ਕਿਉਂ ਆਯੁਸ਼ਮਾਨ ਖੁਰਾਨਾ ਦੀ ਪਤਨੀ ਨੇ ਲਿਖੀ ਇਮੋਸ਼ਨਲ ਪੋਸਟ ਸੋਸ਼ਲ ਮੀਡੀਆ ‘ਤੇ
ਬਾਲੀਵੁੱਡ ਸਟਾਰ ਆਯੁਸ਼ਮਾਨ ਖੁਰਾਨਾ ਦੀ ਪਤਨੀ ਬਹੁਤ ਬੁਰੇ ਦੋਰ ‘ਚ ਗੁਜ਼ਰ ਰਹੀ ਹੈ। ਆਯੁਸ਼ਮਾਨ ਦੀ ਪਤਨੀ ਤਾਹਿਰਾ ਕਸ਼ਯਪ ਹਾਲ ਹੀ ਵਿੱਚ ਕੈਂਸਰ ਦਾ ਇਲਾਜ ਕਰਵਾ ਕੇ ਵਾਪਸ ਆਈ ਸੀ ਪਰ ਹੁਣ ਉਨ੍ਹਾਂ ਨੂੰ ਇੱਕ ਵਾਰ ਫੇਰ ਤੋਂ ਕੈਂਸਰ ਡਿਟੇਕਟ ਹੋਇਆ ਹੈ। ਇਸ ਗੱਲ ਦੀ ਜਾਣਕਾਰੀ ਖੁਦ ਤਾਹਿਰਾ ਨੇ ਸੋਸ਼ਲ ਮੀਡਿਆ ਉੱਤੇ ਦਿੱਤੀ ਹੈ ਤੇ ਲਿਖਿਆ ਹੈ ਕਿ ਹੁਣ ਅੱਧੀ ਜੰਗ ਬਾਕੀ ਹੈ। ਤਾਹਿਰਾ ਦਾ ਇਹ ਪੋਸਟ ਸੋਸ਼ਲ ਮੀਡੀਆ ਉੱਤੇ ਵਾਇਰਲ ਹੋ ਰਿਹਾ ਹੈ । ਇਸ ਪੋਸਟ ਨੂੰ ਪੜ੍ਹਨ ਤੋਂ ਬਾਅਦ ਫੈਨਜ ਕਾਫ਼ੀ ਦੁਖੀ ਹਨ।
ਦੱਸ ਦੇਈਏ ਕਿ ਪਹਿਲਾਂ ਵੀ ਬਾਲੀਵੁਡ ਅਦਾਕਾਰ ਆਯੁਸ਼ਮਾਨ ਖੁਰਾਨਾ ਦੀ ਪਤਨੀ ਤਾਹਿਰਾ ਕਸ਼ਯਪ ਨੇ ਅਪਣੇ ਇੰਸਟਾਗ੍ਰਾਮ ਅਕਾਊਂਟ ਦੇ ਜ਼ਰੀਏ ਜਾਣਕਾਰੀ ਦਿੱਤੀ ਸੀ ਕਿ ਉਨ੍ਹਾਂ ਦੀ ਸੱਜੀ ਬ੍ਰੈਸਟ ਵਿੱਚ ਕੈਂਸਰ ਹੋ ਸਕਦਾ ਸੀ ਪਰ ਉਨ੍ਹਾਂ ਨੇ ਹੁਣ ਸਰਜਰੀ ਕਰਵਾ ਲਈ ਹੈ।
https://www.instagram.com/p/Bqt6YX2gKOj/?utm_source=ig_embed
ਦੁਬਾਰਾ ਲਿਖੀ ਪੋਸਟ ‘ਚ ਤਾਹਿਰਾ ਨੇ ਲਿਖਿਆ ਹੈ ਕਿ, ‘ਹੁਣ ਉਹਨਾਂ ਨੂੰ ‘ਸਟੇਜ 1 ਏ’ ਦਾ ਕੈਂਸਰ ਹੈ ਤੇ ਉਹਨਾਂ ਦੀ ਕੀਮੋਥੇਰੇਪੀ ਦੇ 12 ਸੈਸ਼ਨ ਹੋਣ ਹਨ। ਜਿਹਨਾਂ ਚੋ 6 ਹੋ ਚੁੱਕੇ ਨੇ ਤੇ 6 ਅਜੇ ਬਾਕੀ ਹਨ। ਮੇਰੀ ਪੋਸਟ ਮੇਰੇ ਇਸ ਸਫਰ ਨੂੰ ਸਮਰਪਤ ਹੈ । ਅੱਧੀ ਲੜਾਈ ਮੈਂ ਜਿੱਤ ਚੁੱਕੀ ਹਾਂ । ਅੱਧੀ ਉਨ੍ਹਾਂ ਲੋਕਾਂ ਲਈ ਲੜਨਾ ਚਾਹੁੰਦੀ ਹਾਂ ਜੋ ਇਸ ਤੋਂ ਗੁਜਰ ਰਹੇ ਹਨ।'
ਹੋਰ ਪੜ੍ਹੋ: ਬਾਲੀਵੁੱਡ ਤੋਂ ਬੁਰੀ ਖ਼ਬਰ ਆਯੂਸ਼ਮਾਨ ਖੁਰਾਣਾ ਦੀ ਪਤਨੀ ਨੂੰ ਹੋਇਆ ਕੈਂਸਰ
ਦੱਸ ਦੇਈਏ ਕਿ ਬਾਲੀਵੁੱਡ ‘ਚ ਕੈਂਸਰ ਵਰਗੀ ਖਤਰਨਾਕ ਬਿਮਾਰੀ ਨਾਲ ਅਦਾਕਾਰਾ ਸੋਨਾਲੀ ਬੇਂਦਰੇ ਤੇ ਅਭਿਨੇਤਾ ਇਰਫਾਨ ਖਾਨ ਪੀੜਤ ਚੱਲ ਰਹੇ ਹਨ ਜਿਸਦਾ ਇਲਾਜ਼ ਉਹ ਨਿਊਯਾਰਕ 'ਚ ਕਰਵਾ ਰਹੇ ਹਨ।
-Ptc Punjabi