2019 ਦਾ ਪਹਿਲਾਂ ਗੀਤ ਲੈ ਕੇ ਆ ਰਹੇ ਨੇ ਬੱਬਲ ਰਾਏ
ਪੰਜਾਬੀ ਸਿੰਗਰ ਤੇ ਅਦਾਕਾਰ ਬੱਬਲ ਰਾਏ ਜਿਹਨਾਂ ਨੇ ਆਪਣੀ ਮਿੱਠੀ ਆਵਾਜ਼ ਦੇ ਨਾਲ ਸਰੋਤਿਆਂ ਦੇ ਦਿਲਾਂ ‘ਚ ਖਾਸ ਜਗ੍ਹਾ ਬਣਾ ਲਈ ਹੈ ਤੇ ਬੱਬਲ ਰਾਏ ਦੇ ਫੈਨਜ਼ ਨੂੰ ਉਹਨਾਂ ਦੇ ਗੀਤਾਂ ਦੀ ਬੇਸਬਰੀ ਦੇ ਨਾਲ ਉਡੀਕ ਰਹਿੰਦੀ ਹੈ। ਬੱਬਲ ਰਾਏ ਜੋ ਕਿ ਆਪਣਾ ਇਸ ਸਾਲ ਦਾ ਪਹਿਲਾਂ ਗੀਤ ‘21ਵਾਂ’ ਲੈ ਕੇ ਆ ਰਹੇ ਨੇ। ਇਸ ਦੀ ਜਾਣਕਾਰੀ ਉਹਨਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਤੋਂ ਦਿੱਤੀ ਹੈ।
ਹੋਰ ਵੇਖੋ: ਗੁਰੀ ਕਿਸ ਦਾ ਬਣਿਆ ‘ਨਿਰਾ ਇਸ਼ਕ’, ਦੇਖੋ ਵੀਡੀਓ
ਬੱਬਲ ਰਾਏ ਨੇ ਆਪਣੇ ਇੰਸਟਾਗ੍ਰਾਮ ਤੋਂ ਗੀਤ ਦਾ ਪੋਸਟਰ ਸ਼ੇਅਰ ਕੀਤਾ ਹੈ। ਪੋਸਟਰ ‘ਚ ਬੱਬਲ ਰਾਏ ਨੇ ਗੂੜ੍ਹੇ ਨੀਲੇ ਰੰਗ ਦੀ ਜੀਨਸ, ਪਿੰਕ ਰੰਗ ਦੀ ਹੂਡੀ ਤੇ ਡੇਨਿਮ ਦੀ ਜੈਕਟ ਦੇ ਨਾਲ ਵ੍ਹਾਈਟ ਰੰਗ ਦੇ ਸ਼ੂ ਪਾਏ ਹੋਏ ਨੇ ਤੇ ਇਸ ਲੁੱਕ ‘ਚ ਉਹ ਬਹੁਤ ਹੀ ਖੂਬਸੂਰਤ ਨਜ਼ਰ ਆ ਰਹੇ ਨੇ। ਜੇ ਗੱਲ ਕਰੀਏ ਗੀਤ ‘21ਵਾਂ’ ਦੀ ਤਾਂ ਇਸ ਗੀਤ ਨੂੰ ਬੱਬਲ ਰਾਏ ਨੇ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ ਹੈ ਤੇ ਇਸ ਗੀਤ ‘ਚ ਸੁਰੀਲੀ ਗਾਇਕਾ ਗੁਰਲੇਜ ਅਖ਼ਤਰ ਉਹਨਾਂ ਦਾ ਸਾਥ ਦਿੰਦੇ ਨਜ਼ਰ ਆਉਣਗੇ। ਇਹ ਗੀਤ ਇੱਕ ਭੰਗੜਾ ਸੌਂਗ ਹੈ। ਇਸ ਗੀਤ ਦੇ ਬੋਲ ਮੱਟ ਸ਼ੇਰੋਂ ਵਾਲੇ ਨੇ ਲਿਖੇ ਨੇ ਤੇ ਗੀਤ ਦਾ ਮਿਊਜ਼ਿਕ ਦਿੱਤਾ ਹੈ ਪ੍ਰੀਤ ਹੁੰਦਲ ਨੇ। ‘21ਵਾਂ’ ਗੀਤ ਦੀ ਵੀਡੀਓ ਮਸ਼ਹੂਰ ਡਾਇਰੈਕਟਰ ਸੁਖ ਸੰਘੇੜਾ ਨੇ ਤਿਆਰ ਕੀਤੀ ਹੈ। ਇਸ ਗੀਤ ਨੂੰ ਟੀ-ਸੀਰੀਜ਼ ਦੇ ਬੈਨਰ ਹੇਠ 24 ਜਨਵਰੀ ਨੂੰ ਰਿਲੀਜ਼ ਕੀਤਾ ਜਾਵੇਗਾ।