਼ਬਰ ਸਾਹਮਣੇ ਆ ਰਹੀ ਹੈ । ਉਹ ਇਹ ਹੈ ਕਿ 90 ਦੇ ਦਹਾਕੇ ‘ਚ ਆਪਣੀ ਗਾਇਕੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਣ ਵਾਲੇ ਗਾਇਕ ਕਾਬਲ ਰਾਜਸਥਾਨੀ (Kabal Rajasthani) ਦਾ 52 ਸਾਲ ਦੀ ਉਮਰ ‘ਚ ਦਿਹਾਂਤ (Death) ਹੋ ਗਿਆ ਹੈ । ਉਨ੍ਹਾਂ ਦੇ ਦਿਹਾਂਤ ਦੇ ਨਾਲ ਸੰਗੀਤ ਜਗਤ ‘ਚ ਸੋਗ ਦੀ ਲਹਿਰ ਹੈ ।
Image Source : FB
ਹੋਰ ਪੜ੍ਹੋ : ਰਿਤਿਕ ਰੌਸ਼ਨ ਦੇ ਫੈਂਸ ਨੂੰ ਲੱਗਿਆ ਝਟਕਾ, ‘ਫਾਈਟਰ’ ਦੀ ਰਿਲੀਜ਼ ਡੇਟ ਬਦਲੀ
ਉਨ੍ਹਾਂ ਨੇ ਆਪਣੇ ਮਿਊਜ਼ਿਕ ਕਰੀਅਰ ਦੇ ਦੌਰਾਨ ਅਨੇਕਾਂ ਹੀ ਹਿੱਟ ਗੀਤ ਦਿੱਤੇ । ਜਿਸ ‘ਚ ਮੁੱਖ ਤੌਰ ‘ਤੇ ਉੱਚੀ-ਉੱਚੀ ਰੋਇਆ ਕਰੇਂਗੀ, ਮਾਹੀ ਸ਼ੱਕ ਕਰਦਾ, ਕਿਹੜੀ ਗੱਲੋਂ ਰੁੱਸਿਆ ਫਿਰੇਂ..., ਭੁੱਲ ਗਈ ਗ਼ਰੀਬ ਨੂੰ, ਅੱਖੀਆਂ ਨੂੰ ਰੱਜ ਲੈਣ ਦੇ, ਫੋਟੋ ਤੇਰੇ ਕੋਲ ਪਈ ਏ ਸਣੇ ਕਈ ਗੀਤ ਸ਼ਾਮਿਲ ਹਨ ।
Image Source : FB
ਮਰਹੂਮ ਗਾਇਕ ਦਾ ਸਸਕਾਰ ਮੋਗਾ ਦੇ ਕੋਟ ਈਸੇ ਖਾਂ ਵਿਖੇ ਕੀਤਾ ਜਾਵੇਗਾ । ਪੰਜਾਬੀ ਸੰਗੀਤ ਦੇ ਸਿਤਾਰਿਆਂ ਨੇ ਵੀ ਉਨ੍ਹਾਂ ਦੇ ਦਿਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ । ਉਹ ਪ੍ਰਸਿੱਧ ਮਰਹੂਮ ਗਾਇਕ ਮੇਜਰ ਰਾਜਸਥਾਨੀ ਦੇ ਕਰੀਬੀ ਦੱਸੇ ਜਾਂਦੇ ਹਨ ।
Image Source : FB
90 ਦੇ ਦਹਾਕੇ ‘ਚ ਉਨ੍ਹਾਂ ਦੇ ਗੀਤਾਂ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਸੀ ।ਉਹ ਆਪਣੇ ਫੇਸਬੁੱਕ ਪੇਜ ‘ਤੇ ਅਕਸਰ ਆਪਣੇ ਲਾਈਵ ਸ਼ੋਅਜ਼ ਦੇ ਬਾਰੇ ਵੀਡੀਓਜ਼ ਅਤੇ ਤਸਵੀਰਾਂ ਸਾਂਝੀਆਂ ਕਰਦੇ ਰਹਿੰਦੇ ਸਨ ।