ਨੀਂਦਰਲੈਂਡ ‘ਚ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ, ਬੱਬੂ ਮਾਨ ਨੇ ਕੀਤਾ ਸਮਰਥਨ, ਕਿਹਾ ‘ਤੂੰ ਫਸਲਾਂ ਨੂੰ ਰੋਨੀ ਏਥੇ ਘਾਹ ਨਹੀਂ ਹੋਣਾ, ਏਕੇ ਬਿਨ੍ਹਾਂ ਇਨਕਲਾਬ ਨਹੀਂ ਹੋਣਾ’

Reported by: PTC Punjabi Desk | Edited by: Shaminder  |  July 06th 2022 01:07 PM |  Updated: July 06th 2022 01:10 PM

ਨੀਂਦਰਲੈਂਡ ‘ਚ ਕਿਸਾਨਾਂ ਵੱਲੋਂ ਵਿਰੋਧ ਪ੍ਰਦਰਸ਼ਨ, ਬੱਬੂ ਮਾਨ ਨੇ ਕੀਤਾ ਸਮਰਥਨ, ਕਿਹਾ ‘ਤੂੰ ਫਸਲਾਂ ਨੂੰ ਰੋਨੀ ਏਥੇ ਘਾਹ ਨਹੀਂ ਹੋਣਾ, ਏਕੇ ਬਿਨ੍ਹਾਂ ਇਨਕਲਾਬ ਨਹੀਂ ਹੋਣਾ’

ਨੀਂਦਰਲੈਂਡ  (Netherland) ‘ਚ ਕਿਸਾਨਾਂ ਵੱਲੋਂ ਕਿਸਾਨਾਂ ਦੇ ਸਹਾਇਕ ਧੰਦਿਆਂ ਜਿਸ ‘ਚ ਪਸ਼ੂ ਪਾਲਣ, ਖੇਤਾਂ ‘ਚ ਖਾਦਾਂ ਦੀ ਵਰਤੋਂ ‘ਤੇ ਪਾਬੰਦੀ ਲਗਾਉਣ ਖਿਲਾਫ ਰੋਸ ਪ੍ਰਦਰਸ਼ਨ (Farmers Protest) ਕੀਤਾ ਜਾ ਰਿਹਾ ਹੈ । ਇਸ ਵਿਰੋਧ ਪ੍ਰਦਰਸ਼ਨ ਨੂੰ ਬੱਬੂ ਮਾਨ (Babbu Maan) ਨੇ ਵੀ ਸਮਰਥਨ ਦਿੱਤਾ ਹੈ । ਬੱਬੂ ਮਾਨ ਨੇ ਇਸ ਵਿਰੋਧ ਪ੍ਰਦਰਸ਼ਨ ਦੀਆਂ ਕੁਝ ਤਸਵੀਰਾਂ ਸਾਂਝੀਆਂ ਕਰਦੇ ਹੋਏ ਲਿਖਿਆ ਕਿ ‘ਨੀਂਦਰਲੈਂਡ ‘ਚ ਚੱਲ ਰਹੇ ਕਿਸਾਨੀ ਅੰਦੋਲਨ ਦਾ ਸਮਰਥਨ ਕਰਦੇ ਹਾਂ ।

babbu Maan ,

ਹੋਰ ਪੜ੍ਹੋ : ਬੱਬੂ ਮਾਨ ਨੇ ਆਪਣੇ ਵਿਰੋਧੀਆਂ ਨੂੰ ਮੁੜ ਤੋਂ ਦਿੱਤਾ ਜਵਾਬ, ਕਿਹਾ ‘ਮੈਨੂੰ ਨਿੰਦ ਕੇ ਕਿਹੜਾ ਕਰਜ਼ਾ ਲਹਿ ਜਾਉ’, ਵੇਖੋ ਵਾਇਰਲ ਵੀਡੀਓ

ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਸ਼ਾਇਰਾਨਾ ਅੰਦਾਜ਼ ‘ਚ ਲਿਖਿਆ ‘ਤੂੰ ਫਸਲਾਂ ਨੂੰ ਰੋਨੀ ਏ ਏਥੇ ਘਾਹ ਨਹੀਂ ਹੋਣਾ…।ਏਕੇ ਬਿਨਾਂ ਇਨਕਲਾਬ ਲੈ ਨਹੀਂ ਹੋਣਾ’।ਬੱਬੂ ਮਾਨ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਕਮੈਂਟਸ ਕੀਤੇ ਜਾ ਰਹੇ ਹਨ ਅਤੇ ਬੱਬੂ ਮਾਨ ਦੇ ਵੱਲੋਂ ਕਿਸਾਨਾਂ ਨੂੰ ਸਮਰਥਨ ਦੇਣ ਦੇ ਫੈਸਲੇ ਦੀ ਸ਼ਲਾਘਾ ਵੀ ਕੀਤੀ ਜਾ ਰਹੀ ਹੈ ।

Farmer protest-m image From instagram

ਹੋਰ ਪੜ੍ਹੋ : ਐੱਸਵਾਈਐੱਲ ਗੀਤ ਨੂੰ ਲੈ ਕੇ ਹੋ ਰਹੇ ਵਿਰੋਧ ਤੋਂ ਬਾਅਦ ਬੱਬੂ ਮਾਨ ਨੇ ਫੇਸਬੁੱਕੀ ਵਿਦਵਾਨਾਂ ਨੂੰ ਦਿੱਤਾ ਠੋਕਵਾਂ ਜਵਾਬ

ਦੱਸ ਦਈਏ ਕਿ ਨੀਂਦਰਲੈਂਡ ‘ਚ ਕਿਸਾਨਾਂ ਦੀ ਖੇਤੀ ਦੇ ਨਾਲ ਨਾਲ ਸਹਾਇਕ ਧੰਦਿਆਂ ਜਿਸ ‘ਚ ਪਸ਼ੂ ਪਾਲਣ ਅਤੇ ਖੇਤਾਂ ‘ਚ ਖਾਦਾਂ ਦੀ ਵਰਤੋਂ ‘ਤੇ ਪਾਬੰਦੀ ਲਗਾਈ ਗਈ ਹੈ । ਜਿਸ ਦਾ ਕਿਸਾਨਾਂ ਦੇ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ । ਵੱਡੀ ਗਿਣਤੀ ‘ਚ ਕਿਸਾਨ ਸੜਕਾਂ ‘ਤੇ ਟ੍ਰੈਕਟਰ ਟਰਾਲੀਆਂ ਲੈ ਕੇ ਸੜਕਾਂ ‘ਤੇ ਵਿਰੋਧ ਜਤਾ ਰਹੇ ਹਨ ।

Farmer protest-m image From instagram

ਦੱਸ ਦਈਏ ਕਿ ਦੇਸ਼ ਦਾ ਟੀਚਾ ਮੁਲਕ ‘ਚ ਨਾਈਟ੍ਰੋਜਨ ਆਕਸਾਈਡ ਦੇ ਨਿਕਾਸ ਨੂੰ ੫੦% ਤੱਕ ਘਟਾਉਣਾ ਹੈ।ਕਿਸਾਨਾਂ ਦਾ ਤਰਕ ਹੈ ਕਿ ਕਿਸਾਨਾਂ ਦਾ ਤਰਕ ਹੈ ਕਿ ਸਨਅਤਾਂ, ਇਮਾਰਤੀ ਉਸਾਰੀਆਂ, ਹਵਾਈ ਆਵਾਜਾਈ ਆਦਿ ਵੀ ਭਾਰੀ ਮਾਤਰਾ ਵਿੱਚ ਹਾਨੀਕਾਰਕ ਗੈਸਾਂ ਛੱਡਦੀਆਂ ਹਨ ਪਰ ਇਨ੍ਹਾਂ ’ਤੇ ਕੋਈ ਪਾਬੰਦੀ ਨਹੀਂ ਹੈ। ਨੀਦਰਲੈਂਡ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਪਾਬੰਦੀਆਂ ਕਿਸਾਨਾਂ ਦੀ ਜੀਵਨ ਸ਼ੈਲੀ ਅਤੇ ਖੇਤੀਬਾੜੀ ਅਭਿਆਸਾਂ 'ਤੇ ਬੁਰਾ ਪ੍ਰਭਾਵ ਪਾਉਣਗੀਆਂ।

 

View this post on Instagram

 

A post shared by Babbu Maan (@babbumaaninsta)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network