ਫ਼ਿਲਮ ‘ਓਏ ਮੱਖਣਾ’ ਦਾ ਗੀਤ ‘‘ਚੁੰਮ ਚੁੰਮ ਰੱਖਿਆ’ ਬੀ ਪਰਾਕ ਦੀ ਆਵਾਜ਼ ‘ਚ ਰਿਲੀਜ਼

Reported by: PTC Punjabi Desk | Edited by: Shaminder  |  October 28th 2022 11:34 AM |  Updated: October 28th 2022 11:34 AM

ਫ਼ਿਲਮ ‘ਓਏ ਮੱਖਣਾ’ ਦਾ ਗੀਤ ‘‘ਚੁੰਮ ਚੁੰਮ ਰੱਖਿਆ’ ਬੀ ਪਰਾਕ ਦੀ ਆਵਾਜ਼ ‘ਚ ਰਿਲੀਜ਼

ਫ਼ਿਲਮ ‘ਓਏ ਮੱਖਣਾ’ ( Oye Makhna ) ਦਾ ਨਵਾਂ ਗੀਤ ਬੀ ਪਰਾਕ (B Praak) ਦੀ ਆਵਾਜ਼ ‘ਚ ਰਿਲੀਜ਼ ਹੋ ਚੁੱਕਿਆ ਹੈ । ਇਹ ਇੱਕ ਸੈਡ ਸੌਂਗ ਹੈ, ਜਿਸ ਦੇ ਬੋਲ ਕਿਰਤ ਗਿੱਲ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਗੌਰਵ ਦੇਵ ਅਤੇ ਕਾਰਤਿਕ ਦੇਵ ਨੇ ।ਇਸ ਗੀਤ ‘ਚ ਗੁੱਗੂ ਗਿੱਲ ਅਤੇ ਐਮੀ ਵਿਰਕ ਦੇ ਪਿਆਰ ਨੂੰ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ।

Guggu Gill , Image Source : Youtube

ਹੋਰ ਪੜ੍ਹੋ : ਜਦੋਂ ਕੈਟਰੀਨਾ ਕੈਫ ਨੂੰ ਨਹੀਂ ਆਉਂਦੀ ਨੀਂਦ ਤਾਂ ਵਿੱਕੀ ਕੌਸ਼ਲ ਕਰਦੇ ਹਨ ਇਹ ਕੰਮ, ਪੜ੍ਹੋ ਪੂਰੀ ਖ਼ਬਰ

ਪਰ ਜਦੋਂ ਪਿਆਰ ਦੇ ਇਸ ਰਿਸ਼ਤੇ ‘ਚ ਇੱਕ ਨਿੱਕੀ ਜਿਹੀ ਗੱਲ ਪਿੱਛੇ ਦਰਾਰ ਪੈ ਜਾਂਦੀ ਹੈ ਤਾਂ ਦੋਵੇਂ ਇੱਕ ਦੂਜੇ ਦੀ ਸ਼ਕਲ ਵੇਖਣ ਦੇ ਲਈ ਵੀ ਤਿਆਰ ਨਹੀਂ ਹੁੰਦੇ ।ਇਸ ਗੀਤ ਨੂੰ ਸਰੋਤਿਆਂ ਦੇ ਵੱਲੋਂ ਵੀ ਪਸੰਦ ਕੀਤਾ ਜਾ ਰਿਹਾ ਹੈ । ਦੱਸ ਦਈਏ ਕਿ ਐਮੀ ਵਿਰਕ ਅਤੇ ਗੁੱਗੂ ਗਿੱਲ ਦੀ ਇਹ ਫ਼ਿਲਮ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ ।

Ammy Virk Image Source : Youtube

ਹੋਰ ਪੜ੍ਹੋ : ਨੇਹਾ ਕੱਕੜ ਇਸ ਤਰ੍ਹਾਂ ਦਿਵਿਆਂਗ ਵਿਅਕਤੀ ਦੀ ਮਦਦ ਕਰਦੀ ਆਈ ਨਜ਼ਰ, ਵੇਖੋ ਵੀਡੀਓ

ਇਸ ਤੋਂ ਪਹਿਲਾਂ ਫ਼ਿਲਮ ਦਾ ਗੀਤ ‘ਚੜ੍ਹ ਗਈ ਚੜ੍ਹ ਗਈ’ ਰਿਲੀਜ਼ ਹੋਇਆ ਸੀ ।ਇਸ ਗੀਤ ਨੂੰ ਐਮੀ ਵਿਰਕ ਅਤੇ ਸਪਨਾ ਚੌਧਰੀ ‘ਤੇ ਫਿਲਮਾਇਆ ਗਿਆ ਸੀ । ਐਮੀ ਵਿਰਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਹੁਣ ਤੱਕ ਕਈ ਹਿੱਟ ਫ਼ਿਲਮਾਂ ਪੰਜਾਬੀ ਇੰਡਸਟਰੀ ਨੂੰ ਦੇ ਚੁੱਕੇ ਹਨ ।

Ammy Virk and Guggu gill Image Source : Youtube

ਹਾਲ ਹੀ ‘ਚ ਉਨ੍ਹਾਂ ਦੀ ਫ਼ਿਲਮ ‘ਸੌਂਕਣ ਸੌਂਕਣੇ’ ਆਈ ਸੀ । ਜਿਸ ‘ਚ ਉਨ੍ਹਾਂ ਦੇ ਨਾਲ ਨਿਮਰਤ ਖਹਿਰਾ ਅਤੇ ਸਰਗੁਨ ਮਹਿਤਾ ਨਜ਼ਰ ਆਏ ਸਨ । ਇਸ ਫ਼ਿਲਮ ਨੇ ਵੀ ਕਾਮਯਾਬੀ ਦੇ ਸਾਰੇ ਰਿਕਾਰਡ ਤੋੜ ਦਿੱਤੇ ਸਨ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network