‘ਤੇਰੀ ਮਿੱਟੀ’ ਤੋਂ ਬਾਅਦ ਬੀ ਪਰਾਕ ਨਵੇਂ ਗੀਤ ‘ਅਲੀ ਅਲੀ’ ਨਾਲ ਬਾਲੀਵੁੱਡ ‘ਚ ਪਾ ਰਹੇ ਨੇ ਧੱਕ, ਵੇਖੋ ਵੀਡੀਓ
ਬੀ ਪਰਾਕ ਪੰਜਾਬੀ ਇੰਡਸਟਰੀ ਦੇ ਵਧੀਆ ਮਿਊਜ਼ਿਕ ਡਾਇਰੈਕਟਰ ਹੋਣ ਦੇ ਨਾਲ-ਨਾਲ ਬਾਕਮਾਲ ਗਾਇਕ ਵੀ ਹਨ। ਜਿਨ੍ਹਾਂ ਨੇ ਆਪਣੀ ਦਮਦਾਰ ਆਵਾਜ਼ ਦੇ ਨਾਲ ਸਭ ਨੂੰ ਆਪਣਾ ਦੀਵਾਨਾ ਬਣਾਇਆ ਹੋਇਆ ਹੈ। ਉਨ੍ਹਾਂ ਨੇ ਪੰਜਾਬੀ ਇੰਡਸਟਰੀ ਨੂੰ ਕਈ ਸੁਪਰ ਹਿੱਟ ਗੀਤ ਦਿੱਤੇ ਹਨ। ਇਸ ਤੋਂ ਇਲਾਵਾ ਉਹ ਪੰਜਾਬੀ ਫ਼ਿਲਮਾਂ ‘ਚ ਕਈ ਨਾਮੀ ਅਦਾਕਾਰਾਂ ਲਈ ਪਲੇਬੈਕ ਸਿੰਗਿੰਗ ਕਰ ਚੁੱਕੇ ਹਨ। ਆਪਣੀ ਇਸ ਮਿਹਨਤ ਸਦਕਾ ਉਨ੍ਹਾਂ ਨੂੰ ਬਾਲੀਵੁੱਡ ‘ਚ ਮੌਕਾ ਮਿਲਿਆ ਆਪਣੀ ਪ੍ਰਤਿਭਾ ਨੂੰ ਹੋਰ ਅੱਗੇ ਲੈ ਕੇ ਜਾਣ ਦਾ।
ਹੋਰ ਵੇਖੋ:ਜਦੋਂ ਅਰਮਾਨ ਬੇਦਿਲ ਘਿਰੇ ਫੀਮੇਲ ਪ੍ਰਸ਼ੰਸ਼ਕਾਂ ‘ਚ ਤਾਂ ਗਾਣਾ ਪੈ ਗਿਆ ‘ਮੈਂ ਵਿਚਾਰਾ’ ਗੀਤ, ਦੇਖੋ ਵੀਡੀਓ
ਜਿਸ ਦੇ ਚਲਦੇ ਉਨ੍ਹਾਂ ਨੂੰ ਬਾਲੀਵੁੱਡ ‘ਚ ਗਾਇਕੀ ਕਰਨ ਦਾ ਮੌਕਾ ਮਿਲਿਆ ਅਕਸ਼ੇ ਕੁਮਾਰ ਦੀ ਫ਼ਿਲਮ ਕੇਸਰੀ ‘ਚ। ਜਿਸ ‘ਚ ਉਨ੍ਹਾਂ ਨੇ ‘ਤੇਰੀ ਮਿੱਟੀ’ ਗੀਤ ਨੂੰ ਆਪਣੀ ਆਵਾਜ਼ ਦੇ ਨਾਲ ਸ਼ਿੰਗਾਰਿਆ। ਇਹ ਅਜਿਹਾ ਗੀਤ ਹੈ ਜਿਸ ਨੂੰ ਸੁਣਨ ਕੇ ਸਭ ਦੀਆਂ ਅੱਖਾਂ ਨਮ ਹੋਈਆਂ ਹਨ। ਬੀ ਪਰਾਕ ਦੇ ਗੀਤ ‘ਤੇਰੀ ਮਿੱਟੀ’ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲਿਆ। ਇਸ ਗੀਤ ਨਾਲ ਚਰਚਾ ‘ਚ ਛਾਏ ਬੀ ਪਰਾਕ ਆਪਣਾ ਇੱਕ ਹੋਰ ਚਾਰਟਬਸਟਰ ਹਿੱਟ ਗੀਤ ‘ਅਲੀ ਅਲੀ’ ਲੈ ਕੇ ਸਰੋਤਿਆਂ ਦੇ ਰੁਬਰੂ ਹੋ ਚੁੱਕੇ ਹਨ। ਇਸ ਗੀਤ ਨੂੰ ਵੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਗੀਤ ਨੂੰ ਜੀ ਮਿਊਜ਼ਿਕ ਕੰਪਨੀ ਦੇ ਯੂ-ਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ।
ਇਸ ਗੀਤ ਨੂੰ ਬਾਲੀਵੁੱਡ ਫ਼ਿਲਮ ਬਲੈਂਕ ‘ਚ ਅਕਸ਼ੇ ਕੁਮਾਰ ਤੇ ਫ਼ਿਲਮ ਦੇ ਹੀਰੋ ਕਰਨ ਕਪਾਡੀਆ ਉੱਤੇ ਫਿਲਮਾਇਆ ਗਿਆ ਹੈ। ਜੀ ਹਾਂ, ਕਰਨ ਕਪਾਡੀਆ ਡਿੰਪਲ ਕਪਾਡੀਆ ਦਾ ਭਾਣਜਾ ਹੈ ਜੋ ਕਿ ਫ਼ਿਲਮ ਬਲੈਂਕ ਨਾਲ ਬਾਲੀਵੁੱਡ ‘ਚ ਆਪਣਾ ਡੈਬਿਊ ਕਰਨ ਜਾ ਰਹੇ ਹਨ। ਇਸ ਫ਼ਿਲਮ ‘ਚ ਸੰਨੀ ਦਿਓਲ ਵੀ ਅਹਿਮ ਰੋਲ ‘ਚ ਨਜ਼ਰ ਆਉਣਗੇ। ਇਹ ਫ਼ਿਲਮ 3 ਮਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।