ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦਾ ਪਹਿਲਾ ਗੀਤ 'ਕੋਕਾ' ਹੋਇਆ ਰਿਲੀਜ਼, ਪਹਿਲੀ ਵਾਰ ਦਿਲਜੀਤ ਦੋਸਾਂਝ ਤੇ ਸਰਗੁਣ ਮਹਿਤਾ ਇਕੱਠੇ ਥਿਰਕਦੇ ਆ ਰਹੇ ਨੇ ਨਜ਼ਰ
'Babe Bhangra Paunde Ne's New Song 'Koka' Released: ਲਓ ਜੀ ਦਿਲਜੀਤ ਦੋਸਾਂਝ ਜੋ ਕਿ ਬਹੁਤ ਜਲਦ ਆਪਣੀ ਨਵੀਂ ਫ਼ਿਲਮ ‘ਬਾਬੇ ਭੰਗੜਾ ਪਾਉਂਦੇ ਨੇ’ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਫ਼ਿਲਮ ਦੇ ਸ਼ਾਨਦਾਰ ਤੇ ਹਾਸੇ ਦੇ ਰੰਗਾਂ ਨਾਲ ਭਰਿਆ ਟ੍ਰੇਲਰ ਪਹਿਲਾਂ ਹੀ ਵਾਹ ਵਾਹੀ ਖੱਟ ਚੁੱਕਿਆ ਹੈ। ਟ੍ਰੇਲਰ ਦੇ ਕੁਝ ਦਿਨਾਂ ਬਾਅਦ ਹੀ ਫ਼ਿਲਮ ਦਾ ਪਹਿਲਾ ਗੀਤ ਕੋਕਾ ਰਿਲੀਜ਼ ਹੋ ਗਿਆ ਹੈ।
Koka ਗੀਤ ਜੋ ਕਿ ਦਿਲਜੀਤ ਦੋਸਾਂਝ ਦੀ ਆਵਾਜ਼ 'ਚ ਰਿਲੀਜ਼ ਹੋਇਆ ਹੈ। ਇਹ ਗੀਤ ਸਰਗੁਣ ਮਹਿਤਾ ਅਤੇ ਦਿਲਜੀਤ ਦੋਸਾਂਝ ਉੱਤੇ ਫਿਲਮਾਇਆ ਗਿਆ ਹੈ। ਗਾਣੇ ਦੇ ਵੀਡੀਓ 'ਚ ਦਿਲਜੀਤ ਤੇ ਸਰਗੁਣ ਦੀ ਡਾਂਸ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਇਹ ਗੀਤ ਬੀਟ ਸੌਂਗ ਹੈ ਜੋ ਕਿ ਦਰਸ਼ਕਾਂ ਨੂੰ ਨੱਚਣ ਦੇ ਲਈ ਮਜ਼ਬੂਰ ਕਰ ਰਿਹਾ ਹੈ। ਜਿਸ ਕਰਕੇ ਗੀਤ ਦੇ ਵਿਊਜ਼ ਲਗਾਤਾਰ ਵੱਧ ਰਹੇ ਹਨ।
ਹੋਰ ਪੜ੍ਹੋ : ਇਸ 'ਥਾਣੇਦਾਰਨੀ' ਨੂੰ ਭੰਗੜਾ ਸਿਖਾਉਂਦਾ ਨਜ਼ਰ ਆਇਆ ਸ਼ਿੰਦਾ ਗਰੇਵਾਲ, ਵੀਡੀਓ ਹੋਇਆ ਵਾਇਰਲ
image source YouTube
ਦਿਲਜੀਤ ਦੋਸਾਂਝ, ਸਰਗੁਣ ਮਹਿਤਾ ਤੇ ਸੋਹੇਲ ਅਹਿਮਦ ਦੀ ਮੁੱਖ ਭੂਮਿਕਾ ਵਾਲੀ ਇਹ ਫ਼ਿਲਮ ਇਕ ਵੱਖਰੇ ਵਿਸ਼ੇ ’ਤੇ ਬਣਾਈ ਗਈ ਹੈ। ਦੱਸ ਦਈਏ ਇਸ ਗੀਤ ਦੇ ਬੋਲ ਰਾਜ ਰਣਜੋਧ ਨੇ ਲਿਖੇ ਨੇ ਤੇ ਮਿਊਜ਼ਿਕ Avvy Sra ਨੇ ਦਿੱਤਾ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਆਪਣੀ ਰਾਏ ਕਮੈਂਟ ਬਾਕਸ 'ਚ ਜਾ ਕੇ ਦੇ ਸਕਦੇ ਹੋ।
image source YouTube
ਦੱਸ ਦੇਈਏ ਕਿ ਫ਼ਿਲਮ ’ਚ ਗੁਰਪ੍ਰੀਤ ਭੰਗੂ, ਬਲਜਿੰਦਰ ਜੌਹਲ, ਜੇਸਿਕਾ ਗਿੱਲ, ਬੀ. ਕੇ. ਸਿੰਘ ਰੱਖੜਾ, ਦਵਿੰਦਰ ਦੇਵ ਢਿੱਲੋਂ, ਅਵਤਾਰ ਸਿੰਘ ਗਿੱਲ ਤੇ ਡਾ. ਪਰਗਟ ਸਿੰਘ ਭੁਰਜੀ ਵੀ ਅਹਿਮ ਭੂਮਿਕਾ ਨਿਭਾਅ ਰਹੇ ਹਨ। ਫ਼ਿਲਮ ਨੂੰ ਡਾਇਰੈਕਟਰ ਅਮਰਜੀਤ ਸਿੰਘ ਸਰੋਂ ਨੇ ਕੀਤਾ ਹੈ। ਇਸ ਦੀ ਕਹਾਣੀ ਨਰੇਸ਼ ਕਥੂਰੀਆ ਨੇ ਲਿਖੀ ਹੈ, ਜਿਸ ਨੂੰ ਦਲਜੀਤ ਥਿੰਦ ਤੇ ਦਿਲਜੀਤ ਦੋਸਾਂਝ ਵਲੋਂ ਪ੍ਰੋਡਿਊਸ ਕੀਤਾ ਗਿਆ ਹੈ। ਦੁਨੀਆ ਭਰ ’ਚ ਇਹ ਫ਼ਿਲਮ 5 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
image source YouTube