‘ਮਿਸ ਪੀਟੀਸੀ ਪੰਜਾਬੀ 2021’ ਦੇ ਗ੍ਰੈਂਡ ਫਿਨਾਲੇ ‘ਚ ਬੱਬਲ ਰਾਏ ਆਪਣੀ ਪ੍ਰਫਾਰਮੈਂਸ ਨਾਲ ਦਰਸ਼ਕਾਂ ਦਾ ਕਰਨਗੇ ਮਨੋਰੰਜਨ

Reported by: PTC Punjabi Desk | Edited by: Shaminder  |  March 13th 2021 04:20 PM |  Updated: March 13th 2021 09:52 PM

‘ਮਿਸ ਪੀਟੀਸੀ ਪੰਜਾਬੀ 2021’ ਦੇ ਗ੍ਰੈਂਡ ਫਿਨਾਲੇ ‘ਚ ਬੱਬਲ ਰਾਏ ਆਪਣੀ ਪ੍ਰਫਾਰਮੈਂਸ ਨਾਲ ਦਰਸ਼ਕਾਂ ਦਾ ਕਰਨਗੇ ਮਨੋਰੰਜਨ

ਪੀਟੀਸੀ ਪੰਜਾਬੀ ‘ਤੇ ਮਿਸ ਪੀਟੀਸੀ ਪੰਜਾਬੀ 2021 ਦਾ ਗ੍ਰੈਂਡ ਫਿਨਾਲੇ ਅੱਜ ਹੋਣ ਜਾ ਰਿਹਾ ਹੈ । ਇਸ ‘ਚ ਸੱਤ ਮੁਟਿਆਰਾਂ ਜਸਬੀਰ ਕੌਰ, ਕਿਰਨਦੀਪ ਕੌਰ, ਅਪਨੀਤ ਕੌਰ ਬਾਜਵਾ, ਸੁਖਮਨ ਕੌਰ, ਅਮਨਜੋਤ ਕੌਰ, ਪ੍ਰਦੀਪ ਕੌਰ, ਸੰਦੀਪ ਕੌਰ ਜੋ ਕਿ ਵੱਖ ਵੱਖ ਰਾਊਂਡ ਨੂੰ ਪਾਰ ਕਰਦੀਆਂ ਹੋਈਆਂ ਫਾਈਨਲ ‘ਚ ਪਹੁੰਚੀਆਂ ਹਨ ।ਇਨ੍ਹਾਂ ਸੱਤਾਂ ਵਿੱਚੋਂ ਕਿਸੇ ਇੱਕ ਦੇ ਸਿਰ ‘ਤੇ ਮਿਸ ਪੀਟੀਸੀ ਪੰਜਾਬੀ 2021 ਦਾ ਤਾਜ ਸੱਜੇਗਾ ।

ਹੋਰ ਪੜ੍ਹੋ : ‘ਮਿਸ ਪੀਟੀਸੀ ਪੰਜਾਬੀ 2021’ ਦੇ ਗਰੈਂਡ ਫ਼ਿਨਾਲੇ ’ਚ ਮਨਕਿਰਤ ਔਲਖ ਆਪਣੇ ਗੀਤਾਂ ਨਾਲ ਲਗਾਉਣਗੇ ਰੌਣਕਾਂ

mankirt

ਅੱਜ ਰਾਤ ਯਾਨੀ 13 ਮਾਰਚ ਨੂੰ ਫਾਈਨਲ ਵਿੱਚ ਪਹੁੰਚੀਆਂ 7 ਮੁਟਿਆਰਾਂ ਵਿੱਚੋਂ ਕਿਸੇ ਇੱਕ ਮੁਟਿਆਰ ਦੇ ਸਿਰ ’ਤੇ ਮਿਸ ‘ਪੀਟੀਸੀ ਪੰਜਾਬੀ 2021’ ਦਾ ਤਾਜ਼ ਸੱਜੇਗਾ ।ਇਸ ਸ਼ੋਅ ਨੂੰ ਹੋਰ ਐਂਟਰਟੇਨਿੰਗ ਬਨਾਉਣ ਲਈ ਪਹੁੰਚ ਰਹੇ ਹਨ ਕੌਰ-ਬੀ, ਮਨਕਿਰਤ ਔਲਖ ਤੇ ਬੱਬਲ ਰਾਏ । ਪੰਜਾਬੀ ਮਿਉਜ਼ਿਕ ਇੰਡਸਟਰੀ ਦੇ ਇਹ ਸਿਤਾਰੇ ਆਪਣੇ ਗੀਤਾਂ ਨਾਲ ਖੂਬ ਰੌਣਕਾਂ ਲਗਾਉਣਗੇ ।ਤੁਸੀਂ ਵੀ ਆਪਣੇ ਪਸੰਦੀਦਾ ਗਾਇਕ ਬੱਬਲ ਰਾਏ ਦੀ ਪਰਫਾਰਮੈਂਸ ਦਾ ਅਨੰਦ ਮਾਨਣਾ ਚਾਹੁੰਦੇ ਹੋ ਤਾਂ ਵੇਖਣਾ ਨਾਂ ਭੁੱਲਣਾ ਪੀਟੀਸੀ ਪੰਜਾਬੀ ।

ਤੁਹਾਨੂੰ ਦੱਸ ਦਿੰਦੇ ਹਾਂ ਕਿ ਕੋਰੋਨਾ ਮਹਾਮਾਰੀ ਦੇ ਚਲਦੇ ਪੀਟੀਸੀ ਨੈੱਟਵਰਕ ਨੇ ਆਪਣੇ ਦਰਸ਼ਕਾਂ ਦੇ ਐਂਟਰਟੇਨਮੈਂਟ ਵਿੱਚ ਕੋਈ ਕਮੀ ਨਹੀਂ ਆਉਣ ਦਿੱਤੀ । ਇਹ ਮਹਾਮਾਰੀ ਨੂੰ ਦੇਖਦੇ ਹੋਏ ਜਿੱਥੇ ਵੱਡੇ ਵੱਡੇ ਅਵਾਰਡ ਸ਼ੋਅ ਰੱਦ ਹੋ ਗਏ ਸਨ ਉੱਥੇ ਪੀਟੀਸੀ ਨੈੱਟਵਰਕ ਆਪਣੇ ਦਰਸ਼ਕਾਂ ਲਈ ਨਵੇਂ ਨਵੇਂ ਰਿਆਲਟੀ ਸ਼ੋਅ, ਫ਼ਿਲਮਾਂ ਤੇ ਗਾਣੇ ਲੈ ਕੇ ਆ ਰਿਹਾ ਹੈ ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network