ਧਾਰਮਿਕ ਸ਼ਬਦ ‘ਬਾਬੀਹਾ ਅੰਮ੍ਰਿਤ ਵੇਲੈ ਬੋਲਿਆ’ ਭਾਈ ਸਰਬਜੀਤ ਸਿੰਘ ਜੀ ਦੀ ਆਵਾਜ਼ 'ਚ ਹੋਇਆ ਰਿਲੀਜ਼, ਦੇਖੋ ਵੀਡੀਓ
ਪੀਟੀਸੀ ਨੈੱਟਵਰਕ ਵੱਲੋਂ ਪੀਟੀਸੀ ਸਿਮਰਨ ਸਟੂਡੀਓ ਦਾ ਇੱਕ ਹੋਰ ਨਵਾਂ ਧਾਰਮਿਕ ਸ਼ਬਦ ਰਿਲੀਜ਼ ਹੋ ਚੁੱਕਿਆ ਹੈ। ਜੀ ਹਾਂ ਪੀਟੀਸੀ ਨੈੱਟਵਰਕ ਵੱਲੋਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਲਈ ਚਲਾਏ ਜਾ ਰਹੇ ਵਿਲੱਖਣ ਉਪਰਾਲੇ ਸਦਕਾ ਇੱਕ ਤੋਂ ਬਾਅਦ ਇੱਕ ਕਈ ਧਾਰਮਿਕ ਸ਼ਬਦ ਰਿਲੀਜ਼ ਹੋ ਚੁੱਕੇ ਹਨ। ਇਹ ਧਾਰਮਿਕ ਸ਼ਬਦ ਸੰਗਤਾਂ ਨੂੰ ਪਰਮਾਤਮਾ ਦੇ ਨਾਲ ਜੋੜਦੇ ਨੇ।
ਹੋਰ ਵੇਖੋ:ਭਾਈ ਸੁਖਜਿੰਦਰ ਸਿੰਘ ਜੀ ਦੀ ਆਵਾਜ਼ ‘ਚ ਧਾਰਮਿਕ ਸ਼ਬਦ “ਸਾ ਸੇਵਾ ਕੀਤੀ ਸਫਲ ਹੈ” ਰਿਲੀਜ਼ ,ਦੇਖੋ ਵੀਡੀਓ
ਭਾਈ ਸਰਬਜੀਤ ਸਿੰਘ ਜੀ ਪਹਿਲਾਂ ਵੀ ਕਈ ਧਾਰਮਿਕ ਸ਼ਬਦਾਂ ਦੇ ਨਾਲ ਸੰਗਤਾਂ ਨੂੰ ਰੂਹਾਨ ਕਰ ਚੁੱਕੇ ਨੇ। ਇਸ ਵਾਰ ਫਿਰ ਤੋਂ ਧਾਰਮਿਕ ਸ਼ਬਦ ਨੂੰ ਆਵਾਜ਼ ਦਿੱਤੀ ਹੈ ਭਾਈ ਸਰਬਜੀਤ ਸਿੰਘ ( ਹਜ਼ੂਰੀ ਰਾਗੀ ਸੱਚ ਖੰਡ ਸ਼੍ਰੀ ਹਰਿਮੰਦਰ ਸਾਹਿਬ )ਅਤੇ ਉਹਨਾਂ ਦੇ ਸਾਥੀਆਂ ਨੇ। ਸ਼ਬਦ ਦਾ ਨਾਮ ਹੈ “ਬਾਬੀਹਾ ਅੰਮ੍ਰਿਤ ਵੇਲੈ ਬੋਲਿਆ”, ਜਿਸ ਨੂੰ ਸੰਗੀਤ ਦਿੱਤਾ ਹੈ ਪਰਵਿੰਦਰ ਸਿੰਘ ਬੱਬੂ ਹੋਰਾਂ ਨੇ। ਪੀਟੀਸੀ ਸਿਮਰਨ ਸਟੂਡੀਓ ‘ਚ ਇਹ ਸ਼ਬਦ ਗਾਇਨ ਕੀਤਾ ਗਿਆ ਹੈ। ਸ਼ਬਦ ਦਾ ਵਰਲਡ ਟੀਵੀ ਪ੍ਰੀਮੀਅਰ ਪੀਟੀਸੀ ਨੈੱਟਵਰਕ ਦੇ ਚੈਨਲਜ਼ ‘ਤੇ ਕਰ ਦਿੱਤਾ ਗਿਆ ਹੈ। ਭਾਈ ਸਰਬਜੀਤ ਸਿੰਘ ਜੀ ਵੱਲੋਂ ਗਾਇਨ ਕੀਤੇ ਇਸ ਸ਼ਬਦ ਨੂੰ ਪੀਟੀਸੀ ਰਿਕਾਰਡਜ਼ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ।