ਬੱਬਲ ਰਾਏ ਦਾ ਗੀਤ 'ਮੈਂ ਤੇਰਾ ਅਕਸ਼ੇ' ਹੋਇਆ ਰਿਲੀਜ਼ , ਜੱਸੀ ਗਿੱਲ ਨੇ ਸਾਂਝਾ ਕੀਤਾ ਵੀਡਿਓ
ਬੱਬਲ ਰਾਏ ਦਾ ਗੀਤ 'ਮੈਂ ਤੇਰਾ ਅਕਸ਼ੇ' ਰਿਲੀਜ਼ ਹੋ ਚੁੱਕਿਆ ਹੈ । ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡਿਓ ਸਾਂਝਾ ਕੀਤਾ ਹੈ । ਉਨ੍ਹਾਂ ਨੇ ਇਸ ਗੀਤ ਲਈ ਬੱਬਲ ਰਾਏ ਨੂੰ ਇਸ ਗੀਤ ਲਈ ਵਧਾਈ ਦਿੱਤੀ ਹੈ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਸ ਗੀਤ ਦਾ ਇੱਕ ਵੀਡਿਓ ਵੀ ਸਾਂਝਾ ਕੀਤਾ ਹੈ । ਬੱਬਲ ਰਾਏ ਨੂੰ ਉਮੀਦ ਹੈ ਕਿ ਹਰ ਵਾਰ ਦੀ ਤਰ੍ਹਾਂ ਸਰੋਤੇ ਇਸ ਵਾਰ ਵੀ ਉਨ੍ਹਾਂ ਦੇ ਇਸ ਗੀਤ ਨੂੰ ਪਿਆਰ ਦੇਣਗੇ । ਇਸ ਗੀਤ 'ਚ ਇੱਕ ਮੁਟਿਆਰ ਦੇ ਸਟਾਈਲ ਦੀ ਗੱਲ ਕੀਤੀ ਗਈ ਹੈ ,ਕਿਉਂਕਿ ਇਸ ਸਟਾਈਲ ਦੇ ਜ਼ਰੀਏ ਹੀ ਮੁਟਿਆਰ ਮੁੰਡਿਆਂ ਦੇ ਦਿਲਾਂ 'ਤੇ ਕਹਿਰ ਢਾਉਂਦੀ ਹੈ । '
ਹੋਰ ਵੇਖੋ : ਥਾਈਲੈਂਡ ਦੇ ਪਤਾਇਆ ‘ਚ ਜੱਸੀ ਗਿੱਲ ਅਤੇ ਬੱਬਲ ਰਾਏ ਕਰਨਗੇ ਲਾਈਵ ਸ਼ੋਅ
https://www.instagram.com/p/Bnv1V9vFrWe/?hl=en&taken-by=jassie.gill
ਇਹ ਗੀਤ ਇੱਕ ਡਾਂਸ ਗੀਤ ਹੈ ।ਬੱਬਲ ਰਾਏ ਨੇ ਇਸ ਗੀਤ ਨੂੰ ਗਾਇਆ ਹੈ ਅਤੇ ਇਸ ਗੀਤ ਨੂੰ ਲੈ ਕੇ ਉਹ ਬਹੁਤ ਹੀ ਉਤਸ਼ਾਹਿਤ ਨੇ ।ਉਨ੍ਹਾਂ ਨੂੰ ਉਮੀਦ ਹੈ ਕਿ ਹਰ ਵਾਰ ਦੀ ਤਰ੍ਹਾਂ ਸਰੋਤਿਆਂ ਨੂੰ ਇਹ ਗੀਤ ਵੀ ਪਸੰਦ ਆਏਗਾ ।ਬੱਬਲ ਰਾਏ ਨੇ ਹੁਣ ਤੱਕ ਕਈ ਗੀਤ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਨੇ । 'ਛੋਟੀਆਂ ਨੇ ਜਿੰਦਾ ਜ਼ਿੰਮੇਵਾਰੀਆਂ' ਨੇ ਭਾਰੀ ਨਾਲ ਚਰਚਾ 'ਚ ਆਏ ਬੱਬਲ ਰਾਏ ਮਿਊਜ਼ਿਕ ਦੇ ਨਾਲ –ਨਾਲ ਅਦਾਕਾਰੀ ਦੇ ਖੇਤਰ 'ਚ ਵੀ ਕਿਸਮਤ ਆਜ਼ਮਾ ਚੁੱਕੇ ਨੇ । ਮਿਸਟਰ ਅਤੇ ਮਿਸਿਜ਼ ੪੨੦ 'ਚ ਉਨ੍ਹਾਂ ਨੂੰ ਇੱਕ ਮਹਿਲਾ ਕਿਰਦਾਰ ਦੇ ਰੂਪ 'ਚ ਵੀ ਕਾਫੀ ਪਸੰਦ ਕੀਤਾ ਗਿਆ ਸੀ । ਇਸ ਤੋਂ ਇਲਾਵਾ ਹੋਰ ਕਈ ਰੋਲ ਵੀ ਉਨ੍ਹਾਂ ਨੇ ਫਿਲਮਾਂ 'ਚ ਕੀਤੇ ਨੇ ।
ਬੱਬਲ ਰਾਏ ਹੁਣ ਮੁੜ ਤੋਂ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋ ਰਹੇ ਨੇ ਆਪਣੇ ਨਵੇਂ ਗੀਤ 'ਮੈਂ ਤੇਰਾ ਅਕਸ਼ੇ' ਦੇ ਨਾਲ । ਇਸ ਨਵੇਂ ਗੀਤ 'ਚ ਆਡਿਓ ,ਵੀਡਿਓ ਹਰ ਇੱਕ ਚੀਜ਼ ਇਸ ਗੀਤ ਦੀ ਬਿਹਤਰੀਨ ਹੈ।ਇਸ ਗੀਤ ਨੂੰ ਬੱਬਲ ਰਾਏ ਨੇ ਗਾਇਆ ਹੈ ਜਦਕਿ ਗੀਤ ਦੇ ਬੋਲ ਜਾਨੀ ਨੇ ਲਿਖੇ ਨੇ ਇਸ ਤੋਂ ਇਲਾਵਾ ਗੀਤ ਦਾ ਵੀਡਿਓ ਬਲਜੀਤ ਸਿੰਘ ਦਿਓ ਨੇ ਬਣਾਇਆ ਹੈ । ਇਹ ਡਾਂਸ ਗੀਤ ਲੋਕਾਂ ਨੂੰ ਨਚਾਉਣ 'ਚ ਕਿੰਨਾ ਕੁ ਕਾਮਯਾਬ ਰਹਿੰਦਾ ਹੈ ,ਇਹ ਤਾਂ ਆਉਣ ਵਾਲੇ ਦਿਨਾਂ 'ਚ ਹੀ ਪਤਾ ਲੱਗ ਸਕੇਗਾ ।