ਬਾਣੀ ਸੰਧੂ ਨੇ ਆਪਣੇ ਪਰਿਵਾਰ ਦੇ ਨਾਲ ਸਾਂਝੀ ਕੀਤੀ ਖ਼ਾਸ ਤਸਵੀਰ, ਪ੍ਰਸ਼ੰਸਕਾਂ ਨੂੰ ਆ ਰਹੀ ਪਸੰਦ
ਬਾਣੀ ਸੰਧੂ (Baani Sandhu) ਨੇ ਆਪਣੇ ਪਰਿਵਾਰ (Family) ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਤਸਵੀਰ ‘ਚ ਬਾਣੀ ਸੰਧੂ ਦੇ ਦੋਵੇਂ ਭਰਾ ਅਤੇ ਮਾਪੇ ਨਜ਼ਰ ਆ ਰਹੇ ਹਨ । ਇਸ ਤਸਵੀਰ ‘ਚ ਸਭ ਕੇਕ ਦੇ ਸਾਹਮਣੇ ਬੈਠੇ ਹੋਏ ਨਜ਼ਰ ਆ ਰਹੇ ਹਨ । ਇਸ ਤਸਵੀਰ ‘ਚ ਸਭ ਬਹੁਤ ਹੀ ਖੁਸ਼ ਦਿਖਾਈ ਦੇ ਰਹੇ ਹਨ । ਬਾਣੀ ਸੰਧੂ ਨੇ ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਕੁਝ ਵੀ ਨਹੀਂ ਲਿਖਿਆ ਕਿ ਉਹ ਕਿਸ ਦਾ ਬਰਥਡੇ ਸੈਲੀਬ੍ਰੇਟ ਕਰ ਰਹੇ ਹਨ ।
image From instagram
ਹੋਰ ਪੜ੍ਹੋ : ਬਾਣੀ ਸੰਧੂ ਦੇ ਨਾਂਅ ‘ਤੇ ਹੋ ਰਹੀ ਹੈ ਠੱਗੀ, ਗਾਇਕਾ ਨੇ ਲਾਈਵ ਹੋ ਕੇ ਪਾਈ ਝਾੜ, ਦੇਖੋ ਵੀਡੀਓ
ਬਾਣੀ ਸੰਧੂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਗੀਤ ਇੰਡਸਟਰੀ ਨੂੰ ਦਿੱਤੇ ਹਨ । ਉਨ੍ਹਾਂ ਦੇ ਹਿੱਟ ਗੀਤਾਂ ਦੀ ਲਿਸਟ ਕਾਫੀ ਲੰਮੀ ਹੈ । ਬਚਪਨ ਤੋਂ ਹੀ ਬਾਣੀ ਸੰਧੂ ਨੂੰ ਗਾਉਣ ਦਾ ਸ਼ੌਂਕ ਸੀ ਅਤੇ ਪੰਜਵੀਂ ਕਲਾਸ ਤੋਂ ਹੀ ਉਨ੍ਹਾਂ ਨੇ ਗਾਉਣਾ ਸ਼ੁਰੂ ਕਰ ਦਿੱਤਾ ਸੀ ।
image From instagramਪੜਨ ਦੇ ਦੌਰਾਨ ਹੀ ਬਾਣੀ ਸੰਧੂ ਨੇ ਸੱਭਿਆਚਾਰਕ ਗਤੀਵਿਧੀਆਂ ‘ਚ ਭਾਗ ਲੈਣਾ ਸ਼ੁਰੂ ਕਰ ਦਿੱਤਾ ਸੀ । ਬਾਣੀ ਸੰਧੂ ਮੈਥ ‘ਚ ਕਾਫੀ ਕਮਜ਼ੋਰ ਸੀ, ਜਿਸ ਕਾਰਨ ਉਸ ਨੂੰ ਕਾਫੀ ਮਿਹਨਤ ਕਰਨੀ ਪਈ ਸੀ । ਪਰ ਉਸ ਨੇ ਹਾਰ ਨਹੀਂ ਮੰਨੀ ਅਤੇ ਮੈਥ ਨੂੰ ਨਾਂ ਸਿਰਫ ਸਮਝਿਆ ਬਲਕਿ ਫੁਲ ਨੰਬਰਾਂ ਦੇ ਨਾਲ ਪਾਸ ਵੀ ਹੋਈ । ਇਸੇ ਪੜ੍ਹਾਈ ਦੀ ਬਦੌਲਤ ਉਨ੍ਹਾਂ ਨੂੰ ਬੈਂਕ ‘ਚ ਸਰਕਾਰੀ ਨੌਕਰੀ ਵੀ ਮਿਲੀ । ਪਰ ਉਸ ਨੇ ਨੌਕਰੀ ਨੂੰ ਛੱਡ ਕੇ ਗਾਉਣਾ ਸ਼ੁਰੂ ਕਰ ਦਿੱਤਾ । ਕਿਉਂਕਿ ਉਸ ਦਾ ਰੁਝਾਨ ਸ਼ੁਰੂ ਤੋਂ ਹੀ ਗਾਇਕੀ ਵੱਲ ਸੀ ।
View this post on Instagram