ਹੇਮਾ ਮਾਲਿਨੀ ਨਹੀਂ ਰਹੀ ਹੁਣ ਡ੍ਰੀਮ ਗਰਲ , ਇਸ ਐਕਟਰ ਨੂੰ ਖੋਹਿਆ ਟਾਈਟਲ , ਦੇਖੋ ਵੀਡੀਓ

Reported by: PTC Punjabi Desk | Edited by: Aaseen Khan  |  December 04th 2018 02:54 PM |  Updated: December 04th 2018 02:54 PM

ਹੇਮਾ ਮਾਲਿਨੀ ਨਹੀਂ ਰਹੀ ਹੁਣ ਡ੍ਰੀਮ ਗਰਲ , ਇਸ ਐਕਟਰ ਨੂੰ ਖੋਹਿਆ ਟਾਈਟਲ , ਦੇਖੋ ਵੀਡੀਓ

ਹੇਮਾ ਮਾਲਿਨੀ ਨਹੀਂ ਰਹੀ ਹੁਣ ਡ੍ਰੀਮ ਗਰਲ , ਇਸ ਐਕਟਰ ਨੂੰ ਖੋਹਿਆ ਟਾਈਟਲ , ਦੇਖੋ ਵੀਡੀਓ : ਹੁਣ ਤੱਕ ਤਾਂ ਹੇਮਾਂ ਮਾਲਿਨੀ ਕਰੋੜਾਂ ਲੋਕਾਂ ਲਈ ਡ੍ਰੀਮ ਗਰਲ ਰਹੇ ਹਨ ਪਰ ਜਲਦ ਉਹਨਾਂ ਦਾ ਇਹ ਟਾਈਟਲ ਉਹਨਾਂ ਕੋਲੋਂ ਖੁਸ਼ਣ ਵਾਲਾ ਹੈ। ਜਲਦ ਹੀ ਇਹ ਕਰੈਡਿਟ ਕਿਸੇ ਐਕਟਰਨੀ ਨੂੰ ਨਹੀਂ ਸਗੋਂ ਐਕਟਰ ਨੂੰ ਮਿਲਣ ਜਾ ਰਿਹਾ ਹੈ। ਕੋਈ ਐਕਟ੍ਰੈੱਸ ਤਾਂ ਹੇਮਾ ਮਾਲਿਨੀ ਤੋਂ ਇਹ ਟਾਈਟਲ ਹਾਸਿਲ ਕਰਨ 'ਚ ਨਾਕਾਮ ਰਹੀ ਹੈ ਪਰ ਹੁਣ ਆਯੂਸ਼ਮਾਨ ਖੁਰਾਣਾ ਨੇ ਡ੍ਰੀਮ ਗਰਲ ਦਾ ਟਾਈਟਲ ਆਪਣੇ ਨਾਮ ਕਰਨ ਲਈ ਫਿਲਮ ਹੀ ਬਣਾ ਦਿੱਤੀ ਹੈ। ਇਸ ਫਿਲਮ ਦਾ ਪੋਸਟਰ ਵੀ ਰਿਲੀਜ਼ ਕਰ ਦਿੱਤਾ ਗਿਆ ਹੈ।

https://www.youtube.com/watch?time_continue=107&v=RWeHSdvMMFM

ਫਿਲਮ 'ਚ ਆਯੂਸ਼ਮਾਨ ਟੀ-ਸ਼ਰਟ ਦੇ ਨਾਲ ਸਾੜੀ ਪਾਏ ਹੋਏ ਨਜ਼ਰ ਆ ਰਹੇ ਹਨ। ਸਿਰ 'ਤੇ ਸਾੜੀ ਦਾ ਪੱਲਾ ਅਤੇ ਸਕੂਟਰ 'ਤੇ ਚੜ੍ਹ ਕੇ ਬੈਠੇ ਆਯੂਸ਼ਮਾਨ ਨੂੰ ਵੇਖ ਕੇ ਹੈਰਾਨ ਹਨ ਕਿ ਆਖਿਰ ਇਸ ਫਿਲਮ ਦੀ ਕਹਾਣੀ ਕੀ ਹੋਵੇਗੀ। ਸਕੂਟਰ ਦੀ ਨੰਬਰ ਪਲੇਟ ਤੋਂ ਸਿਰਫ ਇਹਨਾਂ ਅੰਦਾਜ਼ਾ ਲਗਾਇਆ ਜਾ ਰਿਹਾ ਹੈ ਕਿ ਇਸ ਬਾਰ ਆਯੂਸ਼ਮਾਨ ਦਿੱਲੀ ਵਾਲੇ ਮੁੰਡੇ ਨਹੀਂ ਸਗੋਂ ਯੂਪੀ ਵਾਲੇ ਲੜਕੇ ਬਣੇ ਹਨ। ਇਸਦੇ ਨਾਲ ਹੀ ਪੋਸਟਰ ਵਿੱਚ ਦੋ ਹੋਰ ਹਿੰਟ ਦਿੱਤੇ ਗਏ ਹਨ। ਇਹਨਾਂ ਵਿਚੋਂ ਇੱਕ 'ਜੀਵਨ ਮਰਨ ਸ਼ਾਪ' ਅਤੇ 'ਸ਼੍ਰੀ ਰਾਮਲੀਲਾ ਸੇਵਾ ਸਮਿਤੀ'। ਹੁਣ ਆਯੂਸ਼ਮਾਨ ਦਾ ਸੰਬੰਧ ਇਨ੍ਹਾਂ ਦੋਨਾਂ ਨਾਲ ਹੈ ਜਾਂ ਉਹ ਜਬਰਨ ਇਸਦਾ ਹਿੱਸਾ ਬਣਾਏ ਜਾਂਦੇ ਹਨ ਇਹ ਤਾਂ ਟ੍ਰੇਲਰ ਸਾਹਮਣੇ ਆਉਣ ਦੇ ਬਾਅਦ ਹੀ ਪਤਾ ਚੱਲ ਪਾਵੇਗਾ।

https://twitter.com/ayushmannk/status/1069470247630106624?ref_src=twsrc^tfw|twcamp^tweetembed|twterm^1069470247630106624&ref_url=https://hindi.news18.com/news/entertainment/bollywood-ayushmann-khurrana-will-play-dream-girl-in-his-next-movie-1605755.html

ਹੋਰ ਪੜ੍ਹੋ : ਜਾਣੋ ਉਹਨਾਂ ਪੰਜਾਬੀ ਸਿਤਾਰਿਆਂ ਬਾਰੇ ਜਿੰਨ੍ਹਾਂ ਟੀਵੀ ਸਕਰੀਨ ਤੋਂ ਕੀਤਾ ਸਿਨੇਮਾਂ ਸਕਰੀਨ ਤੱਕ ਦਾ ਸਫ਼ਰ

ਅਜਿਹਾ ਲੱਗ ਰਿਹਾ ਕਿ ਇਸ ਬਾਰੇ ਫਿਰ ਆਯੂਸ਼ਮਾਨ ਕੁੱਝ ਨਵਾਂ ਅਤੇ ਮਜ਼ੇਦਾਰ ਲੈ ਕੇ ਆਉਣ ਵਾਲੇ ਹਨ। ਆਯੂਸ਼ਮਾਨ ਦਾ ਸ਼ੁਰੂ ਤੋਂ ਰਾਹ ਦੂਜਿਆਂ ਤੋਂ ਹਟ ਕੇ ਰਿਹਾ ਹੈ। ਇਸ ਨਾਲ ਸਰੋਤਿਆਂ ਨੂੰ ਵੀ ਉਹਨਾਂ ਤੋਂ ਕੁੱਝ ਵੱਖਰੇ ਦੀ ਉਮੀਦ ਰਹਿੰਦੀ ਹੈ। ਜਿਸ ਤਰਾਂ ਦੀਆਂ ਫ਼ਿਲਮਾਂ ਉਹ ਕਰਦੇ ਹਨ ਉਹ ਵੱਡੇ ਪਰਦੇ 'ਤੇ ਕੁੱਝ ਨਾ ਕੁੱਝ ਤਾਜ਼ਾ ਪਣ ਲੈ ਕੇ ਆਉਂਦੇ ਹਨ। ਉਹਨਾਂ ਦਾ ਹਾਲ ਹੀ 'ਚ ਰਿਲੀਜ਼ ਹੋਈ ਫਿਲਮ ਵਧਾਈ ਹੋ ਨੂੰ ਲੈ ਲੋ। ਫਿਲਮ ਨੇ ਬਾਕਸ ਆਫਿਸ 'ਤੇ 132 ਕਰੋੜ ਰੁਪਏ ਦਾ ਬਿਜ਼ਨੈੱਸ ਕਰ ਲਿਆ ਹੈ। ਇਹ ਆਂਕੜੇ ਲਗਾਤਾਰ ਵਧਦੇ ਜਾ ਰਹੇ ਹਨ।


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network