ਦੇਖੋ ਵੀਡੀਓ : ਕਿਸਾਨਾਂ ਦੀ ਆਵਾਜ਼ ਬਣੇ ਬੱਬਲ ਰਾਏ, ‘Jaago For Motherland’ ਗੀਤ ਦੇ ਨਾਲ ਸਰਕਾਰਾਂ ਨੂੰ ਸੁਣਾਈਆਂ ਖਰੀਆਂ-ਖਰੀਆਂ, ਨੌਜਵਾਨਾਂ ਨੂੰ ਆ ਰਿਹਾ ਹੈ ਖੂਬ ਪਸੰਦ
ਪੰਜਾਬੀ ਗਾਇਕ ਬੱਬਲ ਰਾਏ ਜੋ ਕਿ ਆਪਣੇ ਸਮਾਜਿਕ ਗੀਤ ਦੇ ਨਾਲ ਦਰਸ਼ਕਾਂ ਦੇ ਰੁਬਰੂ ਹੋਏ ਨੇ । ‘ਜਾਗੋ ਫਾਰ ਮਦਰਲੈਂਡ’ (Jaago For Motherland) ਇਹ ਗੀਤ ਨੱਚ ਟੱਪਣ ਵਾਲੀ ਨਹੀਂ ਸਗੋ ਲੋਕਾਂ ਦੇ ਸੁੱਤੇ ਹੋਏ ਜ਼ਮੀਰ ਨੂੰ ਜਗਾ ਰਿਹਾ ਹੈ ।
ਹੋਰ ਪੜ੍ਹੋ :ਰੇਸ਼ਮ ਸਿੰਘ ਅਨਮੋਲ ਬਣਿਆ ਸ਼ਰਾਰਤੀ ਸਕੂਲ ਨਾ ਜਾਣਾ ਵਾਲਾ ਜਵਾਕ, ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ
ਇਸ ਗੀਤ ਦੇ ਰਾਹੀਂ ਬੱਬਲ ਰਾਏ ਨੇ ਲੋਕਾਂ ਨੂੰ ਕਿਸਾਨਾਂ ਦੇ ਹੱਕਾਂ ਲਈ ਇਕੱਠੇ ਹੋਣ ਦੀ ਗੱਲ ਆਖੀ ਹੈ । ਕਿਉਂਕਿ ਪੰਜਾਬ ਦੇ ਸਾਰੇ ਹੀ ਕੰਮ ਧੰਦੇ ਖੇਤੀ ਦੇ ਨਾਲ ਹੀ ਚੱਲਦੇ ਨੇ । ਇਸ ਤੋਂ ਇਲਾਵਾ ਇਸ ਗੀਤ ਦੇ ਰਾਹੀਂ ਉਨ੍ਹਾਂ ਨੇ ਕੇਂਦਰ ਸਰਕਾਰ ਨੂੰ ਖਰੀਆਂ ਖਰੀਆਂ ਸੁਣਾਈਆਂ ਨੇ ।
ਜੇ ਗੱਲ ਕਰੀਏ ਇਸ ਗੀਤ ਦੇ ਬੋਲਾਂ ਦੀ ਤਾਂ ਉਹ ਖੁਦ ਬੱਬਲ ਰਾਏ ਨੇ ਹੀ ਲਿਖੇ ਨੇ ਤੇ ਮਿਊਜ਼ਿਕ Avvy Sra ਨੇ ਦਿੱਤਾ ਹੈ । ਗੀਤ ਦਾ ਲਿਰਿਕਲ ਵੀਡੀਓ Robin Kalsi ਨੇ ਬਣਾਇਆ ਹੈ । ਇਸ ਗੀਤ ਨੂੰ ਬੱਬਲ ਰਾਏ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ ।
ਕਿਸਾਨ ਵੀਰਾਂ ਤੋਂ ਲੈ ਕੇ ਨੌਜਵਾਨਾਂ ਨੂੰ ਇਹ ਗੀਤ ਬਹੁਤ ਪਸੰਦ ਆ ਰਿਹਾ ਹੈ । ਫੈਨਜ਼ ਕਮੈਂਟਸ ਕਰਕੇ ਕਿਸਾਨਾਂ ਦੇ ਲਈ ਆਵਾਜ਼ ਬੁਲੰਦ ਕਰਨ ਦੇ ਲਈ ਬੱਬਲ ਰਾਏ ਦੀ ਸ਼ਲਾਘਾ ਕਰ ਰਹੇ ਨੇ । ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸ ਸਕਦੇ ਹੋ ।