ਕੈਂਸਰ ਦੀ ਜੰਗ ਲੜ ਰਹੀ ਆਯੁਸ਼ਮਾਨ ਖੁਰਾਨਾ ਦੀ ਪਤਨੀ ਨੇ ਭਾਵੁਕ ਮੈਸਜ਼ ਦੇ ਨਾਲ ਸ਼ੇਅਰ ਕੀਤੀ ਇਹ ਖਾਸ ਤਸਵੀਰ

Reported by: PTC Punjabi Desk | Edited by: Lajwinder kaur  |  January 17th 2019 04:37 PM |  Updated: January 17th 2019 04:37 PM

ਕੈਂਸਰ ਦੀ ਜੰਗ ਲੜ ਰਹੀ ਆਯੁਸ਼ਮਾਨ ਖੁਰਾਨਾ ਦੀ ਪਤਨੀ ਨੇ ਭਾਵੁਕ ਮੈਸਜ਼ ਦੇ ਨਾਲ ਸ਼ੇਅਰ ਕੀਤੀ ਇਹ ਖਾਸ ਤਸਵੀਰ

ਬਾਲੀਵੁੱਡ ਸਟਾਰ ਆਯੁਸ਼ਮਾਨ ਖੁਰਾਨਾ ਦੀ ਪਤਨੀ ਬਹੁਤ ਬੁਰੇ ਸਮੇਂ ‘ਚ ਗੁਜ਼ਰ ਰਹੀ ਹੈ ਜਿਹਨਾਂ ਨੂੰ ਸੱਜੀ ਬ੍ਰੈਸਟ ਵਿੱਚ ਕੈਂਸਰ ਵਰਗੀ ਬਿਮਾਰੀ ਨਾਲ ਜੂਝ ਰਹੀ ਹੈ। ਇਸ ਬਿਮਾਰੀ ਦੀ ਜਾਣਕਾਰੀ ਤਾਹਿਰਾ ਕਸ਼ਯਪ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਦਿੱਤੀ ਸੀ। ਇਸ ਤੋਂ ਪਹਿਲਾਂ ਵੀ ਇੱਕ ਪੋਸਟ ਪਾ ਕੇ ਉਹਨਾਂ ਨੇ ਦੱਸਿਆ ਸੀ ਕਿ ਅੱਧੀ ਲੜਾਈ ਜਿੱਤ ਲਈ ਹੈ ਤੇ ਅੱਧੀ ਬਾਕੀ ਹੈ। ਉਹਨਾਂ ਦੀ ਕੀਮੋਥੇਰੇਪੀ ਦੇ ਬਾਰਾਂ ਸੈਸ਼ਨ ਹੋਣ ਹਨ। ਜਿਹਨਾਂ ਚੋ ਛੇ ਹੋ ਚੁੱਕੇ ਨੇ ਤੇ ਛੇ ਹਾਲੇ ਬਾਕੀ ਹਨ। ਹੁਣ ਤਾਹਿਰਾ ਕੀਮੋਥੇਰੇਪੀ ਪ੍ਰਕ੍ਰਿਰਿਆ ਚੋਂ ਲੰਘ ਰਹੀ ਹੈ, ਜਿਸ ਕਾਰਨ ਉਹਨਾਂ ਦੇ ਬਾਲ ਡਿੱਗ ਗਏ ਨੇ ਅਤੇ ਉਹ ਬਾਲਡ ਲੁੱਕ (ਗੰਜੇ) ਹੋ ਗਈ ਹੈ।

https://www.instagram.com/p/BssUk0xAOjz/?utm_source=ig_embed

ਹੋਰ ਵੇਖੋ: ਸਚਿਨ ਅਹੂਜਾ ਦੀਆਂ ਇਹ ਤਸਵੀਰਾਂ ਦੇਖ ਕੇ ਹੋ ਜਾਵੋਗੇ ਹੈਰਾਨ

ਤਾਹਿਰਾ ਨੇ ਆਪਣੇ ਇੰਸਟਾਗ੍ਰਾਮ ਉੱਤ ਆਪਣੇ ਬਾਲਡ ਲੁੱਕ ਵਾਲੀ ਇੱਕ ਤਸਵੀਰ ਸ਼ੇਅਰ ਕੀਤੀ ਹੈ ਤੇ ਨਾਲ ਹੀ ਭਾਵੁਕ ਸੁਨੇਹਾ ਲਿਖਿਆ ਹੈ, ‘ਹੈਲੋ, ਇਹ ਮੈਂ ਹਾਂ… ਪੁਰਾਣੇ ਲੁੱਕ ਨਾਲ ਮੈਂ ਥੱਕ ਚੁੱਕੀ ਸੀ ਤਾਂ ਇਹ ਕਿਵੇਂ ਹੈ ?  ਇਹ ਅਜ਼ਾਦ ਹੋ ਕੇ ਸੋਚਣ ਦਾ ਮੌਕਾ ਹੈ,  ਜਿਹਨਾਂ ਨੂੰ ਸ਼ਬਦਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ...ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਬਾਲਡ ਹੋ ਜਾਵਾਂਗੀ..ਪਰ ਮੈਂ ਚੰਗਾ ਮਹਿਸੂਸ ਕਰ ਰਹੀ ਹਾਂ’

https://www.instagram.com/p/Bqt6YX2gKOj/?utm_source=ig_embed

ਹੋਰ ਵੇਖੋ:ਇਸ ਖਾਸ ਜਗ੍ਹਾ ‘ਤੇ ਹੋ ਰਹੀ ਹੈ ਅਰਦਾਸ 2 ਦੀ ਸ਼ੂਟਿੰਗ, ਦੇਖੋ ਤਸਵੀਰਾਂ

ਤਾਹਿਰਾ ਦੀ ਇਹ ਨਵੀਂ ਤਸਵੀਰ ਕੀਮੋਥੇਰੇਪੀ ਤੋਂ ਬਾਅਦ ਦੀ ਹੈ। ਉਨ੍ਹਾਂ ਦੇ ਇਸ ਸੰਦੇਸ਼ ਲਈ ਕਈ ਲੋਕਾਂ ਉਹਨਾਂ ਦੀ ਤਾਰੀਫ ਕਰ ਰਹੇ ਨੇ। ਜੇ ਗੱਲ ਕਰੀਏ ਉਹਨਾਂ ਦੇ ਪਤੀ ਆਯੁਸ਼ਮਾਨ ਖੁਰਾਨਾ ਦੀ ਜੋ ਇਸ ਵਕਤ ਉਹਨਾਂ ਦੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਖੜੇ ਨੇ ਤੇ ਆਪਣੀ ਪਤਨੀ ਨੂੰ ਚੰਗਾ ਮਹਿਸੂਸ ਕਰਵਾਉਣ ਲਈ ਤਾਹਿਰਾ ਦੀਆਂ ਤਸਵੀਰਾਂ ਨੂੰ ਸੋਸ਼ਲ ਮੀਡੀਆ ਉੱਤੇ ਸ਼ੇਅਰ ਕਰਦੇ ਰਹਿੰਦੇ ਹਨ।

https://www.instagram.com/p/BsP1jppAZFt/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network