ਬੱਬੂ ਮਾਨ ‘ਤੇ ਮੁੰਹਮਦ ਸਦੀਕ ਦੀ ਜੋੜੀ ਕਰਨ ਜਾ ਰਹੀ ਕਮਾਲ, ਬੱਬੂ ਮਾਨ ਨੇ ਯਾਦ ਕੀਤੇ ਪੁਰਾਣੇ ਦਿਨ ਜਦੋਂ ਸਦੀਕ ਦੀ ਇੱਕ ਝਲਕ ਪਾਉਣ ਲਈ ਕਾਰ ਪਿੱਛੇ ਜਦੋਂ ਕਈ ਕਿਲੋਮੀਟਰ ਤੱਕ ਲਗਾਉਂਦੇ ਸਨ ਦੌੜ
‘ਬੱਬੂ ਮਾਨ ‘ਤੇ ਮੁੰਹਮਦ ਸਦੀਕ ਜਲਦ ਹੀ ਆਪਣੇ ਨਵੇਂ ਗੀਤ ਦੇ ਨਾਲ ਹਾਜ਼ਰ ਹੋਣ ਜਾ ਰਹੇ ਨੇ ।ਇਸ ਦੀ ਜਾਣਕਾਰੀ ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ‘ਤੇ ਇੱਕ ਪੋਸਟ ਸਾਂਝੀ ਕਰਕੇ ਇਸ ਬਾਰੇ ਜਾਣਕਾਰੀ ਦਿੱਤੀ ਹੈ । ਬੱਬੂ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ਕਿ ‘ਰੀਅਲ ਉਸਤਾਦ ਆਫ ਡਿਊਟ’ ਬਾਬਾ ਬੋਹੜ ਸਤਿਕਾਰ ਸਹਿਤ ਮੁਹੰਮਦ ਸਦੀਕ ਸਾਹਿਬ ।
ਮੈਂ ਆਪਣੇ ਇਲਾਕੇ ‘ਚ ਮੁਹੰਮਦ ਸਦੀਕ ਦਾ ਹਰ ਅਖਾੜਾ ਵੇਖਿਆ।ਸਾਦਿਕ ਸਾਬ ‘ਤੇ ਰਣਜੀਤ ਕੌਰ ਭੈਣ ਜੀ ਜਦੋਂ ਅਖਾੜਾ ਲਾ ਕੇ ਨਿਕਲਦੇ ਸੀ ਤਾਂ ਕਾਰ ਦੇ ਪਿੱਛੇ ਅਸੀਂ ਦੂਰ ਤੱਕ ਭੱਜੀ ਜਾਂਦੇ ਸੀ । ਗਰਦ ਫੱਕ ਕੇ ਸਵਾਦ ਆਉਂਦਾ ਸੀ । ਇਹੀ ਉਹ ਸਦੀਕ ਸਾਬ ਆ। ਓਦਾਂ ਵੀ ਇਨਾਂ ਲਈ ਰਿਗਾਰਡ ਸੀ ਤੇ ਅੱਜ ਵੀ ਉਹ ਉੱਚੀ ਥਾਂ ‘ਤੇ ਸਾਡੇ ਲਈ ਤੇ ਹਮੇਸ਼ਾ ਹੀ ਰਹਿਣਗੇ ।ਅਮਰ ਗਾਇਕੀ ਸਦੀਕ ਸਾਬ ਦੀ ।
https://www.instagram.com/p/CDKQi_gAPiP/
ਮੈਂ ਉਨ੍ਹਾਂ ਨਾਲ ਇੱਕ ਗਾਣਾ ਕੀਤਾ ਹੈ ਅਤੇ ਇੱਕ ਗਾਣਾ ਮੈਂ ਭੈਣ ਜੀ ਰਣਜੀਤ ਕੌਰ ਨਾਲ ਕਰਨਾ ਹੈ ਹਾਲੇ ਉਹ ਬਾਹਰ ਨੇ ਜਦੋਂ ਆਏ ਤਾਂ ਕਰੂੰ’। ਦੱਸ ਦਈਏ ਕਿ ਬੱਬੂ ਮਾਨ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਨੇ ਅਤੇ ਉਨ੍ਹਾਂ ਦਾ ਮੁੰਹਮਦ ਸਦੀਕ ਦੇ ਨਾਲ ਕੀਤਾ ਗਾਣਾ ਸਰੋਤਿਆਂ ਨੂੰ ਕਿੰਨਾ ਪਸੰਦ ਆਉਂਦਾ ਹੈ ਇਹ ਤਾਂ ਰਿਲੀਜ਼ ਤੋਂ ਬਾਅਦ ਹੀ ਪਤਾ ਲੱਗੇਗਾ ਫ਼ਿਲਹਾਲ ਬੱਬੂ ਮਾਨ ਨੇ ਇੱਕ ਛੋਟਾ ਜਿਹਾ ਕਲਿੱਪ ਸਾਂਝਾ ਕੀਤਾ ਹੈ ।ਤੁਸੀਂ ਵੀ ਇਸ ਦਾ ਅਨੰਦ ਮਾਣੋ ।