ਬੱਬੂ ਮਾਨ ਨੇ ਨਿੱਕੇ ਜਵਾਕਾਂ ਨੂੰ ਵੰਡੀਆਂ ਕੋਟੀਆਂ, ਵੀਡੀਓ ਹੋਈ ਵਾਇਰਲ

Reported by: PTC Punjabi Desk | Edited by: Lajwinder kaur  |  December 19th 2018 05:36 PM |  Updated: December 19th 2018 05:55 PM

ਬੱਬੂ ਮਾਨ ਨੇ ਨਿੱਕੇ ਜਵਾਕਾਂ ਨੂੰ ਵੰਡੀਆਂ ਕੋਟੀਆਂ, ਵੀਡੀਓ ਹੋਈ ਵਾਇਰਲ

ਪੰਜਾਬੀ ਇੰਡਸਟਰੀ ਦੇ ਗਾਇਕ/ਅਦਾਕਾਰ ਬੱਬੂ ਮਾਨ ਜਿਹਨਾਂ ਨੂੰ ਉਹਨਾਂ ਦੇ ਬੇਬਾਕ ਅੰਦਾਜ਼ ਲਈ ਜਾਣਿਆ ਜਾਂਦਾ ਹੈ। ਪਰ ਬੱਬੂ ਮਾਨ ਨੂੰ ਉਹਨਾਂ ਦੇ ਦਇਆ ਦਿਲੀ ਲਈ ਵੀ ਜਾਣਿਆ ਜਾਂਦਾ ਹੈ। ਉਹਨਾਂ ਦੇ ਦਿਲ ‘ਚ ਦੀਨ ਦੁਖੀਆਂ ਲਈ ਕਿੰਨਾ ਮੋਹ ਅਤੇ ਪਿਆਰ ਹੈ ਇਹ ਕਿਸੇ ਤੋਂ ਵੀ ਛੁਪਿਆ ਨਹੀਂ ਹੋਇਆ ਹੈ। ਬੱਬੂ ਮਾਨ ਹਰ ਇਕ ਪੰਜਾਬੀ ਦੀ ਮਦਦ ਲਈ ਸਭ ਤੋਂ ਪਹਿਲਾਂ ਅੱਗੇ ਆਉਂਦਾ ਹਨ। ਕੋਈ ਵੀ ਮੌਕਾ ਹੋਵੇ ਕਦੇ ਵੀ ਬਾਬੂ ਮਾਨ ਪਿੱਠ ਨਹੀਂ ਦਿਖਾਉਂਦੇ ਹਨ।

Babbu Maan distributes clothes and chocolates to poor children ਬੱਬੂ ਮਾਨ ਨੇ ਨਿੱਕੇ ਜਵਾਕਾਂ ਨੂੰ ਵੰਡੀਆਂ ਕੋਟੀਆਂ, ਵੀਡੀਓ ਹੋਈ ਵਾਇਰਲ

ਜਿਸ ਕਰਕੇ ਫੈਨਜ਼ ਵੱਲੋਂ ਉਹਨਾਂ ਨੂੰ ਕਾਫੀ ਪਿਆਰ ਤੇ ਮਾਣ ਦਿੱਤਾ ਜਾਂਦਾ ਹੈ।ਉਹਨਾਂ ਦੀ ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ 'ਚ ਉਹ ਛੋਟੇ ਬੱਚਿਆਂ ਨੂੰ ਜ਼ਰੂਰਤ ਦੀਆਂ ਚੀਜ਼ਾਂ ਵੰਡਦੇ ਨਜ਼ਰ ਆ ਰਹੇ ਹਨ। ਵੀਡੀਓ ‘ਚ ਦੇਖ ਸਕਦੇ ਹੋ ਕਿ ਬੱਬੂ ਮਾਨ ਅਪਣੇ ਨਿੱਕੇ ਫੈਨਜ਼ ਨੂੰ ਸਰਦੀਆਂ ਦੇ ਕਪੜਿਆਂ ਦੇ ਨਾਲ ਨਾਲ ਚੌਕਲੇਟ ਤੇ ਹੋਰ ਚੀਜ਼ਾਂ ਵੀ ਦੇ ਰਹੇ ਹਨ। ਉਹ ਬੱਚਿਆਂ ਦੇ ਨਾਲ ਕਿੰਨੇ ਪਿਆਰ ਨਾਲ ਗੱਲ ਕਰਦੇ ਨਜ਼ਰ ਆ ਰਹੇ ਹਨ। ਹਾਲ ਹੀ ‘ਚ ਬੱਬੂ ਮਾਨ ਨੇ ਵਿਕਲਾਂਗ ਬੱਚਿਆਂ ਦੀ ਮਦਦ ਲਈ ਚੈੱਕ ਭੇਂਟ ਕੀਤਾ ਸੀ। ਇਸ ਤੋਂ ਪਹਿਲਾਂ ਵੀ ਉਹ ਜ਼ਰੂਰਤਮੰਦਾਂ ਦੀ ਮਦਦ ਕਰ ਚੁੱਕੇ ਹਨ।

https://www.instagram.com/p/BriEVKjBhMG/

ਹੋਰ ਦੇਖੋ: ਦਬੰਗ ਅਭਿਨੇਤਾ ਕਰਤਾਰ ਚੀਮਾ ਜੋ ਕਿ ਮਨਾ ਰਹੇ ਨੇ ਅਪਣਾ 36ਵਾਂ ਜਨਮਦਿਨ

ਬੱਬੂ ਮਾਨ ਜੋ ਕਿ ਗਾਇਕ, ਰਾਈਟਰ ਤੇ ਅਦਾਕਾਰ ਜੋ ‘ਬਣਜਾਰਾ ਦ ਟਰੱਕ ਡਰਾਈਵਰ’ ਲੈ ਕੇ ਆਏ, ਜਿਸ ਨੂੰ ਸਰੋਤਿਆਂ ਵੱਲੋਂ ਭਰਾਵਾਂ ਹੁੰਗਾਰਾ ਮਿਲਿਆ ਹੈ। ਇਸ ਫਿਲਮ ਵਿੱਚ ਬੱਬੂ ਮਾਨ ਨਾਲ ਰਾਣਾ ਰਣਬੀਰ, ਸ਼ਰਧਾ ਆਰੀਆ, ਜੀਆ ਮੁਸਤਫਾ ਤੇ ਸਾਰਾ ਖੱਤਰੀ ਵੀ ਨਜ਼ਰ ਆਏ। ਇਸ ਤੋਂ ਇਲਾਵਾ ਉਹਨਾਂ ਪੰਜਾਬੀ ਇੰਡਸਟਰੀ ਨੂੰ ਕਾਫੀ ਹਿੱਟ ਗੀਤ ਤੇ ਫਿਲਮਾਂ ਦੇ ਚੁੱਕੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network