ਬਬੀਤਾ ਜੀ ਉਰਫ਼ ਮੁਨਮੁਨ ਦੱਤਾ ਬਿੱਗ ਬੌਸ ‘ਚ ਹਿੱਸਾ ਲੈਣ ਲਈ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਤੋਂ ਹੋਵੇਗੀ ਬਾਹਰ

Reported by: PTC Punjabi Desk | Edited by: Shaminder  |  May 23rd 2022 05:37 PM |  Updated: May 23rd 2022 05:37 PM

ਬਬੀਤਾ ਜੀ ਉਰਫ਼ ਮੁਨਮੁਨ ਦੱਤਾ ਬਿੱਗ ਬੌਸ ‘ਚ ਹਿੱਸਾ ਲੈਣ ਲਈ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਤੋਂ ਹੋਵੇਗੀ ਬਾਹਰ

‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ (Taarak Mehta Ka Ooltah Chashmah) ਦੀ ਬਬੀਤਾ ਜੀ (Babita Ji) ਉਰਫ ਮੁਨਮੁਨ ਦੱਤਾ (Munmun Dutta) ਜਲਦ ਹੀ ਬਿੱਗ ਬੌਸ ਓਟੀਟੀ-੨ ‘ਚ ਹਿੱਸਾ ਲਏਗੀ । ਜਿਸ ਕਾਰਨ ਉਹ ਸ਼ੋਅ ਤੋਂ ਬਾਹਰ ਆਏਗੀ । ਖ਼ਬਰਾਂ ਮੁਤਾਬਕ ਮੁਨਮੁਨ ਦੱਤਾ ਜਲਦ ਹੀ ਸ਼ੋਅ ਤੋਂ ਬਾਹਰ ਹਪ ਸਕਦੀ ਹੈ । ਦੱਸ ਦਈਏ ਕਿ ਇਸ ਤੋਂ ਪਹਿਲਾਂ ਇਸ ਸ਼ੋਅ ‘ਚ ਤਾਰਕ ਮਹਿਤਾ ਦਾ ਕਿਰਦਾਰ ਨਿਭਾਉ ਵਾਲੇ ਸ਼ੈਲੇਸ਼ ਲੋਢਾ ਨੇ ਚੌਦਾਂ ਸਾਲਾਂ ਬਾਅਦ ਇਸ ਸ਼ੋਅ ਨੂੰ ਛੱਡ ਦਿੱਤਾ ਹੈ ।

Munmun dutta image From instagram

ਹੋਰ ਪੜ੍ਹੋ : ਮੁਨਮੁਨ ਦੱਤਾ ਨੇ ਦੇਬੀਨਾ ਅਤੇ ਗੁਰਮੀਤ ਚੌਧਰੀ ਦੀ ਨਵ-ਜਨਮੀ ਧੀ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ

ਜਿਸ ਤੋਂ ਬਾਅਦ ਕਿਆਸ ਲਗਾਏ ਜਾ ਰਹੇ ਹਨ ਕਿ ਜਲਦ ਹੀ ਬਬੀਤਾ ਜੀ ਉਰਫ ਮੁਨਮੁਨ ਦੱਤਾ ਵੀ ਇਸ ਸ਼ੋਅ ਨੂੰ ਛੱਡਣ ਜਾ ਰਹੀ ਹੈ । ਮੀਡੀਆ ਰਿਪੋਟਸ ਮੁਤਾਬਕ ਬਿੱਗ ਬਸ ਓਟੀਟੀ ਦੇ ਨਿਰਮਾਤਾ ਨਵਾਂ ਸੀਜ਼ਨ ਲੈ ਕੇ ਆ ਰਹੇ ਹਨ । ਜਿਸ ਦੇ ਲਈ ਨਿਰਮਾਤਾਵਾਂ ਨੇ ਮੁਨਮੁਨ ਦੱਤਾ ਦੇ ਨਾਲ ਸੰਪਰਕ ਕੀਤਾ ਹੈ ।

Munmun dutta image From instagram

ਹੋਰ ਪੜ੍ਹੋ : ਟੀਵੀ ਇੰਡਸਟਰੀ ਦੀ ਮਸ਼ਹੂਰ ਅਦਾਕਾਰਾ ਮੁਨਮੁਨ ਉਰਫ ਬਬਿਤਾ ਜੀ ਦੀਆਂ ਰਾਜ ਉਰਫ ਟੱਪੂ ਨਾਲ ਅਫੇਅਰ ਦੀਆਂ ਖ਼ਬਰਾਂ

ਮੁਨਮੁਨ ਦੱਤਾ ਵੱਲੋਂ ਸ਼ੋਅ ਛੱਡਣ ਦੀ ਖ਼ਬਰ ਪਹਿਲੀ ਵਾਰ ਨਹੀਂ ਆਈ ਹੈ । ਇਸ ਤੋਂ ਪਹਿਲਾਂ ਵੀ ਅਦਾਕਾਰਾ ਬਾਰੇ ਕਈ ਵਾਰ ਇਸ ਤਰ੍ਹਾਂ ਖ਼ਬਰਾਂ ਆ ਚੁੱਕੀਆਂ ਹਨ । ਪਰ ਇਸ ਵਾਰ ਵੇਖਣਾ ਹੋਵੇਗਾ ਕਿ ਇਨ੍ਹਾਂ ਖਬਰਾਂ ‘ਚ ਕਿੰਨੀ ਕੁ ਸਚਾਈ ਹੈ ।

munmun dutta image From instagram

ਇਸ ਤੋਂ ਪਹਿਲਾਂ ਮੁਨਮੁਨ ਦੱਤਾ ਉਸ ਵੇਲੇ ਸੁਰਖੀਆਂ ‘ਚ ਆਈ ਸੀ ਜਦੋਂ ਉਸ ਦਾ ਨਾਮ ਸ਼ੋਅ ਦੇ ਕਿਰਦਾਰ ਟੱਪੂ ਦੇ ਨਾਲ ਜੁੜਿਆ ਸੀ ।ਟੱਪੂ ਉਮਰ ‘ਚ ਮੁਨਮੁਨ ਦੱਤਾ ਦੇ ਨਾਲ ਕਿਤੇ ਛੋਟਾ ਹੈ । ਪਰ ਦੋਹਾਂ ਦੇ ਅਫੇਅਰ ਦੀਆਂ ਖ਼ਬਰਾਂ ਨੇ ਸਭ ਨੂੰ ਹੈਰਾਨ ਕਰ ਦਿੱਤਾ ਸੀ । ਜਿਸ ਤੋਂ ਬਾਅਦ ਸ਼ੋਅ ਦੇ ਕਈ ਅਦਾਕਾਰਾਂ ਨੇ ਇਸ ਮਾਮਲੇ ‘ਚ ਬਬੀਤਾ ਜੀ ਉਰਫ ਮੁਨਮੁਨ ਦੱਤਾ ਬਾਰੇ ਸਫ਼ਾਈ ਵੀ ਦਿੱਤੀ ਸੀ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network