ਬੱਬੂ ਮਾਨ ਕਰਨ ਜਾ ਰਹੇ ਨਵੀਂ ਸ਼ੁਰੂਆਤ, ਪੋਸਟ ਸਾਂਝੀ ਕਰਦੇ ਹੋਏ ਦਿੱਤੀ ਜਾਣਕਾਰੀ
ਬੱਬੂ ਮਾਨ (Babbu Maan) ਜਲਦ ਹੀ ਗਾਇਕੀ ਅਤੇ ਅਦਾਕਾਰੀ ਤੋਂ ਬਾਅਦ ਆਪਣੀ ਅਗਲੀ ਪਾਰੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ । ਜੀ ਹਾਂ ਗਾਇਕ ਜਲਦ ਹੀ ਆਪਣੀ ਨਵੀਂ ਕਿਤਾਬ ਪ੍ਰਕਾਸ਼ਿਤ ਕਰਨ ਜਾ ਰਹੇ ਹਨ । ਜਿਸ ਦੀ ਜਾਣਕਾਰੀ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀ ਕੀਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੀ ਕਿਤਾਬ ਦੇ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਲਿਖਿਆ ‘ਆਉਣ ਵਾਲੀ ਕਿਤਾਬ ‘ਮੇਰਾ ਗਮ’ ਵਿੱਚੋਂ ਇੱਕ ਗਜ਼ਲ ਬਹੁਤੀਆਂ ਲਿਖਤਾਂ ਉਦੋਂ ਦੀਆਂ ਹਨ ਜਦੋਂ ਨਵੇਂ ਨਵੇਂ ਚੰਡੀਗੜ੍ਹ ‘ਚ ਆਏ ਸੀ ਕਾਲਜ ਦੇ ਦਿਨਾਂ ‘ਚ ।
image From instagram
ਹੋਰ ਪੜ੍ਹੋ : ਗਾਇਕ ਜਸਬੀਰ ਜੱਸੀ ਨੇ ਆਪਣੇ ਪਿੰਡ ਦੀ ਝਲਕ ਕੀਤੀ ਸਾਂਝੀ, ਵੀਡੀਓ ਪ੍ਰਸ਼ੰਸਕਾਂ ਨੂੰ ਆ ਰਿਹਾ ਪਸੰਦ
ਇਨ੍ਹਾਂ ਨੂੰ ਕਿਤਾਬ ਦਾ ਰੂਪ ਨਹੀਂ ਦੇ ਸਕਿਆ, ਏਨੇਂ ਸਾਲਾਂ ਵਿੱਚ, ਪਰ ਹੁਣ ਕਿਤਾਬ ਤਿਆਰ ਹੈ। ਆਓ ਤੂੰ ਤੂੰ ਮੈਂ ਮੈਂ ਵਿੱਚੋਂ ਨਿਕਲ ਕੇ ਦਿਮਾਗ ਥੋੜਾ ਜਿਹਾ ਚੰਗੇ ਪਾਸੇ ਲਾਈਏ। ਆਓ ਫੇਰ ਨੌਜਵਾਨੋਂ ਰੂਪਤਾਂਰ ਕਰਕੇ ਦੇਖੋ ਏਦਾਂ ਪੰਜਾਬੀ ‘ਚ’।ਬੱਬੂ ਮਾਨ ਦੇ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਤੋਂ ਬਾਅਦ ਪ੍ਰਸ਼ੰਸਕ ਵੀ ਉਨ੍ਹਾਂ ਨੂੰ ਆਪਣੀ ਨਵੀਂ ਸ਼ੁਰੂਆਤ ਦੇ ਲਈ ਵਧਾਈ ਦੇ ਰਹੇ ਹਨ ।
image From instagram
ਬੱਬੂ ਮਾਨ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਸ ਤੋਂ ਪਹਿਲਾਂ ਉਹ ਪੰਜਾਬੀ ਇੰਡਸਟਰੀ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ ਅਤੇ ਗੀਤਾਂ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ ‘ਚ ਵੀ ਆਪਣਾ ਕਮਾਲ ਦਿਖਾ ਚੁੱਕੇ ਹਨ । ਉਨ੍ਹਾਂ ਨੇ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ ਅਤੇ ਇਨ੍ਹਾਂ ਗੀਤਾਂ ਦੀ ਬਦੌਲਤ ਉਹ ਅੱਜ ਵੀ ਇੰਡਸਟਰੀ ‘ਚ ਛਾਏ ਹੋਏ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੀ ਵੱਡੀ ਫੈਨ ਫਾਲੋਵਿੰਗ ਹੈ । ਪ੍ਰਸ਼ੰਸਕਾਂ ਵੱਲੋਂ ਵੀ ਉਨ੍ਹਾਂ ਨੂੰ ਨਵੀਂ ਸ਼ੁਰੂਆਤ ਦੇ ਲਈ ਵਧਾਈ ਦਿੱਤੀ ਜਾ ਰਹੀ ਹੈ । ਬੱਬੂ ਮਾਨ ਜਿੱਥੇ ਵਧੀਆ ਗਾਇਕ ਹਨ, ਉੱਥੇ ਹੀ ਵਧੀਆ ਲੇਖਣੀ ਦੇ ਮਾਲਕ ਵੀ ਹਨ ।
View this post on Instagram