ਬੱਬੂ ਮਾਨ ਦੇ ਨਵੇਂ ਗੀਤ ‘ਗੱਲ ਨੀਂ ਹੋਈ’ ਦਾ ਟੀਜ਼ਰ ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਚੱਲ ਰਿਹਾ ਹੈ ਟਰੈਂਡਿੰਗ ‘ਚ
Babbu Maan upcoming song 'Gal Ni Hoyi' teaser Released: ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਬੱਬੂ ਮਾਨ ਜੋ ਕਿ ਬਹੁਤ ਆਪਣੇ ਨਵੇਂ ਗੀਤ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੋਣ ਜਾ ਰਹੇ ਹਨ। ਉਹ Gal Ni Hoyi ਟਾਈਟਲ ਹੇਠ ਸੈਡ ਸੌਂਗ ਲੈ ਕੇ ਆ ਰਹੇ ਹਨ। ਇਸ ਗੀਤ ਦਾ ਟੀਜ਼ਰ ਦਰਸ਼ਕਾਂ ਦੇ ਸਨਮੁੱਖ ਹੋ ਗਿਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।
Image Source: YouTube
ਹੋਰ ਪੜ੍ਹੋ : ਵਿੱਕੀ ਕੌਸ਼ਲ ਨੇ ਦੱਸਿਆ ਕਿਵੇਂ ਲੰਘ ਰਹੀ ਹੈ ਵਿਆਹੁਤਾ ਜ਼ਿੰਦਗੀ, ਇਸ ਗੱਲ ਨੂੰ ਲੈ ਕੇ ਕੈਟਰੀਨਾ ਤੇ ਵਿੱਕੀ ‘ਚ ਵੀ ਹੁੰਦਾ ਹੈ ਝਗੜਾ
Image Source: YouTube
'ਗੱਲ ਨੀਂ ਹੋਈ' ਗੀਤ ਦੇ ਟੀਜ਼ਰ ਤੋਂ ਪਤਾ ਚੱਲ ਰਿਹਾ ਹੈ ਕਿ ਇਹ ਗੀਤ ਦਰਦ ਦੇ ਭਰਿਆ ਹੋਵੇਗਾ। ਗੀਤ ਦੀ ਛੋਟੀ ਜਿਹੀ ਝਲਕ ‘ਚ ਬੱਬੂ ਮਾਨ ਪਿਆਰ ਦੇ ਗਮ ‘ਚ ਗੁਆਚੇ ਹੋਏ ਨਜ਼ਰ ਆ ਰਹੇ ਹਨ। ਜੇ ਗੱਲ ਕਰੀਏ ਗੀਤ ਦੇ ਬੋਲਾਂ ਤੇ ਮਿਊਜ਼ਿਕ ਤੱਕ ਦਾ ਕੰਮ ਸਭ ਖੁਦ ਬੱਬੂ ਮਾਨ ਨੇ ਹੀ ਤਿਆਰ ਕੀਤਾ ਹੈ। ਗਾਣੇ ਦਾ ਵੀਡੀਓ Harper Gahunia ਨੇ ਤਿਆਰ ਕੀਤਾ ਹੈ। ਇਹ ਗੀਤ ਵੀ ਉਨ੍ਹਾਂ ਦੀ ਐਲਬਮ ਅੜਬ ਪੰਜਾਬੀ ਚੋਂ ਹੀ ਹੈ। ਦੱਸ ਦਈਏ ਇਸ ਮਿਊਜ਼ਿਕ ਐਲਬਮ ‘ਚੋਂ ਪਹਿਲਾਂ ਵੀ ਕਈ ਗੀਤ ਦਰਸ਼ਕਾਂ ਦੇ ਰੂਬਰੂ ਹੋ ਚੁੱਕੇ ਹਨ। ਗੀਤ ਦਾ ਟੀਜ਼ਰ ਯੂਟਿਊਬ ਉੱਤੇ ਟਰੈਂਡਿੰਗ 'ਚ ਚੱਲ ਰਿਹਾ ਹੈ।
Image Source: YouTube
ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਵੀ ਉਹ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ। ਬੱਬੂ ਮਾਨ ਦੀ ਲੰਬੀ ਚੌੜੀ ਫੈਨ ਫਾਲਵਿੰਗ ਹੈ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵਾਹ ਵਾਹੀ ਖੱਟ ਚੁੱਕੇ ਹਨ। ਦੱਸ ਦਈਏ ਸੋਸ਼ਲ ਮੀਡੀਆ ਉੱਤੇ ਬੱਬੂ ਮਾਨ ਦੀ ਚੰਗੀ ਫੈਨ ਫਾਲਵਿੰਗ ਹੈ। ਉਹ ਗਾਇਕੀ ਤੋਂ ਇਲਾਵਾ ਸੋਸ਼ਲ ਵਰਕ ਵੀ ਕਰਦੇ ਰਹਿੰਦੇ ਹਨ।