ਬੀ ਪਰਾਕ ਨੇ ਸ਼ੇਅਰ ਕੀਤੀ ਨਿੱਕੀ ਜਿਹੀ ਕੁੜੀ ਦੀ ਗੀਤ ਗਾਉਂਦੇ ਹੋਏ ਦੀ ਵੀਡੀਓ, ਗਾਇਕ ਨੇ ਕਿਹਾ- ਇਹ ਪਵਿੱਤਰ ਤੇ ਸਭ ਤੋਂ ਵੱਡੀ ਅਸੀਸ ਹੈ
B Parak with little girl video: ਮਸ਼ਹੂਰ ਪੰਜਾਬੀ ਗਾਇਕ ਬੀ ਪਰਾਕ ਆਪਣੀ ਦਮਦਾਰ ਗਾਇਕੀ ਲਈ ਬੇਹੱਦ ਮਸ਼ਹੂਰ ਹਨ। ਹਾਲ ਹੀ ਵਿੱਚ ਗਾਇਕ ਨੇ ਇੱਕ ਨਿੱਕੀ ਜਿਹੀ ਕੁੜੀ ਨਾਲ ਬੇਹੱਦ ਪਿਆਰੀ ਵੀਡੀਓ ਸ਼ੇਅਰ ਕੀਤੀ ਹੈ, ਜਿਸ ਨੂੰ ਉਨ੍ਹਾਂ ਦੇ ਫੈਨਜ਼ ਬਹੁਤ ਪਸੰਦ ਕਰਦੇ ਹਨ।
image Source : Instagram
ਦੱਸ ਦਈਏ ਕਿ ਗਾਇਕ ਬੀ ਪਰਾਕ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਦੇ ਨਾਲ ਆਪਣੀ ਪਰਸਨਲ ਤੇ ਪ੍ਰੋਫੈਸ਼ਨਲ ਲਾਈਫ ਨਾਲ ਸਬੰਧਤ ਗੱਲਾਂ ਸ਼ੇਅਰ ਕਰਦੇ ਹਨ। ਹਾਲ ਹੀ ਵਿੱਚ ਗਾਇਕ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਨਿੱਕੀ ਜਿਹੀ ਕੁੜੀ ਨਾਲ ਵੀਡੀਓ ਸ਼ੇਅਰ ਕੀਤੀ ਹੈ।
ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਬੀ ਪਰਾਕ ਸੋਫੇ 'ਤੇ ਬੈਠੇ ਹੋਏ ਹਨ। ਉਨ੍ਹਾਂ ਦੇ ਕੋਲ ਹੀ ਇੱਕ ਨਿੱਕਾ ਜਿਹੀ ਕੁੜੀ ਖੜੀ ਹੈ। ਇਹ ਪਿਆਰੀ ਜਿਹੀ ਬੱਚੀ ਬੀ ਪਰਾਕ ਦਾ ਮਸ਼ਹੂਰ ਗੀਤ 'ਮਨ ਭਰਿਆ' ਗਾ ਰਹੀ ਹੈ। ਬੱਚੀ ਦੀ ਆਵਾਜ਼ ਬੇਹੱਦ ਸੁਰੀਲੀ ਹੈ ਤੇ ਬੀ ਪਰਾਕ ਉਸ ਦੀ ਗਾਇਕੀ ਦਾ ਆਨੰਦ ਮਾਣਦੇ ਹੋਏ ਨਜ਼ਰ ਆ ਰਹੇ ਹਨ।
image Source : Instagram
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਬੀ ਪਰਾਕ ਨੇ ਇਸ ਪਿਆਰੀ ਬੱਚੀ ਲਈ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਗਾਇਕ ਨੇ ਆਪਣੀ ਪੋਸਟ 'ਚ ਲਿਖਿਆ, "ਇਹ ਪਵਿੱਤਰ ਤੇ ਸਭ ਤੋਂ ਵੱਡੀ ਅਸੀਸ ਹੈ। ਇਸ ਨਿੱਕੀ ਜਿਹੀ ਬੱਚੀ ਨੂੰ ਇਹ ਬਿਲਕੁਲ ਨਹੀਂ ਪਤਾ ਕਿ ਇਸ ਗੀਤ ਦੇ ਬੋਲਾਂ ਦਾ ਅਸਲ ਮਤਲਬ ਕੀ ਹੈ, ਪਰ ਉਸ ਨੂੰ ਇਹ ਗੀਤ ਬੇਹੱਦ ਪਸੰਦ ਹੈ ਅਤੇ ਉਸ ਨੇ ਇਸ ਗੀਤ ਦੇ ਬੋਲਾਂ ਨੂੰ ਵੀ ਯਾਦ ਕੀਤਾ ਹੋਇਆ ਹੈ। ਅਜਿਹਾ ਇਸ ਲਈ ਕਿਉਂਕਿ ਸੰਗੀਤ ਕਦੇ ਮਰਦਾ ਨਹੀਂ। "
ਬੀ ਪਰਾਕ ਨੇ ਆਪਣੀ ਪੋਸਟ 'ਚ ਅੱਗੇ ਲਿਖਿਆ, " ਇਹੀ ਸਭ ਕੁਝ ਹੈ ਜੋ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਕਮਾਇਆ ਹੈ। ਪੈਸਾ ਤੇ ਕਾਮਯਾਬੀ ਅੱਜ ਦੇ ਸਮੇਂ ਵਿੱਚ ਹਰ ਕੋਈ ਕਮਾ ਸਕਦਾ ਹੈ ਪਰ ਰੱਬ ਦੇ ਇਸ ਤੋਹਫ਼ੇ ਇੱਜ਼ਤ, ਪਿਆਰ ਤੇ ਦੁਆਵਾਂ ਦੀ ਕੋਈ ਕੀਮਤ ਨਹੀਂ ਲਗਾਈ ਜਾ ਸਕਦੀ ਹੈ। ਇਹ ਬੇਹੱਦ ਬੇਸ਼ਕੀਮਤੀ ਹੈ।" ਬੀ ਪਰਾਕ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਵੀਡੀਓ 'ਚ ਨਜ਼ਰ ਆ ਰਹੀ ਬੱਚੀ ਦੀ ਗਾਇਕੀ ਦੀ ਸ਼ਲਾਘਾ ਕਰ ਰਹੇ ਹਨ।
image Source : Instagram
ਹੋਰ ਪੜ੍ਹੋ: ਤਸਵੀਰਾਂ ਖਿੱਚਣ 'ਤੇ ਮੁੜ ਭੜਕੀ ਜਯਾ ਬੱਚਨ, ਕਿਹਾ- ਅਜਿਹੇ ਲੋਕਾਂ ਨੂੰ ਨੌਕਰੀ ਤੋਂ ਕੱਢ ਦੇਣਾ ਚਾਹੀਦਾ ਹੈ
ਜੇਕਰ ਬੀ ਪਰਾਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਗਾਇਕ ਨੇ ਆਪਣੇ ਗੀਤਾਂ ਰਾਹੀਂ ਲੋਕਾਂ ਦੇ ਦਿਲਾਂ 'ਚ ਖਾਸ ਥਾਂ ਬਣਾਈ ਹੋਈ ਹੈ। ਬੀ ਪਰਾਕ ਦਾ ਕੋਈ ਵੀ ਗੀਤ ਅਜਿਹਾ ਨਹੀਂ ਹੈ, ਜੋ ਦਰਸ਼ਕਾਂ ਨੂੰ ਪਸੰਦ ਨਾ ਆਇਆ ਹੋਵੇ, ਉਨ੍ਹਾਂ ਦੇ ਹਰ ਗੀਤ ਰਿਕਾਰਡ ਤੋੜ ਕੇ ਸਫਲਤਾ ਦੀਆਂ ਬੁਲੰਦੀਆਂ ਨੂੰ ਛੂੰਹਦਾ ਹੈ। ਬੀ ਪਰਾਕ ਨੇ ਬਾਲੀਵੁੱਡ ਤੇ ਪੰਜਬੀ ਮਿਊਜ਼ਿਕ ਇੰਡਸਟਰੀ ਨੂੰ ਕਈ ਹਿੱਟ ਗੀਤ ਦਿੱਤੇ ਹਨ।
View this post on Instagram