ਕੀ ਬੱਬੂ ਮਾਨ ਨੂੰ ਲੱਚਰ ਗਾਇਕੀ ਕਰਨਾ ਹੈ ਬੇਹੱਦ ਪਸੰਦ ? ਦੇਖੋ ਇਹ ਵੀਡੀਓ

Reported by: PTC Punjabi Desk | Edited by: Rajan Sharma  |  June 19th 2018 05:21 AM |  Updated: June 19th 2018 06:13 AM

ਕੀ ਬੱਬੂ ਮਾਨ ਨੂੰ ਲੱਚਰ ਗਾਇਕੀ ਕਰਨਾ ਹੈ ਬੇਹੱਦ ਪਸੰਦ ? ਦੇਖੋ ਇਹ ਵੀਡੀਓ

ਤੇਜਿੰਦਰ ਸਿੰਘ ਮਾਨ ਜੋ ਕਿ ਗਾਇਕ ਬੱਬੂ ਮਾਨ babbu mann ਦੇ ਨਾਂ ਨਾਲ ਸੱਭ ਦੁਆਰਾ ਜਾਣੇ ਜਾਂਦੇ ਹਨ ਅਤੇ ਆਪਣੇ ਕਈ ਮਸ਼ਹੂਰ ਗੀਤਾਂ ਕਰ ਕੇ ਹਮੇਸ਼ਾ ਤੋਂ ਹੀ ਫੈਨਸ ਦੇ ਹਰਮਨ ਪਿਆਰੇ ਰਹੇ ਹਨ| ਬੱਬੂ ਮਾਨ ਪੰਜਾਬ ਦੇ ਹੀ ਨਹੀਂ ਸਗੋ ਭਾਰਤ ਦੇ ਜਾਣੇ ਮਾਣੇ ਗਾਇਕ ਹਨ| ਪੰਜਾਬ ਦੇ ਫਤਿਹਗ੍ਹੜ ਸਾਹਿਬ 'ਚ ਜੰਮੇ ਮਾਨ ਨੇ ਆਪਣੀ ਗਾਇਕੀ ਨਾਲ ਵਿਦੇਸ਼ਾਂ ਵਿੱਚ ਵੀ ਆਪਣੀ ਪਹਿਚਾਣ ਬਨਾਇ ਹੈ| ਬੱਬੂ ਮਾਨ ਨੇ ਆਪਣੀ ਇੰਸਟਾਗ੍ਰਾਮ ਤੇ ਇੱਕ ਪੋਸਟ ਪਾਈ ਹੈ ਜਿਸ 'ਚ ਉਹ ਕਿਸੇ ਪ੍ਰੋਗਰਾਮ ਦੇ ਦੌਰਾਨ ਦਰਸ਼ਕਾਂ ਨਾਲ ਗੱਲ ਕਰ ਰਹੇ ਹਨ| ਉਹ ਕਹਿ ਰਹੇ ਹਨ ਕਿ ਅੱਜ ਕੱਲ ਪੰਜਾਬ ਵਿੱਚ ਇਸ ਗੱਲ ਦੀ ਸਿਆਸਤ ਚੱਲ ਰਹੀ ਹੈ ਕਿ ਇਹ ਨਹੀਂ ਗਾਉਣਾ ਉਹ ਨਹੀਂ ਗਾਉਣਾ, ਜੇਕਰ ਗਾਇਕ  punjabi singer ਨੂੰ ਗਾਉਣ ਦੀ ਆਜ਼ਾਦੀ ਨਹੀਂ ਤਾਂ ਉਹ ਟੈਕਸ ਕਿਉਂ ਬਰਨ| ਪੰਜਾਬ ਵਿੱਚ ਲੱਚਰ ਗਾਇਕੀ ਤੇ ਨੱਥ ਪਾਉਣ ਲਈ ਪੰਜਾਬ ਸਰਕਾਰ ਦੁਆਰਾ ਕਈ ਉਪਰਾਲੇ ਕੀਤੇ ਜਾ ਰਹੇ ਹਨ| ਬੱਬੂ ਮਾਨ ਆਪਣੇ ਭੰਗੜੇ ਵਾਲੇ ਧਮਾਕੇਦਾਰ ਗੀਤਾਂ ਕਰ ਕੇ ਬਹੁਤ ਮਸ਼ਹੂਰ ਹਨ|

https://www.instagram.com/p/BkKbcdXh5zK/?hl=en

ਬੱਬੂ ਮਾਨ babbu mann ਦੁਆਰਾ ਹਾਲ ਹੀ ਵਿੱਚ ਗਾਇਆ ਗੀਤ "ਮਹਿੰਦੀ" ਲੋਕਾਂ ਦੁਆਰਾ ਕਾਫੀ ਪਸੰਦ ਕੀਤਾ ਜਾ ਰਿਹਾ ਹੈ| ਇਸ ਗੀਤ ਦੇ ਬੋਲ ਵੀ ਬੱਬੂ ਮਾਨ ਦੁਆਰਾ ਲਿਖੇ ਗਏ ਹਨ ਅਤੇ ਇਸਦਾ ਮਿਊਜ਼ਿਕ ਵੀ ਉਹਨਾਂ ਦੁਆਰਾ ਹੀ ਦਿੱਤਾ ਗਿਆ ਸੀ| ਅਜੀਤ ਧਾਲੀਵਾਲ ਅਤੇ ਅਜੀਤ ਸਿੰਘ ਦੁਆਰਾ ਇਸਨੂੰ ਡਾਇਰੈਕਟ ਕੀਤਾ ਗਿਆ ਸੀ| 2005 ਵਿੱਚ ਉਹਨਾਂ ਦੁਆਰਾ ਗਾਇਆ ਗੀਤ ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ ਅੱਜ ਵੀ ਸੱਭ ਦੇ ਦਿਲਾਂ ਵਿੱਚ ਗੁੰਜਦਾ ਹੈ| ਇਸ ਤੋਂ ਇਲਾਵਾ ਮਾਨ ਦੁਆਰਾ ਗਾਈਆਂ ਐਲਬਮ ਸੱਜਣ ਰੁਮਾਲ ਦੇ ਗਿਆ, ਤੂੰ ਮੇਰੀ ਮਿਸ ਇੰਡੀਆ,ਸੌਣ ਦੀ ਝੜੀ, ਓਹੀ ਚੰਨ ਓਹੀ ਰਾਤਾਂ ਕਾਫੀ ਮਸ਼ਹੂਰ ਰਹੀਆਂ ਨੇ | ਬੱਬੂ ਮਾਨ punjabi singer  ਇੱਕ ਹੋਣਹਾਰ ਅਦਾਕਾਰ ਵੀ ਹਨ ਉਹਨਾਂ ਦੀਆਂ ਫ਼ਿਲਮਾਂ ਜਿਵੇਂ ਕਿ ਹਾਵੇਈਂ,ਬਾਜ਼,ਬਨਜਾਰਾ, ਦਿਲ ਤੈਨੂੰ ਕਰਦਾ ਹੈ ਪਿਆਰ ਆਦਿ ਕਈ ਮਸ਼ਹੂਰ ਫ਼ਿਲਮਾਂ ਰਹੀਆਂ ਹਨ|

babbu maan


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network