ਬੱਬੂ ਮਾਨ ਦਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

Reported by: PTC Punjabi Desk | Edited by: Shaminder  |  January 15th 2021 05:19 PM |  Updated: January 15th 2021 05:19 PM

ਬੱਬੂ ਮਾਨ ਦਾ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਵੀਡੀਓ, ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ

ਬੱਬੂ ਮਾਨ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਹਨ । ਉਨ੍ਹਾਂ ਨੇ ਬੀਤੇ ਦਿਨ ਲੋਹੜੀ ਦਾ ਤਿਉਹਾਰ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨਾ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਨਾਲ ਮਨਾਇਆ ।

 babbu maan

 

ਇਸ ਮੌਕੇ ਉਨ੍ਹਾਂ ਤੋਂ ਮੀਡੀਆ ਵੱਲੋਂ ਸਵਾਲ ਚੁੱਕੇ ਜਾਣ ‘ਤੇ ਕਿ ਪ੍ਰਦਰਸ਼ਨ ਕਰ ਰਹੇ ਇਨ੍ਹਾਂ ਕਿਸਾਨਾਂ ਕੋਲ 25-25 ਲੱਖ ਦੀਆਂ ਗੱਡੀਆਂ ਹਨ ਤਾਂ ਇਸ ਦਾ ਜਵਾਬ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਕਿ ਪੱਚੀ ਪੱਚੀ ਲੱਖ ਦੀਆਂ ਗੱਡੀਆਂ ਅਸੀਂ ਕਿਉਂ ਨਹੀਂ ਖਰੀਦ ਸਕਦੇ ? ਮਿਹਨਤ ਕਰਦੇ ਹਾਂ ਅਤੇ ਮੈਂ 18-18 ਘੰਟੇ ਸਟੂਡੀਓ ‘ਚ ਕੰਮ ਕਰਦਾ ਹਾਂ ਮਿਹਨਤ ਕਰਦੇ ਹਾਂ ਤੇ ਮਹਿੰਗੀਆਂ ਗੱਡੀਆਂ ਖਰੀਦਦੇ ਹਾਂ ।

ਹੋਰ ਪੜ੍ਹੋ : ਬੱਬੂ ਮਾਨ ਨੇ ਕਿਸਾਨਾਂ ਨਾਲ ਸਿੰਘੂ ਬਾਰਡਰ ਤੇ ਮਨਾਈ ਲੋਹੜੀ

babbu

ਦੱਸ ਦਈਏ ਕਿ ਕੁਝ ਮੀਡੀਆ ਚੈਨਲਾਂ ਵੱਲੋਂ ਕਿਸਾਨਾਂ ਦੇ ਧਰਨੇ ਪ੍ਰਦਰਸ਼ਨ ‘ਤੇ ਸਵਾਲ ਚੁੱਕੇ ਜਾ ਰਹੇ ਹਨ । ਕਦੇ ਖਾਲਸਾ ਏਡ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਸੇਵਾ ਅਤੇ ਕਦੇ ਧਰਨੇ ‘ਚ ਸ਼ਾਮਿਲ ਹੋਣ ਆਏ ਲੋਕਾਂ ਦੀਆਂ ਵੱਡੀਆਂ ਗੱਡੀਆਂ ਨੂੰ ਲੈ ਕੇ ਸਵਾਲ ਚੁੱਕੇ ਜਾ ਰਹੇ ਹਨ ।

babbu-mann

ਜਿਸ ਦਾ ਕਰਾਰਾ ਜਵਾਬ ਬੱਬੂ ਮਾਨ ਨੇ ਮੀਡੀਆ ਚੈਨਲਾਂ ਵਾਲਿਆਂ ਨੂੰ ਦਿੱਤਾ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network