ਮੌਸਮ ਵਾਂਗ ਬੱਬੂ ਮਾਨ ਦਾ ਵੀ ਬਦਲਦਾ ਹੈ ਮਿਜਾਜ਼,ਵੇਖੋ ਮੌਸਮ ਮੁਤਾਬਿਕ ਕਿਹੜਾ ਗਾਣਾ ਸੁਣਦੇ ਨੇ ਬੱਬੂ ਮਾਨ
ਬੱਬੂ ਮਾਨ ਦਾ ਇੱਕ ਵੀਡੀਓ ਵਾਇਰਲ ਹੋਇਆ ਹੈ । ਇਸ ਵੀਡੀਓ 'ਚ ਬੱਬੂ ਮਾਨ ਬਾਲੀਵੁੱਡ ਦਾ ਇੱਕ ਹਿੱਟ ਗੀਤ ਸੁਣਦੇ ਨਜ਼ਰ ਆ ਰਹੇ ਨੇ । ਇਹ ਗੀਤ ਬੱਬੂ ਮਾਨ ਨੂੰ ਬਹੁਤ ਪਸੰਦ ਹੈ ,ਕਿਉਂਕਿ ਮੌਸਮ ਸੁਹਾਵਣਾ ਹੈ ਅਤੇ ਅਜਿਹੇ 'ਚ ਬੱਬੂ ਮਾਨ ਗੱਡੀ 'ਚ ਸਫ਼ਰ ਕਰਦੇ ਨਜ਼ਰ ਆ ਰਹੇ ਨੇ ।
https://www.instagram.com/p/BvNtafAACCp/
ਜਿਸ ਤੋਂ ਬਾਅਦ ਬੱਬੂ ਮਾਨ ਇਸ ਗੀਤ ਨੂੰ ਚਲਾਉਂਦੇ ਹਨ ।ਮੌਸਮ ਦਾ ਅਨੰਦ ਮਾਣਦੇ ਹੋਏ ਉਹ ਆਪਣੇ ਸਾਥੀਆਂ ਨੂੰ ਪੁੱਛ ਰਹੇ ਨੇ ਕਿ ਉਹ ਕਿਹੜਾ ਗੀਤ ਸੁਣਨਾ ਪਸੰਦ ਕਰਦੇ ਨੇ ਤਾਂ ਅਜਿਹੇ 'ਚ ਉਨਾਂ ਦੇ ਸਾਥੀ ਕਹਿੰਦੇ ਹਨ ਕਿ ਅੱਜ ਉਹ ਉਨ੍ਹਾਂ ਦੀ ਪਸੰਦ ਦਾ ਗੀਤ ਸੁਣਨਗੇ ਜਿਸ ਤੋਂ ਬਾਅਦ ਬੱਬੂ ਮਾਨ ਕਹਿੰਦੇ ਹਨ ਕਿ ਅੱਜ ਉਹ ਉਨ੍ਹਾਂ ਨੂੰ ਆਪਣੀ ਪਸੰਦ ਦਾ ਗੀਤ ਸੁਨਾਉਣਗੇ ਜਿਸ ਤੋਂ ਬਾਅਦ ਬੱਬੂ ਮਾਨ ਬਾਲੀਵੁੱਡ ਦੀ ਹਿੱਟ ਫ਼ਿਲਮ 'ਯਲਗਾਰ' ਦਾ ਗੀਤ ਸੁਣਾਉਦੇ ਨੇ 'ਬਾਰਿਸ਼ ਕਾ ਬਹਾਨਾ ਹੈ ਜ਼ਰਾ ਦੇਰ ਲਗੇਗੀ'। ਬੱਬੂ ਮਾਨ ਨੂੰ ਇਹ ਗੀਤ ਬਹੁਤ ਹੀ ਜ਼ਿਆਦਾ ਪਸੰਦ ਹੈ ਅਤੇ ਇਸ ਗੀਤ ਨੂੰ ਉਹ ਅਕਸਰ ਸੁਣਦੇ ਨੇ ।