ਬੱਬੂ ਮਾਨ ਨੇ ਕਿਸਾਨਾਂ ਦੇ 26-27 ਨਵੰਬਰ ਦੇ ਦਿੱਲੀ ਮਾਰਚ ਨੂੰ ਕਾਮਯਾਬ ਬਨਾਉਣ ਦੀ ਕੀਤੀ ਅਪੀਲ
ਬੱਬੂ ਮਾਨ ਨੇ ਕਿਸਾਨਾਂ ਦੇ 26-27 ਨਵੰਬਰ ਦੇ ਦਿੱਲੀ ਮਾਰਚ ਨੂੰ ਕਾਮਯਾਬ ਬਨਾਉਣ ਦੀ ਅਪੀਲ ਕੀਤੀ ਹੈ । ਇਸ ਸਭ ਨੂੰ ਲੈ ਕੇ ਬੱਬੂ ਮਾਨ ਨੇ ਆਪਣੇ ਫੇਸਬੁੱਕ ਪੇਜ ਤੇ ਇੱਕ ਪੋਸਟ ਪਾਈ ਹੈ ਜਿਸ ਵਿੱਚ ਉਹਨਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ‘ਪੰਜਾਬ ਦੀਆਂ ਕਿਸਾਨ-ਮਜਦੂਰ ਜਥੇਬੰਦੀਆਂ ਨੇ ਰਲ ਮਿਲ ਕੇ ਦਿੱਲੀ ਧਰਨੇ ਦਾ ਪ੍ਰੋਗਰਾਮ ਬਣਾਇਆ ਹੈ।
ਹੋਰ ਪੜ੍ਹੋ :
ਆਓ ਸਾਰੇ ਰਲਕੇ ਕਦਮ ਨਾਲ ਕਦਮ ਮਿਲਾ ਕੇ ਚੱਲੀਏ, ਜ਼ਿੰਦਗੀ ਵਿੱਚ ਕਈ ਵਾਰ ਕੁਝ ਉਲਝਣਾਂ ਹੁੰਦੀਆਂ ਹਨ। ਜੇ ਤੁਸੀਂ ਆਪ ਕਿਸੇ ਮਜਬੂਰੀ ਜਾਂ ਉਲਝਣ ਵਿੱਚ ਫਸੇ ਓ ਤਾਂ ਆਪਣੇ ਸਾਥੀ ਸੰਗੀਆਂ ਦੇ ਧਰਨੇ ਵਿੱਚ ਸ਼ਾਮਲ ਹੋਣ ਦੀ ਡਿਊਟੀ ਜਰੂਰ ਲਾਓ। ਰਲ ਮਿਲ ਕੇ ਇੱਕ ਸਫਲ ਇਕੱਠ ਕਰੀਏ। ਕਿਸਾਨ ਮਜਦੂਰ ਏਕਤਾ ਜ਼ਿੰਦਾਬਾਦ...’ ਇਸ ਤੋਂ ਪਹਿਲਾਂ ਵੀ ਬੱਬੂ ਮਾਨ ਕਿਸਾਨਾਂ ਦੇ ਧਰਨੇ ਦਾ ਸਮਰਥਨ ਕਰ ਚੁੱਕੇ ਹਨ।
ਤੁਹਾਨੂੰ ਦੱਸ ਦਿੰਦੇ ਹਾਂ ਕਿ ਬੱਬੂ ਮਾਨ ਦੇ ਪਿੰਡ ਖੰਟ ਦੀ ਗ੍ਰਾਮ ਪੰਚਾਇਤ ਵੱਲੋਂ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਮਤਾ ਪਾਸ ਕਰ ਦਿੱਤਾ ਗਿਆ ਹੈ। ਇਸ ਸਬੰਧੀ ਬਕਾਇਦਾ ਮਾਨ ਨੇ ਆਪਣੇ ਫੇਸਬੁੱਕ ਅਕਾਉਂਟ ਤੇ ਇਸਦੀ ਜਾਣਕਾਰੀ ਦਿੱਤੀ ਸੀ ।