ਬੱਬੂ ਮਾਨ ਦੇ ਨਵੇਂ ਗਾਣੇ 'ਦਿਲ ਤਾਂ ਦਿਲ ਹੈ' ਦੇ ਵੀਵਰਜ਼ ਦੀ ਗਿਣਤੀ ਰਾਤੋ-ਰਾਤ ਵਿੱਚ ਹੋਈ ਲੱਖਾਂ 'ਚ , ਦੇਖੋ ਵੀਡਿਓ  

Reported by: PTC Punjabi Desk | Edited by: Rupinder Kaler  |  December 01st 2018 05:57 AM |  Updated: December 01st 2018 05:57 AM

ਬੱਬੂ ਮਾਨ ਦੇ ਨਵੇਂ ਗਾਣੇ 'ਦਿਲ ਤਾਂ ਦਿਲ ਹੈ' ਦੇ ਵੀਵਰਜ਼ ਦੀ ਗਿਣਤੀ ਰਾਤੋ-ਰਾਤ ਵਿੱਚ ਹੋਈ ਲੱਖਾਂ 'ਚ , ਦੇਖੋ ਵੀਡਿਓ  

ਗਾਇਕ ਅਤੇ ਐਕਟਰ ਬੱਬੂ ਮਾਨ ਦਾ ਨਵਾਂ ਰੋਮਾਂਟਿਕ ਗਾਣਾ 'ਦਿਲ ਤਾਂ ਦਿਲ ਹੈ' ਰਿਲੀਜ਼ ਹੋ ਗਿਆ ਹੈ । ਇਹ ਗਾਣਾ ਉਹਨਾਂ ਦੀ ਆਉਣ ਵਾਲੀ ਫਿਲਮ 'ਬੰਜਾਰਾ ਦਾ ਟਰੱਕ ਡਰਾਇਵਰ' ਲਈ ਫਿਲਮਾਇਆ ਗਿਆ ਹੈ ।ਇਸ ਗਾਣੇ ਦੇ ਬੋਲ ਤੇ ਕੰਪੋਜਿੰਗ ਬੱਬੂ ਮਾਨ ਨੇ ਹੀ ਕੀਤੀ ਹੈ । ਇਹ ਗਾਣਾ ਲੋਕਾਂ ਦੇ ਦਿਲ ਨੂੰ ਛੂਹਣ ਵਾਲਾ ਹੈ । ਬੱਬੂ ਮਾਨ ਨੇ ਇਸ ਗਾਣੇ ਦੀ ਵੀਡਿਓ ਆਪਣੇ ਟਵਿੱਟਰ ਅਕਾਉਂਟ 'ਤੇ ਸ਼ੇਅਰ ਕੀਤੀ ਹੈ ।

ਹੋਰ ਵੇਖੋ :ਇਸ ਤਰ੍ਹਾਂ ਦਾ ਹੈ ਕਪਿਲ ਸ਼ਰਮਾ ਦੇ ਵਿਆਹ ਦਾ ਕਾਰਡ, ਤੁਸੀਂ ਵੀ ਦੇਖੋ ਤਸਵੀਰਾਂ

https://twitter.com/BabbuMaan/status/1068615241968349185

ਇਸ ਗਾਣੇ ਦੀ ਵੀਡਿਓ ਯੂਟਿਊਬ 'ਤੇ ਵੀ ਦੇਖੀ ਜਾ ਸਕਦੀ ਹੈ ਇਸ ਗਾਣੇ ਦੇ ਜਾਰੀ ਹੁੰਦੇ ਹੀ ਇਸ ਦੇ ਵੀਵਰਜ਼ ਦੀ ਗਿਣਤੀ 2 ਲੱਖ ਤੋਂ ਉਪਰ ਪਹੁੰਚ ਗਈ ਹੈ ਜਦੋਂ ਕਿ 14 ਹਜ਼ਾਰ ਤੋਂ ਵੱਧ ਲਾਈਕ ਮਿਲੇ ਹਨ ।ਬੱਬੂ ਮਾਨ ਚਾਰ ਸਾਲ ਦੇ ਲੰਮੇ ਸਮੇਂ ਤੋਂ ਬਾਅਦ ਵੱਡੇ ਪਰਦੇ ਤੇ ਦਿਖਾਈ ਦੇਣਗੇ ਜਿਸ ਲਈ ਉਹ ਚੰਗੀ ਤਿਆਰੀ ਕਰ ਰਹੇ ਹਨ ।

ਹੋਰ ਵੇਖੋ :ਦਿਲਪ੍ਰੀਤ ਢਿੱਲੋਂ ਬਣ ਗਏ ਨੇ ਸਰਪੰਚ ,ਮਨਾ ਰਹੇ ਨੇ ਖੁਸ਼ੀਆਂ ,ਵੇਖੋ ਵੀਡਿਓ

https://www.youtube.com/watch?v=culMn6uirAw

ਇਸ ਫਿਲਮ ਵਿੱਚ ਬੱਬੂ ਮਾਨ ਤਿੰਨ ਤਰ੍ਹਾਂ ਦੇ ਰੋਲ ਕਰ ਰਹੇ ਹਨ । ਇਸ ਤੋਂ ਪਹਿਲਾਂ ਉਹਨਾਂ ਦੀ ਫਿਲਮ ਬਾਜ਼ ਆਈ ਸੀ ਜਿਹੜੀ ਕਿ 2014 ਵਿੱਚ ਰਿਲੀਜ਼ ਹੋਈ ਸੀ ।ਬੱਬੂ ਮਾਨ ਦੀ ਨਵੀਂ ਫਿਲਮ ਨੂੰ ਮੁਸ਼ਤਾਕ ਪਾਸ਼ਾ ਡਾਇਰੈਕਟ ਕਰ ਰਹੇ ਹਨ ।ਇਸ ਫਿਲਮ ਵਿੱਚ ਬੱਬੂ ਮਾਨ ਤੋਂ ਇਲਾਵਾ ਰਾਣਾ ਰਣਬੀਰ, ਮਲਕੀਤ ਰੌਣੀ, ਪ੍ਰਕਾਸ਼ ਜਾਦੂ ਤੋਂ ਇਲਾਵਾ ਹੋਰ ਕਈ ਕਲਾਕਾਰ ਕੰਮ ਕਰ ਰਹੇ ਹਨ ।

ਹੋਰ ਵੇਖੋ :ਕਪਿਲ ਸ਼ਰਮਾ ਦੇ ਵਿਆਹ ‘ਚ ਪਹੁੰਚ ਰਹੇ ਹਨ ਪੰਜਾਬ ਦੇ ਇਹ ਵੱਡੇ ਗਾਇਕ, ਦੇਖੋ ਤਸਵੀਰਾਂ

https://www.youtube.com/watch?v=CYjH3zRp9fQ


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network