ਸੱਚੇ ਦੋਸਤਾਂ ਦੀ ਗੱਲ ਕਰਦਾ ਹੈ ਐਮੀ ਵਿਰਕ ਦਾ ਨਵਾਂ ਗੀਤ "ਬੈਕਗਰਾਊਂਡ"
ਐਮੀ ਵਿਰਕ ਦਾ ਨਵਾਂ ਗੀਤ 'ਬੈਕਗਰਾਊਂਡ' ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਬੱਬੂ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਮਿਕਸ ਸਿੰਘ ਨੇ । ਇਸ ਗੀਤ ਦਾ ਵੀਡਿਓ ਬਲਜੀਤ ਸਿੰਘ ਦਿਓ ਨੇ ਤਿਆਰ ਕੀਤਾ ਹੈ ।ਇਸ ਗੀਤ 'ਚ ਐਮੀ ਵਿਰਕ ਨੇ ਯਾਰੀਆਂ ਦੀ ਗੱਲ ਕੀਤੀ ਹੈ ਕਿ ਆਪਣੀ ਯਾਰੀ ਪੁਗਾਉਣ ਲਈ ਉਹ ਕਿਸੇ ਵੀ ਹੱਦ ਤੱਕ ਤਿਆਰ ਰਹਿੰਦੇ ਨੇ । ਐਮੀ ਵਿਰਕ ਨੇ ਇਸ ਗੀਤ ਦੇ ਜ਼ਰੀਏ ਪੱਕੀਆਂ ਯਾਰੀਆਂ ਦੀ ਗੱਲ ਕੀਤੀ ਹੈ ।
ਹੋਰ ਵੇਖੋ : ਕੀ ਐਮੀ ਵਿਰਕ ਅਤੇ ਸਰਗੁਨ ਮਹਿਤਾ ਨੂੰ ਮਿਲੇਗਾ ‘ਕਿਸਮਤ’ ਦਾ ਸਾਥ !
ਕਿਉਂਕਿ ਅੱਜਕੱਲ੍ਹ ਅਜਿਹੇ ਦੋਸਤ ਮਿਲਣੇ ਬਹੁਤ ਮੁਸ਼ਕਿਲ ਹੁੰਦੇ ਨੇ ਆਪਣੇ ਦੋਸਤਾਂ ਨਾਲ ਔਖੇ ਸਮੇਂ ਉਨ੍ਹਾਂ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜਦੇ ਹੋਣ । ਕਿਉਂਕਿ ਸੱਚੇ ਦੋਸਤ ਦੀ ਪਹਿਚਾਣ ਔਖੇ ਵੇਲੇ ਹੀ ਹੁੰਦੀ ਹੈ ਜਦੋਂ ਦੋਸਤ 'ਤੇ ਭੀੜ ਬਣਦੀ ਹੈ । ਫਿਰ ਸੱਚੇ ਦੋਸਤ ਹੀ ਨਾਲ ਖੜਦੇ ਨੇ ਜਦਕਿ ਸਿਰਫ ਦੋਸਤੀ ਦੀਆਂ ਗੱਲਾਂ ਕਰਨ ਵਾਲੇ ਦੋਸਤ ਤੋਂ ਦੂਰ ਭੱਜਣ ਦੀ ਕੋਸ਼ਿਸ਼ ਕਰਦੇ ਨੇ ਕਿਉਂਕਿ ਅਜਿਹੇ ਲੋਕਾਂ ਨੂੰ ਇਹੀ ਡਰ ਹੁੰਦਾ ਹੈ ਕਿ ਕਿਤੇ ਉਸਦਾ ਦੋਸਤ ਉਸ ਤੋਂ ਕੁਝ ਮੰਗ ਹੀ ਨਾਂ ਲਵੇ । ਪਰ ਸੱਚੇ ਦੋਸਤ ਚੰਗੇ ਵੇਲੇ ਦੇ ਨਾਲ –ਨਾਲ ਬੁਰੇ ਵਕਤ 'ਚ ਵੀ ਆਪਣੇ ਦੋਸਤ ਨਾਲ ਖੜੇ ਰਹਿੰਦੇ ਨੇ ਅਤੇ ਫਿਰ ਅਜਿਹੇ ਸੱਚੇ ਦੋਸਤਾਂ ਲਈ ਸਾਹਮਣੇ ਵਾਲਾ ਹਿੱਕ 'ਤੇ ਗੋਲੀ ਖਾਣ ਨੂੰ ਵੀ ਤਿਆਰ ਰਹਿੰਦਾ ਹੈ । ਇਹੀ ਇਸ ਗੀਤ 'ਚ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।