ਵੱਧ ਤੋਂ ਵੱਧ ਰੁੱਖ ਲਾਉਣ ਦਾ ਸੰਦੇਸ਼ ਦਿੱਤਾ ਬੱਬੂ ਮਾਨ ਨੇ ਆਪਣੀ ਇਸ ਪੋਸਟ ਰਾਹੀਂ

Reported by: PTC Punjabi Desk | Edited by: Rajan Sharma  |  July 30th 2018 12:17 PM |  Updated: July 30th 2018 12:17 PM

ਵੱਧ ਤੋਂ ਵੱਧ ਰੁੱਖ ਲਾਉਣ ਦਾ ਸੰਦੇਸ਼ ਦਿੱਤਾ ਬੱਬੂ ਮਾਨ ਨੇ ਆਪਣੀ ਇਸ ਪੋਸਟ ਰਾਹੀਂ

ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਅਤੇ ਐਕਟਰ ਬੱਬੂ ਮਾਨ babbu mann ਦੀ ਜਿਹਨਾਂ ਨੇ ਕਿ ਆਪਣੀ ਗਾਇਕੀ punjabi song ਅਤੇ ਅਦਾਕਾਰੀ ਨਾਲ ਪੂਰੇ ਪੰਜਾਬ ਅਤੇ ਇਸਤੋਂ ਬਾਹਰ ਵਿਦੇਸ਼ਾ ਵਿੱਚ ਵੱਸਦੇ ਲੋਕਾਂ ਦੇ ਦਿਲਾਂ ਵਿੱਚ ਆਪਣੇ ਪ੍ਰਤੀ ਇੱਕ ਖਾਸ ਜਗਾ ਬਣਾਈ ਹੈ|

babbu maan live show

ਅੱਜ ਆਪਾਂ ਇਹਨਾਂ ਦੀ ਗਾਇਕੀ ਤੋਂ ਇਲਾਵਾ ਇਹਨਾਂ ਦੀ ਆਪਣੇ ਪੰਜਾਬ ਪ੍ਰਤੀ ਜੋ ਇੱਕ ਅੱਛੀ ਸੋਚ ਹੈ ਉਸ ਬਾਰੇ ਗੱਲ ਕਰਨ ਜਾ ਰਹੇ ਹਾਂ | ਹਾਲ ਹੀ ਵਿੱਚ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਤੇ ਇੱਕ ਪੋਸਟ ਦੇ ਜਰੀਏ ਸੱਭ ਨੂੰ ਇੱਕ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਹੈ | ਜੇਕਰ ਵੇਖਿਆ ਜਾਵੇ ਤਾਂ ਪੰਜਾਬ ਵਿੱਚ ਰੁੱਖਾਂ ਦੀ ਗਿਣਤੀ ਵੀ ਬਹੁਤ ਜਿਆਦਾ ਘੱਟ ਗਈ ਹੈ ਜਿਸ ਕਾਰਨ ਸਾਡਾ ਵਾਤਾਵਰਣ ਕਾਫੀ ਪ੍ਰਦੂਸ਼ਿਤ ਹੁੰਦਾ ਜਾ ਰਿਹਾ ਹੈ ਤੇ ਇਸੇ ਨੂੰ ਹੀ ਵੇਖਦੇ ਬੱਬੂ ਮਾਨ ਨੇ ਇੱਕ ਮੁਹਿੰਮ ਸ਼ੁਰੂ ਕੀਤੀ ਰੁੱਖ ਲਾਉਣ ਦੀ ਅਤੇ ਉਹਨਾਂ ਨੇ ਸੱਭ ਨੂੰ ਇੱਕ ਬਹੁਤ ਹੀ ਵਧੀਆ ਸੰਦੇਸ਼ ਦਿੱਤਾ ਹੈ|

https://www.instagram.com/p/BlrXLJmBs9I/?taken-by=babbumaan.official

ਜਿਸ ਵਿੱਚ ਉਹਨਾਂ ਨੇ ਕਿਹਾ ਹੈ ਕਿ ਆਪਾਂ ਇੱਕ ਨਵੀਂ ਮੁਹਿੰਮ ਸ਼ੁਰੂ ਕੀਤੀ ਹੈ ਰੁੱਖ ਬੁੱਟੇ ਲਾਉਣ ਦੀ,ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਆਉ ਸਾਰੇ ਵੱਧ ਤੋਂ ਵੱਧ ਰੁੱਖ ਲਗਾਈਏ ਤਾਂ ਜੋ ਸਾਡੇ ਵਤਨ ਦੀ ਖੁਸ਼ਹਾਲੀ ਤੇ ਹਰਿਆਲੀ ਵਾਪਿਸ ਆ ਜਾਵੇ | ਮੈਨੂੰ ਪਿਆਰ ਕਰਨ ਵਾਲੇ ਸਾਰੇ ਵੀਰਾਂ ਨੂੰ ਬੇਨਤੀ ਹੈ ਕਿ ਹਰ ਇੱਕ ਜਾਣਾ ਘਟੋ ਘਟੋ ਇੱਕ ਬੂਟਾ ਤਾਂ ਜਰੂਰ ਲਗਵਾਏ|

babbu maan live show


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network