ਬਾਣੀ ਸੰਧੂ ਦੇ ਨਾਂਅ 'ਤੇ ਹੋ ਰਹੀ ਹੈ ਠੱਗੀ, ਗਾਇਕਾ ਨੇ ਲਾਈਵ ਹੋ ਕੇ ਪਾਈ ਝਾੜ, ਦੇਖੋ ਵੀਡੀਓ
ਕਲਾਕਾਰਾਂ ਦੇ ਨਾਂਅ ਦੀ ਵਰਤੋਂ ਕਰਕੇ ਕਈ ਸ਼ਾਤਿਰ ਲੋਕ ਠੱਗੀਆਂ ਮਾਰਦੇ ਰਹਿੰਦੇ ਨੇ। ਇੱਕ ਵਾਰ ਫਿਰ ਤੋਂ ਕਲਾਕਾਰ ਦੇ ਨਾਮ ਦੀ ਵਰਤੋਂ ਕਰਕੇ ਕੁਝ ਲੋਕ ਭੋਲੇਭਾਲੇ ਲੋਕਾਂ ਦੇ ਨਾਲ ਠੱਗੀ ਮਾਰ ਰਹੇ ਨੇ। ਜੀ ਹਾਂ ਇਸ ਵਾਰ ਪੰਜਾਬੀ ਗਾਇਕਾ ਬਾਣੀ ਸੰਧੂ ਦੇ ਨਾਮ ਤੇ ਕੁਝ ਲੋਕ ਠੱਗੀ ਮਾਰ ਰਹੇ ਨੇ। ਜਿਸ ਦੀ ਜਾਣਕਾਰੀ ਖੁਦ ਬਾਣੀ ਸੰਧੂ ਨੇ ਇੰਸਟਾਗ੍ਰਾਮ ਅਕਾਉਂਟ ਉੱਤੇ ਲਾਈਵ ਹੋ ਦਿੱਤੀ ਹੈ।
ਹੋਰ ਪੜ੍ਹੋ :ਪੀਲੇ ਰੰਗ ਦੇ ਪੰਜਾਬੀ ਸੂਟ ‘ਚ ਦਰਸ਼ਕਾਂ ਦੇ ਦਿਲਾਂ ‘ਤੇ ਕਹਿਰ ਢਾਹ ਰਹੀ ਹੈ ਸੋਨਮ ਬਾਜਵਾ, ਲੱਖਾਂ ਦੀ ਗਿਣਤੀ ‘ਚ ਆਏ ਲਾਈਕਸ
ਹੋਰ ਪੜ੍ਹੋ : ਪੰਜਾਬੀ ਗਾਇਕ ਗਗਨ ਕੋਕਰੀ ਨੇ ਵੀ ਪੋਸਟ ਪਾ ਕੇ ਭਾਰਤੀ ਹਾਕੀ ਟੀਮ ਨੂੰ ਦਿੱਤੀ ਵਧਾਈ, ਕਿਹਾ- ‘ਬਹੁਤ ਸ਼ਾਨਦਾਰ ਪਿੰਡਾਂ ਆਲਿਓ’
ਗਾਇਕ ਬਾਣੀ ਸੰਧੂ ਨੂੰ ਜਦੋਂ ਉਨ੍ਹਾਂ ਦੇ ਨਾਮ ਤੋਂ ਹੋ ਰਹੀ ਠੱਗੀ ਬਾਰੇ ਪਤਾ ਚੱਲਿਆ ਤਾਂ ਉਨ੍ਹਾਂ ਨੇ ਲਾਈਵ ਆ ਕੇ ਲੋਕਾਂ ਨੂੰ ਇਨ੍ਹਾਂ ਸ਼ਾਤਿਰ ਲੋਕਾਂ ਤੋਂ ਬਚਣ ਲਈ ਕਿਹਾ ਹੈ। ਉਨ੍ਹਾਂ ਨੇ ਕਿਹਾ ਹੈ ਉਨ੍ਹਾਂ ਦੇ ਆਫੀਸ਼ੀਅਲ ਨੰਬਰ ਤੋਂ ਬਗੈਰ ਜੇ ਕੋਈ ਹੋਰ ਨੰਬਰ ਤੋਂ ਉਨ੍ਹਾਂ ਦੇ ਨਾਮ ਦੀ ਵਰਤੋਂ ਕਰਕੇ ਕੋਈ ਵੀ ਬੁਕਿੰਗ ਕਰਵਾ ਰਿਹਾ ਹੈ ਤਾਂ ਉਹ ਠੱਗੀ ਮਾਰਣ ਵਾਲੇ ਲੋਕ ਨੇ। ਉਨ੍ਹਾਂ ਨੇ ਠੱਗੀ ਮਾਰਣ ਵਾਲੇ ਲੋਕਾਂ ਨੂੰ ਕਾਫੀ ਝਾੜ ਪਾਈ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਿਹਾ ਹੈ।
ਬਾਣੀ ਸੰਧੂ ਉਰਫ਼ ਰੁਪਿੰਦਰ ਕੌਰ ਸੰਧੂ ਜਿਨ੍ਹਾਂ ਨੇ ਕਈ ਹਿੱਟ ਗੀਤ ਪੰਜਾਬੀ ਇੰਡਸਟਰੀ ਨੂੰ ਦਿੱਤੇ ਹਨ । ਉਹ ਫੁਲਕਾਰੀ, 8 ਪਰਚੇ, ਅਫੇਅਰ, ਠੇਠ ਪੰਜਾਬਣ, ਫੋਟੋ, ਵਰਗੇ ਕਈ ਸੁਪਰ ਹਿੱਟ ਗੀਤਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਚੁੱਕੀ ਹੈ। ਪੰਜਾਬੀ ਫ਼ਿਲਮ ਅੜਬ ਮੁਟਿਆਰਾਂ ‘ਚ ਉਹ ਆਪਣੀ ਆਵਾਜ਼ ਦਾ ਜਾਦੂ ਬਿਖੇਰ ਚੁੱਕੀ ਹੈ। ‘ਥਾਰ ਜੱਟੀ ਦੀ’ ਗੀਤ ਵੀ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।
View this post on Instagram