'ਬੇਬੀ' ਦੇ ਨਖਰੇ ਉਠਾਉਣ ਲਈ ਤਿਆਰ ਨੇ ਥਾਮਸ ਗਿੱਲ 

Reported by: PTC Punjabi Desk | Edited by: Shaminder  |  November 01st 2018 11:40 AM |  Updated: November 01st 2018 11:40 AM

'ਬੇਬੀ' ਦੇ ਨਖਰੇ ਉਠਾਉਣ ਲਈ ਤਿਆਰ ਨੇ ਥਾਮਸ ਗਿੱਲ 

ਥਾਮਸ ਗਿੱਲ ਲੈ ਕੇ ਆਏ ਨੇ ਆਪਣਾ ਨਵਾਂ ਗੀਤ 'ਬੇਬੀ ਤੇਰਾ ਨਖਰਾ' । ਥਾਮਸ ਗਿੱਲ ਦੀ ਇਹ ਬੇਬੀ ਏਨੇ ਨਖਰੇ ਵਾਲੀ ਹੈ ਕਿ ਉਹ ਉਸ ਦੇ ਹਰ ਨਾਜ਼ ਨਖਰੇ ਨੂੰ ਚੁੱਕਣ ਲਈ ਤਿਆਰ ਹਨ । ਪਰ ਇਸ ਦੇ ਬਾਵਜੂਦ ਉਹ ਨਖਰੀਲੀ ਥਾਮਸ ਨੂੰ ਕੋਈ ਰਾਹ ਨਹੀਂ ਦੇ ਰਹੀ । ਇਸ ਗੀਤ ਦੇ ਬੋਲ ਲਿਖੇ ਨੇ ਵਿਸ਼ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਨਿੱਕ ਨੇ । ਇਸ ਗੀਤ ਦੇ ਵੀਡਿਓ ਨੂੰ ਬਹੁਤ ਹੀ ਵਧੀਆ ਲੋਕੇਸ਼ਨ 'ਤੇ ਫਿਲਮਾਇਆ ਗਿਆ ਹੈ ।

ਹੋਰ ਵੇਖੋ : ਗਾਇਕ ਰੇਸ਼ਮ ਸਿੰਘ ਅਨਮੋਲ ਦੀ ‘ਸਨੈਪ ਚੈਟ’ ਦੇ ਹੋਣ ਲੱਗੇ ਚਰਚੇ, ਵੀਡੀਓ ਦੇਖੋ

https://www.youtube.com/watch?v=vcsZ9gRGeAM

ਗੀਤ ਨੂੰ ਪ੍ਰੋਡਿਊਸ ਕੀਤਾ ਹੈ ਗੁਨਬੀਰ ਸਿੰਘ ਸਿੱਧੂ ਅਤੇ ਮਨਮੋਰਦ ਸਿੱਧੂ ਨੇ । ਇਸ ਗੀਤ 'ਚ ਥਾਮਸ ਗਿੱਲ ਨਵੇਂ ਹੀ ਅੰਦਾਜ਼ 'ਚ ਨਜ਼ਰ ਆ ਰਹੇ ਨੇ । ਇਸ ਗੀਤ ਦਾ ਨਿਰਦੇਸ਼ਨ ਰਿੰਪੀ ਗਿੱਲ ਨੇ ਕੀਤਾ ਹੈ । ਗੀਤ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ । ਥਾਮਸ ਗਿੱਲ ਨੂੰ ਉਮੀਦ ਹੈ ਕਿ ਉਨ੍ਹਾਂ ਦਾ ਇਹ ਗੀਤ ਪਸੰਦ ਆਏਗਾ ।

thomas new song thomas new song

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network