ਬੱਬੂ ਮਾਨ ਨੇ ਲੰਦਨ 'ਚ ਕੀਤਾ ਪਰਫਾਰਮ  

Reported by: PTC Punjabi Desk | Edited by: Shaminder  |  October 01st 2018 05:10 AM |  Updated: October 01st 2018 05:10 AM

ਬੱਬੂ ਮਾਨ ਨੇ ਲੰਦਨ 'ਚ ਕੀਤਾ ਪਰਫਾਰਮ  

ਬੱਬੂ ਮਾਨ ਏਨੀਂ ਦਿਨੀਂ ਲੰਦਨ ਵਿੱਚ ਹਨ ਅਤੇ ਉੱਥੇ ਕਈ ਥਾਵਾਂ 'ਤੇ ਪਰਫਾਰਮ ਕਰ ਰਹੇ ਨੇ । ਲੰਦਨ ਦੇ ਕਿਸੇ ਸ਼ਹਿਰ 'ਚ ਉਨ੍ਹਾਂ ਨੇ ਆਪਣੀ ਪਰਫਾਰਮੈਂਸ ਦਿੱਤੀ । ਉਨ੍ਹਾਂ ਦੀ ਇਸ ਪਰਫਾਰਮੈਂਸ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਉਨ੍ਹਾਂ ਦੇ ਪ੍ਰਸ਼ੰਸਕ ਵੀ ਮੌਜੂਦ ਸਨ ।ਬੱਬੂ ਮਾਨ ਦੀ ਇਸ ਪਰਫਾਰਮੈਂਸ ਨੂੰ ਵੇਖਣ ਸਰੋਤਿਆਂ 'ਚ ਕਿੰਨਾ ਉਤਸ਼ਾਹ ਸੀ ਇਹ ਵੇਖਦਿਆਂ ਦੀ ਬਣ ਰਿਹਾ ਸੀ ਅਤੇ ਜਿਸ ਜਗ੍ਹਾ 'ਤੇ ਬੱਬੂ ਮਾਨ ਪਰਫਾਰਮ ਕਰ ਰਹੇ ਸਨ ਉਸ ਜਗ੍ਹਾ 'ਤੇ ਏਨੀ ਵੱਡੀ ਗਿਣਤੀ 'ਚ ਲੋਕ ਮੌਜੂਦ ਸਨ ਕਿ ਤਿਲ ਸੁੱਟਿਆਂ ਧਰਤੀ 'ਤੇ ਨਹੀਂ ਸੀ ਪੈਂਦਾ ।

ਹੋਰ ਵੇਖੋ : ਸਕੂਲ ਤੋਂ ਛੁੱਟੀ ਕਰਕੇ ਨਿੱਕੇ –ਨਿੱਕੇ ਫੈਨਸ ਨੇ ਕੀਤੀ ਬੱਬੂ ਮਾਨ ਨਾਲ ਮੁਲਾਕਾਤ

https://www.instagram.com/p/BoX2ldBhCs6/?hl=en&taken-by=thebabbumaan9

ਬੱਬੂ ਮਾਨ ਨੇ ਵੀ ਆਪਣੇ ਫੈਨਸ ਨੂੰ ਨਿਰਾਸ਼ ਨਹੀਂ ਹੋਣ ਦਿੱਤਾ ਅਤੇ ਇੱਕ ਤੋਂ ਬਾਅਦ ਇੱਕ ਹਿੱਟ ਗੀਤ ਪੇਸ਼ ਕਰਕੇ ਸਰੋਤਿਆਂ ਨੂੰ ਝੂਮਣ ਲਾ ਦਿੱਤਾ । ਬੱਬੂ ਮਾਨ ਨੇ ਆਪਣੇ ਕਈ ਗੀਤਾਂ 'ਤੇ ਪਰਫਾਰਮੈਂਸ ਦਿੱਤੀ । ਜਿਨ੍ਹਾਂ ਚੋਂ 'ਮਿੱਤਰਾਂ ਦੀ ਛੱਤਰੀ ਤੋਂ ਉੱਡ ਗਈ' ਸਣੇ ਕਈ ਗੀਤਾਂ ਨੂੰ ਗਾ ਕੇ ਸਰੋਤਿਆਂ ਦਾ ਮਨੋਰੰਜਨ ਕੀਤਾ ।ਇਸ ਤੋਂ ਇਲਾਵਾ ਉਨ੍ਹਾਂ ਨੇ ਹੋਰ ਕਈ ਗੀਤ ਵੀ ਗਾਏ ।ਬੱਬੂ ਮਾਨ ਅਜਿਹੇ ਗਾਇਕ ਨੇ ਜੋ ਆਪਣੇ ਬੇਬਾਕ ਅੰਦਾਜ਼ ਲਈ ਜਾਣੇ ਜਾਂਦੇ ਨੇ । ਉਨ੍ਹਾਂ ਦਾ ਇਹੀ ਬੇਬਾਕ ਅੰਦਾਜ਼ ਸਰੋਤਿਆਂ ਨੂੰ ਵੀ ਕਾਫੀ ਪਸੰਦ ਆਉਂਦਾ ਹੈ ਅਤੇ ਉਨ੍ਹਾਂ ਦੇ ਗੀਤ ਜ਼ਿੰਦਗੀ ਦੇ ਬੇਹੱਦ ਕਰੀਬ ਮੰਨੇ ਜਾਂਦੇ ਨੇ ਅਤੇ ਉਨ੍ਹਾਂ ਦੇ ਗੀਤਾਂ 'ਚ ਜ਼ਿੰਦਗੀ ਦਾ ਹਰ ਰੰਗ ਵੇਖਣ ਨੂੰ ਮਿਲਦਾ ਹੈ ।

babbu maan

ਬੱਬੂ ਮਾਨ ਜਿੱਥੇ ਇੱਕ ਵਧੀਆ ਲੋਕ ਗਾਇਕ ਨੇ aੁੱਥੇ ਹੀ ਉਹ ਗੁਰਬਾਣੀ ਅਤੇ ਸ਼ਬਦ ਗਾਇਨ 'ਚ ਵੀ ਉਨ੍ਹਾਂ ਦੀ ਖਾਸ ਦਿਲਚਸਪੀ ਹੈ ।ਉਨ੍ਹਾਂ ਨੇ ਕਈ ਸ਼ਬਦ ਵੀ ਗਾਏ ਨੇ ਜਿਸ 'ਚ 'ਕਾਗ ਕਰਗ ਢੰਡੋਲਿਆ' ਸਣੇ ਹੋਰ ਕਈ ਸ਼ਬਦ ਵੀ ਗਾਏ ਨੇ । ਸ਼ਬਦ ਗਾਇਨ ਦੌਰਾਨ ਉਨ੍ਹਾਂ ਨੇ ਜਿੱਥੇ ਸਿੱਖੀ ਸਰੂਪ ਧਾਰਨ ਕੀਤਾ ,ਉੱਥੇ ਹੀ ਉਨ੍ਹਾਂ ਨੇ ਧਾਰਮਿਕ ਗੀਤ ਗਾਇਨ ਦੌਰਾਨ ਵੀ ਸਿੱਖੀ ਬਾਣੇ ਦਾ ਖਾਸ ਖਿਆਲ ਰੱਖਿਆ ਹੈ । ਉਹ ਵਿਦੇਸ਼ 'ਚ ਵੱਖ-ਵੱਖ ਥਾਵਾਂ 'ਤੇ ਪਰਫਾਰਮ ਕਰ ਰਹੇ ਨੇ । ਉਨ੍ਹਾਂ ਦੀ ਪਰਫਾਰਮੈਂਸ ਨੂੰ ਵੇਖਣ ਲਈ ਵੱਡੀ ਗਿਣਤੀ 'ਚ ਲੋਕ ਪਹੁੰਚ ਕੇ ਖੂਬ ਮਨੋਰੰਜਨ ਕਰ ਰਹੇ ਨੇ ।

Babbu Maan


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network