ਬੀ ਪਰਾਕ ਨੇ 'ਇਸ਼ਕ ਨਹੀਂ ਕਰਤੇ' ਗੀਤ ਨਾਲ ਦਰਸ਼ਕਾਂ ਨੂੰ ਕੀਤਾ ਭਾਵੁਕ, ਵੇਖੋ ਵੀਡੀਓ

Reported by: PTC Punjabi Desk | Edited by: Lajwinder kaur  |  March 24th 2022 04:25 PM |  Updated: March 24th 2022 04:25 PM

ਬੀ ਪਰਾਕ ਨੇ 'ਇਸ਼ਕ ਨਹੀਂ ਕਰਤੇ' ਗੀਤ ਨਾਲ ਦਰਸ਼ਕਾਂ ਨੂੰ ਕੀਤਾ ਭਾਵੁਕ, ਵੇਖੋ ਵੀਡੀਓ

ਬਾਲੀਵੁੱਡ ਐਕਟਰ ਇਮਰਾਨ ਹਾਸ਼ਮੀ ਨੇ ਆਪਣੇ ਜਨਮਦਿਨ ਤੇ ਪ੍ਰਸ਼ੰਸਕਾਂ ਨੂੰ ਖ਼ਾਸ ਤੋਹਫਾ ਦਿੰਦੇ ਹੋਏ, ਆਪਣਾ ਮਿਊਜ਼ਿਕ ਵੀਡੀਓ ਦਰਸ਼ਕਾਂ ਦੀ ਨਜ਼ਰ ਕਰ ਦਿੱਤਾ ਹੈ। ਜੀ ਹਾਂ ਬੀ ਪਰਾਕ ਵੱਲੋਂ ਗਾਏ ਇਸ ਗੀਤ ਦੇ ਬੋਲ ਨਾਮੀ ਗੀਤਕਾਰ ਜਾਨੀ ਨੇ ਲਿਖੇ ਨੇ। ਵੀਡੀਓ 'ਚ ਅਦਾਕਾਰੀ ਕਰਦੇ ਹੋਏ ਨਜ਼ਰ ਆ ਰਹੇ ਨੇ ਇਮਰਾਨ ਹਾਸ਼ਮੀ ਤੇ ਸਹਿਰ ਬਾਂਬਾ ।

ਹੋਰ ਪੜ੍ਹੋ : ਗੁਰਵਰ ਚੀਮਾ ਲੈ ਕੇ ਆ ਰਹੇ ਨੇ ਨਵਾਂ ਸਿੰਗਲ ਟਰੈਕ ‘Ladeya Na Kar’, ਪਿਤਾ ਸਰਬਜੀਤ ਚੀਮਾ ਨੇ ਦਿੱਤੀਆਂ ਆਪਣੀ ਸ਼ੁਭਕਾਮਨਾਵਾਂ

'Ishq Nahi Karte' song: 'Heartbroken trio' touches the chords of broken hearts Image Source: Instagram

ਇੱਕ ਗਲਤਫਹਿਮੀ ਕਿਵੇਂ ਇੱਕ ਪਿਆਰੇ ਰਿਸ਼ਤੇ ਨੂੰ ਖਬਰ ਕਰ ਦਿੰਦੀ ਹੈ ਅਜਿਹੀ ਹੀ ਦਾਸਤਾਨ ਨੂੰ ਬਿਆਨ ਕਰ ਰਿਹਾ ਹੈ ਬੀ ਪਰਾਕ ਦਾ ਨਵਾਂ ਗੀਤ 'ਇਸ਼ਕ ਨਹੀਂ ਕਰਤੇ' । ਗੀਤ ਦੇ ਵੀਡੀਓ ਨੂੰ ਬੀ ਟੂਗੇਦਰਸ ਵੱਲੋਂ ਤਿਆਰ ਕੀਤਾ ਗਿਆ ਹੈ। ਵੀਡੀਓ ਚ ਇਮਰਾਨ ਹਾਸ਼ਮੀ ਤੇ ਸਹਿਰ ਬਾਂਬਾ ਦੀ ਅਦਾਕਾਰੀ ਦਿਲ ਛੂਹ ਰਹੀ ਹੈ। ਸਹਿਰ ਬਾਂਬਾ ਜੋ ਇਸ ਗੀਤ ਚ ਇਮਰਾਨ ਹਾਸ਼ਮੀ ਦੀ ਮੰਗੇਤਰ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ। ਪਰ ਉਹ ਕਿਸੇ ਗਲਤਫਹਿਮੀ ਦਾ ਸ਼ਿਕਾਰ ਹੋ ਜਾਂਦੀ ਹੈ । ਇਸ ਤਰ੍ਹਾਂ ਦੋ ਪਿਆਰ ਕਰਨ ਵਾਲੇ ਵੱਖ ਹੋ ਜਾਂਦੇ ਹਨ। ਗੀਤ ਦਾ ਵੀਡੀਓ RJ Records ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗਾਣੇ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

ਹੋਰ ਪੜ੍ਹੋ : ਪਿਆਰ ਦੇ ਰੰਗਾਂ ਨਾਲ ਭਰਿਆ ਜੱਸੀ ਗਿੱਲ ਅਤੇ ਸਾਰਾ ਗੁਰਪਾਲ ਦਾ ਨਵਾਂ ਗੀਤ ‘ਵਿਆਹ’ ਹੋਇਆ ਰਿਲੀਜ਼, ਦੇਖੋ ਵੀਡੀਓ

Sahher Bambba

ਦੱਸ ਦਈਏ ਅੱਜ ਬਾਲੀਵੁੱਡ ਦੇ ਨਾਮੀ ਐਕਟਰ ਇਮਰਾਨ ਹਾਸ਼ਮੀ ਆਪਣਾ 43ਵਾਂ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਇਮਰਾਨ ਹਾਸ਼ਮੀ ਨੇ ਆਪਣੇ  ਕਰੀਅਰ ਦੀ ਸ਼ੁਰੂਆਤ ਸਾਲ 2003 'ਚ ਫ਼ਿਲਮ 'ਫੁਟਪਾਥ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਕਈ ਸੁਪਰ ਹਿੱਟ ਫ਼ਿਲਮਾਂ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕੀਤਾ ਹੈ। ਜੇ ਗੱਲ ਕਰੀਏ ਪੰਜਾਬੀ ਗਾਇਕ ਬੀ ਪਰਾਕ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਮਿਊਜ਼ਿਕ ਡਾਇਰੈਕਟਰ ਤੇ ਗਾਇਕ ਨੇ। ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਲ ਹਿੰਦੀ ਮਿਊਜ਼ਿਕ ਇੰਡਸਟਰੀ ਨੂੰ ਵੀ ਕਈ ਸੁਪਰ ਹਿੱਟ ਗੀਤ ਦੇ ਚੁੱਕੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network