ਬੱਬੂ ਮਾਨ ਦੇ ਨਵੇਂ ਆਉਣ ਵਾਲੇ ਗੀਤ ‘Koonj’ ਦਾ ਟੀਜ਼ਰ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

Reported by: PTC Punjabi Desk | Edited by: Lajwinder kaur  |  July 11th 2021 11:55 AM |  Updated: July 11th 2021 11:55 AM

ਬੱਬੂ ਮਾਨ ਦੇ ਨਵੇਂ ਆਉਣ ਵਾਲੇ ਗੀਤ ‘Koonj’ ਦਾ ਟੀਜ਼ਰ ਛਾਇਆ ਟਰੈਂਡਿੰਗ ‘ਚ, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਬੱਬੂ ਮਾਨ ਜੋ ਕਿ ਬਹੁਤ ਜਲਦ ਆਪਣੇ ਨਵੇਂ ਟਰੈਕ ਦੇ ਨਾਲ ਦਰਸ਼ਕਾਂ ਦਾ ਰੁਬਰੂ ਹੋਣ ਜਾ ਰਹੇ ਨੇ। ਉਹ Koonj ਟਾਈਟਲ ਹੇਠ ਨਵਾਂ ਗੀਤ  ਲੈ ਕੇ ਆ ਰਹੇ ਨੇ। ਜਿਸ ਦਾ ਟੀਜ਼ਰ ਦਰਸ਼ਕਾਂ ਦੇ ਸਨਮੁੱਖ ਹੋ ਗਿਆ ਹੈ।

koonj teaser out now image source-youtube

ਹੋਰ ਪੜ੍ਹੋ : ਗੀਤਾ ਬਸਰਾ ਨੇ ਪੁੱਤਰ ਦੇ ਜਨਮ ‘ਤੇ ਸਾਂਝੀ ਕੀਤੀ ਪਿਆਰੀ ਜਿਹੀ ਵੀਡੀਓ, ਕਲਾਕਾਰ ਤੇ ਪ੍ਰਸ਼ੰਸਕ ਦੇ ਰਹੇ ਨੇ ਵਧਾਈਆਂ

ਹੋਰ ਪੜ੍ਹੋ : ਜਗਦੀਪ ਸਿੱਧੂ ਨੇ ਐਮੀ ਵਿਰਕ ਤੇ ਸੋਨਮ ਬਾਜਵਾ ਦੇ ਨਾਲ ਸਾਂਝੀਆਂ ਕੀਤੀਆਂ ਇਹ ਖ਼ਾਸ ਤਸਵੀਰਾਂ, ਪ੍ਰਸ਼ੰਸਕਾਂ ਨੂੰ ਆ ਰਹੀਆਂ ਨੇ ਖੂਬ ਪਸੰਦ

babbu maan upcoming song koonj image source-youtube

ਗੀਤ ਦਾ ਟੀਜ਼ਰ ਬੱਬੂ ਮਾਨ ਦੇ ਆਫੀਸ਼ੀਅਲ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। 36ਸੈਕਿੰਡ ਦਾ ਟੀਜ਼ਰ ਦਰਸ਼ਕਾਂ ਦਾ ਪੂਰਾ ਮਨੋਰੰਜਨ ਕਰ ਰਿਹਾ ਹੈ। ਦਰਸ਼ਕਾਂ ਵੱਲੋਂ ਟੀਜ਼ਰ ਨੂੰ ਖੂਬ ਪਸੰਦ ਕੀਤਾ ਜਾ ਰਿਹਾ ਹੈ, ਜਿਸ ਕਰਕੇ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ। Rupan Bal ਵੱਲੋਂ ਗੀਤ ਦਾ ਵੀਡੀਓ ਤਿਆਰ ਕੀਤਾ ਹੈ। ਇਹ ਗੀਤ ਵੀ ਉਨ੍ਹਾਂ ਦੀ ਮਿਊਜ਼ਿਕ ਐਲਬਮ ‘Pagal Shayar’ ‘ਚੋਂ ਹੀ ਹੈ। ਇਸ ਮਿਊਜ਼ਿਕ ਐਲਬਮ ‘ਚੋਂ ਪਹਿਲਾਂ ਵੀ ਕਈ ਗੀਤ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੇ ਨੇ।

koonja teaser released image source-youtube

ਜੇ ਗੱਲ ਕਰੀਏ ਗਾਇਕ ਬੱਬੂ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਹੈ, ਜੋ ਕਿ ਲੰਬੇ ਸਮੇਂ ਤੋਂ ਆਪਣੀ ਗਾਇਕੀ ਦੇ ਨਾਲ ਮਾਂ ਬੋਲੀ ਪੰਜਾਬੀ ਦੀ ਸੇਵਾ ਕਰ ਰਹੇ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕੰਮ ਕਰ ਰਹੇ ਨੇ। ਬਹੁਤ ਜਲਦ ਉਹ ਆਪਣੀ ਨਵੀਂ ਫ਼ਿਲਮ ‘ਸੁੱਚਾ ਸੂਰਮਾ’ ‘ਚ ਅਦਾਕਾਰੀ ਕਰਦੇ ਹੋਏ ਨਜ਼ਰ ਆਉਣਗੇ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network