ਅਮਰੀਕਾ ਵਿੱਚ ਵੱਸਦੇ ਫੈਨਸ ਨੂੰ ਬੱਬੂ ਮਾਨ ਨੇ ਦਿੱਤਾ ਬਹੁਤ ਵੱਡਾ ਤੋਹਫ਼ਾ, ਵੇਖੋ ਵੀਡੀਓ

Reported by: PTC Punjabi Desk | Edited by: Anmol Sandhu  |  July 21st 2018 11:34 AM |  Updated: July 21st 2018 11:34 AM

ਅਮਰੀਕਾ ਵਿੱਚ ਵੱਸਦੇ ਫੈਨਸ ਨੂੰ ਬੱਬੂ ਮਾਨ ਨੇ ਦਿੱਤਾ ਬਹੁਤ ਵੱਡਾ ਤੋਹਫ਼ਾ, ਵੇਖੋ ਵੀਡੀਓ

ਜੇਕਰ ਆਪਾਂ ਪੰਜਾਬੀ ਮਿਊਜ਼ਿਕ ਇੰਡਸਟਰੀ punjai music ਦੀ ਗੱਲ ਕਰੀਏ ਤਾਂ ਅੱਜ ਸਿਰਫ਼ ਪੰਜਾਬ ਜਾਂ ਭਾਰਤ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਉੱਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਛਾਈ ਹੋਈ ਹੈ ਅਤੇ ਇਸਨੂੰ ਇਸ ਮੁਕਾਮ ਤੇ ਪਚੌਣ ਵਾਲੇ ਪੰਜਾਬੀ ਸਿਤਾਰਿਆਂ ਦੀ ਲਿਸਟ ਵਿੱਚ ਬੱਬੂ ਮਾਨ babbu mann ਦਾ ਨਾਮ ਹਮੇਸ਼ਾ ਸਿਖਰ ਤੇ ਰਹਿੰਦਾ ਹੈ | ਅੱਜ ਆਪਾਂ ਗੱਲ ਕਰ ਰਹੇ ਹਾਂ ਪੰਜਾਬ ਦੇ ਮਸ਼ਹੂਰ ਗਾਇਕ ਬੱਬੂ ਮਾਨ ਦੀ ਜੋ ਅੱਜ ਕੱਲ ਅਮਰੀਕਾ ਟੂਰ ਦੀਆ ਤਿਆਰੀਆਂ ਕਰ ਰਹੇ ਹਨ | ਹਾਲ ਹੀ ਵਿੱਚ ਉਹਨਾਂ ਨੇਂ ਆਪਣੇ ਇੰਸਟਾਗ੍ਰਾਮ ਤੇ ਇੱਕ ਵੀਡੀਓ ਸਾਂਝੀ ਕੀਤੀ ਹੈ ਜਿਸ ਵਿੱਚ ਉਹਨਾਂ ਦੇ ਅਗਸਤ ਅਤੇ ਸਤੰਬਰ ਚ ਅਮਰੀਕਾ ਵਿੱਚ ਹੋਣ ਜਾ ਰਹੇ ਆਪਣੇ ਸ਼ੋ ਬਾਰੇ ਦੱਸਿਆ ਹੈ |

https://www.instagram.com/p/BlZlyZ4j3m3/?utm_source=ig_share_sheet&igshid=vy65r9n3ie8p

ਇਸ ਤੋਂ ਪਹਿਲਾ ਵੀ ਬੱਬੂ ਮਾਨ ਦੇ ਅਮਰੀਕਾ ਵਿੱਚ ਵਿੱਚ ਜਿੰਨੇ ਵੀ ਸ਼ੋ ਹੋਏ ਹਨ ਸੱਭ ਨੂੰ ਬਹੁਤ ਹੀ ਭਰਵਾਂ ਹੁੰਗਾਰਾ ਮਿਲਿਆ ਸੀ | ਜੇਕਰ ਆਪਾਂ ਇਹਨਾਂ ਦੇ ਗੀਤਾਂ ਦੀ ਗੱਲ ਕਰੀਏ ਤਾਂ ਇਹਨਾਂ ਨੇ ਪੰਜਾਬੀ ਇੰਡਸਟਰੀ ਬਹੁਤ ਸਾਰੇ ਸਦਾਬਹਾਰ ਗੀਤ ਦਿੱਤੇ ਹਨ ਜਿਵੇਂ ਕਿ " ਮਿੱਤਰਾਂ ਦੀ ਛੱਤਰੀ, ਸੌਣ ਦੀ ਝੜੀ " ਆਦਿ | ਬੱਬੂ ਮਾਨ ਹਮੇਸ਼ਾ ਹੀ ਆਪਣੇ ਫੈਨਸ ਲਈ ਕੁੱਝ ਵੱਖਰਾ ਲੈ ਕੇ ਆਉਂਦੇ ਹਨ |

ਪਿਛਲੇ ਸਾਲ ਇਹਨਾਂ ਦਾ ਇਕ ਗੀਤ " ਟੈਲੀਫੋਨ " ਆਇਆ ਸੀ ਜਿਸ ਨੂੰ ਕਿ ਲੋਕਾਂ ਨੇਂ ਬਹੁਤ ਹੀ ਜਿਆਦਾ ਪਸੰਦ ਕੀਤਾ ਗਿਆ | ਪੰਜਾਬੀ ਗਾਇਕੀ ਤੋਂ ਇਲਾਵਾ ਇਹ ਇੱਕ ਅੱਛੇ ਐਕਟਰ ਵੀ ਹਨ ਅਤੇ ਇਹ ਕੁਝ ਪੰਜਾਬੀ ਫ਼ਿਲਮਾਂ ਵਿੱਚ ਵੀ ਕੰਮ ਕਰ ਚੁੱਕੇ ਹਨ | ਤੁਹਾਨੂੰ ਦੱਸ ਦਈਏ ਕਿ ਬੱਬੂ ਮਾਨ ਐਕਟਰ ਅਤੇ ਗਾਇਕ ਦੇ ਨਾਲ ਨਾਲ ਪ੍ਰੋਡਿਊਸਰ ਤੇ ਲੇਖਕ ਵੀ ਹਨ |


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network