ਬੀ ਪਰਾਕ ਨੂੰ ਮਿਲਿਆ ਗੋਲਡਨ ਵੀਜ਼ਾ, UAE Golden Visa ਪਾਉਣ ਵਾਲੇ ਪਹਿਲੇ ਪੰਜਾਬੀ ਗਾਇਕ ਬਣੇ ਬੀ ਪਰਾਕ
ਪੰਜਾਬੀ ਗਾਇਕ ਬੀ ਪਰਾਕ (B Praak) ਨੂੰ ਦੁਬਈ ਫਿਲਮ ਅਤੇ ਟੀਵੀ ਕਮਿਸ਼ਨ ਵੱਲੋਂ ਯੂਏਈ ਗੋਲਡਨ ਵੀਜ਼ਾ (UAE Golden Visa) ਦੇ ਕੇ ਸਨਮਾਨਿਤ ਕੀਤਾ ਗਿਆ ਹੈ । ਇਸ ਨਾਲ ਬੀ ਪਰਾਕ ਗੋਲਡਨ ਵੀਜ਼ਾ ਪ੍ਰਾਪਤ ਕਰਨ ਵਾਲੇ ਪਹਿਲੇ ਪੰਜਾਬੀ ਗਾਇਕ ਬਣ ਗਏ ਹਨ ।ਬੀ ਪਰਾਕ ਨੇ ਆਪਣੇ ਇੰਸਟਾਗ੍ਰਾਮ 'ਤੇ ਗੋਲਡਨ ਵੀਜ਼ਾ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ ਅਤੇ ਦੁਬਈ ਫਿਲਮ ਅਤੇ ਟੀਵੀ ਕਮਿਸ਼ਨ ਦਾ ਧੰਨਵਾਦ ਕੀਤਾ ਹੈ।
Image Source: Instagram
ਹੋਰ ਪੜ੍ਹੋ :
ਕੇਦਾਰਨਾਥ ਦੇ ਦਰਸ਼ਨ ਕਰਨ ਲਈ ਪਹੁੰਚੀਆਂ ਜਾਨ੍ਹਵੀ ਕਪੂਰ ਅਤੇ ਸਾਰਾ ਅਲੀ ਖ਼ਾਨ, ਬਰਫੀਲੀਆਂ ਪਹਾੜੀਆਂ ‘ਚ ਕੀਤੀ ਮਸਤੀ
image From instagram
ਇਸ ਤੋਂ ਪਹਿਲਾਂ ਬਾਲੀਵੁੱਡ ਗਾਇਕਾ ਨੇਹਾ ਕੱਕੜ ਤੇ ਤੇ ਉਹਨਾਂ ਦੇ ਪਤੀ ਰੋਹਨਪ੍ਰੀਤ ਨੂੰ ਵੀ ਗੋਲਡਨ ਵੀਜਾ ਮਿਲ ਜੁੱਕਾ ਹੈ । ਇਸੇ ਤਰ੍ਹਾਂ ਬਾਲੀਵੁੱਡ ਅਦਾਕਾਰਾ ਉਰਵਸ਼ੀ ਰੌਤੇਲਾ ਨੂੰ ਵੀ ਗੋਲਡਨ ਵੀਜ਼ਾ ਮਿਲਿਆ ਹੈ। ਇਸੇ ਤਰ੍ਹਾਂ ਸ਼ਾਹਰੁਖ ਖਾਨ, ਸੰਜੇ ਦੱਤ, ਸੁਨੀਲ ਸ਼ੈੱਟੀ ਅਤੇ ਬੋਨੀ ਕਪੂਰ ਵਰਗੇ ਫ਼ਿਲਮੀ ਸਿਤਾਰੇ ਗੋਲਡਨ ਵੀਜ਼ਾ ਹਾਸਲ ਕਰ ਚੁੱਕੇ ਹਨ ।
View this post on Instagram
ਬੀ ਪਰਾਕ (B Praak) ਦੇ ਵਰਕ ਫਰੰਟ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਨੂੰ ਲਮ 'ਕੇਸਰੀ' ਦੇ ਗੀਤ 'ਤੇਰੀ ਮਿੱਟੀ' ਲਈ ਰਾਸ਼ਟਰੀ ਅਵਾਰਡ ਮਿਲਿਆ ਹੈ । ਬੀ ਪਰਾਨ ਦਾ ਇਹ ਪਹਿਲਾ ਰਾਸ਼ਟਰੀ ਪੁਰਸਕਾਰ ਹੈ । ਬੀ ਪਰਾਕ ਨੇ ਪੰਜਾਬੀ ਇੰਡਸਟਰੀ ਅਤੇ ਬਾਲੀਵੁੱਡ ਮਿਊਜ਼ਿਕ ਇੰਡਸਟਰੀ ਨੂੰ ਹੁਣ ਤੱਕ ਦੇ ਸਭ ਤੋਂ ਵੱਡੇ ਹਿੱਟ ਗੀਤ ਦਿੱਤੇ ਹਨ। 'ਫਿਲਹਾਲ', ਜੋ ਕਿ ਦੇਸ਼ ਵਿੱਚ ਸਭ ਤੋਂ ਵੱਧ ਪਸੰਦ ਕੀਤੇ ਅਤੇ ਦੇਖੇ ਜਾਣ ਵਾਲੇ ਗੀਤਾਂ ਵਿੱਚੋਂ ਇੱਕ ਹੈ ।